Tue,Aug 21,2018 | 09:19:48am
HEADLINES:

ਹਿੰਮਤ ਤੋਂ ਬਿਨਾਂ ਦੁਨੀਆ ਵਿੱਚ ਕੁਝ ਵੀ ਸੰਭਵ ਨਹੀਂ

ਐਰੀਸਟੋਟਲ ਗ੍ਰੀਸ ਦੇ ਫਿਲਾਸਫਰ ਤੇ ਵਿਗਿਆਨਕ ਸਨ। ਉਨ੍ਹਾਂ ਦਾ ਜਨਮ 384 ਬੀਸੀ ਤੇ ਦੇਹਾਂਤ 322 ਬੀਸੀ ਨੂੰ ਹੋਇਆ। ਉਨ੍ਹਾਂ ਨੂੰ ਫਾਦਰ ਆਫ ਵੈਸਟਰਨ ਫਿਲਾਸਫੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

-ਜਿਹੜੇ ਉੱਚੀ ਸੋਚ ਰੱਖਦੇ ਹਨ, ਉਹ ਸੱਚ ਦੀ ਚਿੰਤਾ ਕਰਦੇ ਹਨ, ਬਜਾਏ ਇਸਦੇ ਕਿ ਲੋਕ ਕੀ ਸੋਚਦੇ ਹਨ।
 
-ਜਿਸਨੇ ਆਪਣੇ ਡਰ 'ਤੇ ਕਾਬੂ ਪਾ ਲਿਆ, ਉਹ ਸਹੀ ਅਰਥਾਂ ਵਿੱਚ ਆਜ਼ਾਦ ਹੈ।
 
-ਹਿੰਮਤ ਤੋਂ ਬਿਨਾਂ ਦੁਨੀਆ ਵਿੱਚ ਕੁਝ ਵੀ ਸੰਭਵ ਨਹੀਂ। ਇਹੀ ਦਿਮਾਗ ਦਾ ਸਭ ਤੋਂ ਵੱਡਾ ਗੁਣ ਵੀ ਹੈ।
 
-ਗਲਤ ਦੇ ਤਾਂ ਕਈ ਰਾਹ ਹਨ, ਪਰ ਸਹੀ ਦਾ ਸਿਰਫ ਇੱਕ ਹੀ ਹੈ। ਇਸੇ ਲਈ ਅਸਫਲਤਾ ਬਹੁਤ ਸੋਖੀ ਹੈ ਤੇ ਸਫਲਤਾ ਮੁਸ਼ਕਿਲ।
 
-ਆਜ਼ਾਦ ਸੋਚ ਦੇ ਮਾਲਕ ਬਣੋ। ਹਰ ਸੁਣੀ-ਸੁਣਾਈ ਗੱਲ ਨੂੰ ਸੱਚ ਨਾ ਮੰਨੋ। ਸੋਚ-ਸਮਝ ਕੇ, ਪੜਤਾਲ ਕਰਨ ਤੋਂ ਬਾਅਦ ਹੀ ਕਿਸੇ ਗੱਲ 'ਤੇ ਭਰੋਸਾ ਕਰੋ।
 
-ਦੁਨੀਆ ਵਿੱਚ ਇੱਕ ਹੀ ਚੰਗਿਆਈ ਹੈ ਗਿਆਨ ਅਤੇ ਇੱਕ ਹੀ ਬੁਰਾਈ ਹੈ ਅਗਿਆਨਤਾ।
 
-ਅਸੀਂ ਜੋ ਕੁਝ ਵੀ ਸਿੱਖਣਾ ਹੈ, ਉਸਨੂੰ ਕਰਕੇ ਹੀ ਸਿੱਖਿਆ ਜਾ ਸਕਦਾ ਹੈ।
 
-ਸਭ ਤੋਂ ਕੀਮਤੀ ਰਿਸ਼ਤਾ ਜੇਕਰ ਕੋਈ ਹੈ ਤਾਂ ਉਹ ਖੁਦ ਦੇ ਨਾਲ ਹੈ। ਸਭ ਤੋਂ ਕੀਮਤੀ ਸਫ਼ਰ ਹੈ, ਖੁਦ ਦੀ ਖੋਜ। ਖੁਦ ਨੂੰ ਜਾਨਣ ਲਈ ਸਾਡਾ ਖੁਦ ਦੇ ਨਾਲ ਸਮਾਂ ਬਿਤਾਉਣਾ ਵੀ ਜ਼ਰੂਰੀ ਹੈ। ਖੁਦ ਨੂੰ ਜਾਣ ਪਾਉਣਾ ਹੀ ਸਭ ਤੋਂ ਵੱਡੀ ਅਕਲਮੰਦੀ ਵੀ ਹੈ।
 
-ਗੁਲਾਮੀ ਦੀ ਸਭ ਤੋਂ ਖਰਾਬ ਗੱਲ ਇਹ ਹੈ ਕਿ ਇੱਕ ਸਮੇਂ ਬਾਅਦ ਲੋਕ ਇਸਨੂੰ ਪਸੰਦ ਕਰਨ ਲਗਦੇ ਹਨ।

 

Comments

Leave a Reply


Latest News