Fri,Feb 22,2019 | 10:48:27am
HEADLINES:

ਗਰੀਬੀ ਤੋਂ ਸ਼ਰਮਾਉਣਾ ਹੀ ਸਭ ਤੋਂ ਵੱਡੀ ਸ਼ਰਮ ਹੈ

‘ਟਾਈਟਸ ਲੀਵੀਅਸ 'ਲਿਵੀ' ਦਾ ਜਨਮ 59 ਬੀਸੀ ਵਿੱਚ ਇਟਲੀ ਵਿੱਚ ਹੋਇਆ। ਉਹ ਪ੍ਰਸਿੱਧ ਰੋਮਨ ਇਤਿਹਾਸਕਾਰ ਸਨ। ਉਨ੍ਹਾਂ ਨੇ ਰੋਮ ਤੇ ਰੋਮਨ ਲੋਕਾਂ ਦੀ ਮਾਨਿਊਮੈਂਟਲ ਹਿਸਟਰੀ ਲਿਖੀ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ :
 
-ਸੱਚ ਨੂੰ ਢਕਿਆ ਜਾ ਸਕਦਾ ਹੈ, ਪਰ ਕਦੇ ਖਤਮ ਨਹੀਂ ਕੀਤਾ ਜਾ ਸਕਦਾ।
 
-ਕੋਈ ਵੀ ਕਾਨੂੰਨ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ। 
 
-ਜ਼ਰੂਰਤ ਮਨੁੱਖ ਦਾ ਅੰਤਮ, ਪਰ ਸਭ ਤੋਂ ਮਜ਼ਬੂਤ ਹਥਿਆਰ ਹੈ।
 
-ਰੱਖਿਆ ਦੀ ਜਗ੍ਹਾ ਹਮਲੇ ਵਿੱਚ ਜ਼ਿਆਦਾ ਜਜ਼ਬਾ ਦਿਖਾਈ ਦਿੰਦਾ ਹੈ।
 
-ਮਨੁੱਖ ਚੰਗਿਆਈਆਂ ਦੀ ਜਗ੍ਹਾ ਬੁਰਾਈਆਂ ਨੂੰ ਛੇਤੀ ਪਛਾਣ ਲੈਂਦਾ ਹੈ।
 
-ਦੋਸਤਾਂ ਦੀ ਪਰਖ ਉਨ੍ਹਾਂ ਦੇ ਕੰਮ ਤੋਂ ਕਰਨੀ ਚਾਹੀਦੀ ਹੈ, ਨਾ ਕਿ ਸ਼ਬਦਾਂ ਤੋਂ।
 
-ਬੀਤੇ ਸਮੇਂ ਵਿੱਚ ਹੋਈਆਂ ਗਲਤੀਆਂ ਨੂੰ ਦੋਸ਼ ਦੇਣਾ ਸੋਖਾ ਹੈ, ਪਰ ਸੁਧਾਰਨਾ ਮੁਸ਼ਕਿਲ ਹੈ।
 
-ਕਾਹਲੀ ਹਮੇਸ਼ਾ ਚੰਗੀ ਨਹੀਂ ਹੁੰਦੀ।
 
-ਮਾੜੀ ਸ਼ੁਰੂਆਤ ਦਾ ਅੰਤ ਵੀ ਆਮ ਤੌਰ 'ਤੇ ਮਾੜਾ ਹੀ ਹੁੰਦਾ ਹੈ। 
 
-ਗਰੀਬੀ ਤੋਂ ਸ਼ਰਮਾਉਣਾ ਹੀ ਸਭ ਤੋਂ ਵੱਡੀ ਸ਼ਰਮ ਹੈ। 
 
-ਪੈਸਾ ਵੰਡ ਦੇਣਾ ਤਾਂ ਬਹੁਤ ਸੋਖਾ ਹੈ। ਮੁਸ਼ਕਿਲ ਹੁੰਦਾ ਹੈ ਇਸਨੂੰ ਕਮਾਉਣਾ ਤੇ ਵਧਾਉਣਾ।
 
-ਮਨੁੱਖ ਦੀਆਂ ਯੋਜਨਾਵਾਂ ਹਾਲਾਤ 'ਤੇ ਨਿਰਭਰ ਹੋਣੀਆਂ ਚਾਹੀਦੀਆਂ ਹਨ, ਨਾ ਕਿ ਹਾਲਾਤ ਯੋਜਨਾਵਾਂ 'ਤੇ ਨਿਰਭਰ ਹੋਣ।
 
-ਬਹੁਤ ਖਰਾਬ ਤੇ ਮੁਸ਼ਕਿਲ ਹਾਲਾਤ ਵਿੱਚ ਸਭ ਤੋਂ ਮਜ਼ਬੂਤ ਤੇ ਦਲੇਰੀ ਵਾਲੀਆਂ ਯੋਜਨਾਵਾਂ ਹੀ ਸਭ ਤੋਂ ਸੁਰੱਖਿਅਤ ਵੀ ਸਾਬਿਤ ਹੁੰਦੀਆਂ ਹਨ।
 
-ਪੈਸੇ ਦੀ ਬਰਬਾਦੀ ਨਾਲ ਜਿਹੜਾ ਦੁੱਖ ਹੁੰਦਾ ਹੈ, ਉਹੀ ਸਭ ਤੋਂ ਜ਼ਿਆਦਾ ਹੈ।

 

Comments

Leave a Reply


Latest News