Wed,Nov 14,2018 | 01:10:20pm
HEADLINES:

ਨੌਕਰੀਆਂ ਨਾ ਦੇਣ ਦਾ ਇਹ ਸਭ ਤੋਂ ਚੰਗਾ ਸਮਾਂ

ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਪੰਜ ਸਾਲ ਤੋਂ ਖਾਲੀ ਪਈਆਂ ਪੋਸਟਾਂ ਖਤਮ ਕਰਨ ਜਾ ਰਹੀ ਹੈ। ਵਿੱਤ ਮੰਤਰਾਲੇ ਨੇ 16 ਜਨਵਰੀ ਨੂੰ ਅਲੱਗ-ਅਲੱਗ ਮੰਤਰਾਲਿਆਂ ਤੇ ਵਿਭਾਗਾਂ ਨੂੰ ਅਜਿਹੇ ਨਿਰਦੇਸ਼ ਦਿੱਤੇ ਹਨ। ਵਿਭਾਗ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਅਜਿਹੀਆਂ ਪੋਸਟਾਂ ਦੀ ਪਛਾਣ ਕੀਤੀ ਜਾਵੇ ਤੇ ਛੇਤੀ ਤੋਂ ਛੇਤੀ ਰਿਪੋਰਟ ਦਿੱਤੀ ਜਾਵੇ।

ਇਸ ਖਬਰ ਨੇ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹੁਣ ਇਹ ਨੌਜਵਾਨ ਕੀ ਕਰਨਗੇ, ਕੋਈ ਇਨ੍ਹਾਂ ਦੀ ਕਿਉਂ ਨਹੀਂ ਸੁਣਦਾ, ਇਨ੍ਹਾਂ ਨੌਜਵਾਨਾਂ ਨੇ ਆਖਰ ਕੀ ਗਲਤੀ ਕਰ ਦਿੱਤੀ? ਬਹੁਤ ਸਾਰੀਆਂ ਪ੍ਰੀਖਿਆਵਾਂ ਹੋ ਚੁੱਕੀਆਂ ਹਨ, ਪਰ ਨਿਯੁਕਤੀਆਂ ਨਹੀਂ ਹੋ ਰਹੀਆਂ। 30 ਜਨਵਰੀ ਨੂੰ ਯੂਪੀ ਵਿੱਚ ਤਿੰਨ-ਤਿੰਨ ਭਰਤੀਆਂ ਰੱਦ ਹੋ ਗਈਆਂ। ਜਿਸ 16 ਜਨਵਰੀ ਨੂੰ ਵਿੱਤ ਮੰਤਰਾਲੇ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪੰਜ ਸਾਲ ਤੋਂ ਖਾਲੀ ਪਈਆਂ ਪੋਸਟਾਂ ਖਤਮ ਕਰ ਦਿੱਤੀਆਂ ਜਾਣ, ਉਸੇ 16 ਜਨਵਰੀ ਨੂੰ ਇੱਕ ਹੋਰ ਖਬਰ ਛਪੀ ਸੀ।

ਇਹ ਖਬਰ ਵੀ ਵਿੱਤ ਮੰਤਰਾਲੇ ਦੀ ਰਿਪੋਰਟ ਦੇ ਆਧਾਰ 'ਤੇ ਸੀ ਕਿ 1 ਮਾਰਚ 2016 ਤੱਕ ਚਾਰ ਲੱਖ ਤੋਂ ਜ਼ਿਆਦਾ ਖਾਲੀ ਪੋਸਟਾਂ ਪਈਆਂ ਸਨ। ਇਹ ਸਾਰੀਆਂ ਪੋਸਟਾਂ ਕੇਂਦਰ ਸਰਕਾਰ ਦੇ ਵਿਭਾਗਾਂ ਨਾਲ ਸਬੰਧਤ ਹਨ। 16 ਜਨਵਰੀ ਦੇ ਇਕੋਨੋਮਿਕ ਟਾਈਮਸ ਵਿੱਚ ਰਿਪੋਰਟ ਛਪੀ ਹੈ ਕਿ 1 ਮਾਰਚ 2016 ਤੱਕ ਗਰੁੱਪ ਏ ਦੀਆਂ 15,284 ਪੋਸਟਾਂ ਖਾਲੀ ਸਨ।

ਗਰੁੱਪ ਬੀ ਦੀਆਂ 49,740 ਪੋਸਟਾਂ ਖਾਲੀ ਪਈਆਂ ਸਨ। ਗਰੁੱਪ ਸੀ ਦੀਆਂ 3,21,418 ਪੋਸਟਾਂ ਖਾਲੀ ਸਨ। ਗਰੁੱਪ ਸੀ ਦੀਆਂ ਇਨ੍ਹਾਂ ਪੋਸਟਾਂ ਲਈ ਲੱਖਾਂ ਦੀ ਗਿਣਤੀ 'ਚ ਨੌਜਵਾਨ ਉਮੀਦਾਂ ਲਾਏ ਬੈਠੇ ਹਨ। ਨੌਕਰੀਆਂ ਨਾ ਦੇਣ ਦਾ ਇਹ ਸਭ ਤੋਂ ਚੰਗਾ ਸਮਾਂ ਹੈ। ਨੌਜਵਾਨਾਂ ਨੂੰ ਹਿੰਦੂ-ਮੁਸਲਮਾਨ ਟਾਪਿਕ ਦੀ ਗੋਲੀ ਦੇ ਦਿਓ, ਉਹ ਆਪਣੀ ਜਵਾਨੀ ਬਿਨਾਂ ਕਿਸੇ ਕਹਾਣੀ ਦੇ ਕੱਢ ਦੇਣਗੇ।

Comments

Leave a Reply


Latest News