Wed,Dec 19,2018 | 09:50:52am
HEADLINES:

ਐੱਸਸੀ ਸਮਾਜ ਦੀ ਨਵੀਂ ਪੀੜ੍ਹੀ 'ਤੇ ਹਮਲੇ

ਸਮੇਂ ਦੇ ਨਾਲ-ਨਾਲ ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ ਲੋਕਾਂ 'ਚ ਚੇਤਨਾ ਆ ਰਹੀ ਹੈ। ਸਦੀਆਂ ਤੋਂ ਜਾਤੀਵਾਦੀ ਸ਼ੋਸ਼ਣ ਦਾ ਸ਼ਿਕਾਰ ਰਹੀ ਇਸ ਸਮਾਜ ਦੀ ਨਵੀਂ ਪੀੜ੍ਹੀ ਆਪਣੇ ਹੁਨਰ ਦੇ ਦਮ 'ਤੇ ਸਿੱਖਿਆ, ਬਿਜ਼ਨੈੱਸ ਆਦਿ ਵੱਖ-ਵੱਖ ਖੇਤਰਾਂ 'ਚ ਸਫਲਤਾ ਦੀ ਉਡਾਰੀ ਲਾ ਰਹੀ ਹੈ। ਭਾਰਤੀ ਲੋਕਤੰਤਰ ਲਈ ਇਹ ਸ਼ੁਭ ਸੰਕੇਤ ਹੈ, ਪਰ ਇਸਦੇ ਨਾਲ ਹੀ ਇਹ ਚਿੰਤਾਜਨਕ ਵੀ ਹੈ ਕਿ ਇਸੇ ਸਮਾਜ ਖਿਲਾਫ ਜਾਤੀਵਾਦੀ ਜ਼ੁਲਮ ਦੀਆਂ ਘਟਨਾਵਾਂ ਵੀ ਵਧੀਆਂ ਹਨ।

ਹੈਦਰਾਬਾਦ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਰੋਹਿਤ ਵੇਮੂਲਾ, ਤਾਮਿਲਨਾਡੂ ਦੇ ਰਹਿਣ ਵਾਲੇ ਰਿਸਰਚ ਸਕਾਲਰ ਸੈਂਥਿਲ ਕੁਮਾਰ, ਆਈਆਈਟੀ ਰੁੜਕੀ ਦੇ ਬੀਟੈਕ ਦੇ ਵਿਦਿਆਰਥੀ ਮਨੀਸ਼ ਕੁਮਾਰ, ਸਰਕਾਰੀ ਮੈਡੀਕਲ ਕਾਲਜ ਚੰਡੀਗੜ 'ਚ ਐੱਮਬੀਬੀਐੱਸ ਕਰਨ ਵਾਲੇ ਜਸਪ੍ਰੀਤ ਸਿੰਘ, ਏਮਜ਼ 'ਚ ਐੱਮਬੀਬੀਐੱਸ ਕਰ ਰਹੇ ਬਾਲਮੁਕੰਦ ਭਾਰਤੀ, ਇਹ ਸਾਰੇ ਐੱਸਸੀ ਵਰਗ ਦੇ ਉਹ ਹੋਣਹਾਰ ਵਿਦਿਆਰਥੀ ਸਨ, ਜਿਨ੍ਹਾਂ ਨੇ ਸਵੈਮਾਣ ਤੇ ਆਤਮ ਨਿਰਭਰਤਾ ਭਰੀ ਜ਼ਿੰਦਗੀ ਜਿਊਣ ਦਾ ਸੁਪਨਾ ਦੇਖਿਆ ਸੀ।

ਉਹ ਅੱਗੇ ਵਧਣਾ ਚਾਹੁੰਦੇ ਸਨ, ਪਰ ਸਿੱਖਿਆ ਸੰਸਥਾਵਾਂ 'ਚ ਜਾਤੀਵਾਦੀ ਅੱਤਿਆਚਾਰ ਤੋਂ ਦੁਖੀ ਹੋ ਕੇ ਆਪਣੀ ਹੀ ਜਾਨ ਲੈਣ ਲਈ ਮਜਬੂਰ ਹੋ ਗਏ। ਹਾਲ ਹੀ 'ਚ ਯੂਪੀ ਦੇ ਇਲਾਹਾਬਾਦ 'ਚ ਦਲੀਪ ਸਰੋਜ ਨਾਂ ਦੇ ਐੱਸਸੀ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ।

ਗਰੀਬ ਪਰਿਵਾਰ ਨਾਲ ਸਬੰਧਤ ਦਲੀਪ ਲਾਅ ਦਾ ਵਿਦਿਆਰਥੀ ਸੀ। ਉਹ ਵਕੀਲ ਬਣਨਾ ਚਾਹੁੰਦਾ ਸੀ, ਪਰ ਉੱਚੀ ਜਾਤੀ ਦੇ ਕੁਝ ਗੁੰਡਾ ਕਿਸਮ ਦੇ ਲੋਕਾਂ ਨੇ ਉਸਦੀ ਜਾਨ ਲੈ ਲਈ। ਉਸਦਾ ਕਸੂਰ ਸਿਰਫ ਇੰਨਾ ਸੀ ਕਿ ਉਸਦਾ ਪੈਰ ਉੱਚੀ ਜਾਤੀ ਦੇ ਵਿਅਕਤੀ ਦੇ ਪੈਰ ਨਾਲ ਛੂਅ ਗਿਆ ਸੀ। ਦਲੀਪ ਐੱਸਸੀ ਸਮਾਜ ਦੀ ਨਵੀਂ ਪੀੜ੍ਹੀ ਦੇ ਉਨ੍ਹਾਂ ਨੌਜਵਾਨਾਂ 'ਚੋਂ ਹੀ ਇੱਕ ਸੀ, ਜੋ ਕਿ ਜਾਤੀਵਾਦੀ ਵਿਵਸਥਾ ਤਹਿਤ ਝੁਕ ਕੇ ਰਹਿਣ ਦੀ ਜਗ੍ਹਾ ਸਵੈਮਾਣ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ, ਪਰ ਜਾਤੀਵਾਦੀ ਮਾਨਸਿਕਤਾ ਵਾਲੇ ਲੋਕਾਂ ਤੋਂ ਉਨ੍ਹਾਂ ਦਾ ਸਵੈਮਾਣ ਭਰੀ ਜ਼ਿੰਦਗੀ ਵੱਲ ਵਧਣਾ ਤੇ ਤਰੱਕੀ ਕਰਨਾ ਬਰਦਾਸ਼ਤ ਨਹੀਂ ਹੋ ਰਿਹਾ।

Comments

Leave a Reply


Latest News