Thu,Feb 22,2018 | 06:41:43pm
HEADLINES:

ਆਧਾਰ ਨਾ ਹੋਣ 'ਤੇ ਵੀ ਮਿਲਦੀਆਂ ਰਹਿਣਗੀਆਂ ਜ਼ਰੂਰੀ ਸੇਵਾਵਾਂ

ਆਧਾਰ ਸੰਖਿਆ ਜਾਰੀ ਕਰਨ ਵਾਲੇ ਯੂਆਈਡੀਏਆਈ ਦਾ ਕਹਿਣਾ ਹੈ ਕਿ ਆਧਾਰ ਸੰਖਿਆ ਨਾ ਹੋਣ 'ਤੇ ਵੀ ਜ਼ਰੂਰੀ ਸੇਵਾਵਾਂ ਦਾ ਲਾਭ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਜਨਤੱਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਮਿਲਣਾ, ਸਕੂਲਾਂ ਵਿੱਚ ਦਾਖਲਾ ਤੇ ਸਿਹਤ ਸੇਵਾਵਾਂ ਦਾ ਲਾਭ ਚੁੱਕਣ ਵਰਗੀਆਂ ਜ਼ਰੂਰੀ ਸੇਵਾਵਾਂ ਸ਼ਾਮਲ ਹਨ।

ਯੂਆਈਡੀਏਆਈ ਨੇ ਇੱਕ ਬਿਆਨ ਵਿੱਚ ਸਰਕਾਰੀ ਵਿਭਾਗਾਂ ਤੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਇਹ ਤੈਅ ਕਰਨ ਕਿ ਆਧਾਰ ਸੰਖਿਆ ਨਾ ਹੋਣ 'ਤੇ ਜ਼ਰੂਰੀ ਸੇਵਾਵਾਂ ਤੇ ਲਾਭ ਤੋਂ ਲੋਕ ਵਾਂਝੇ ਨਾ ਰਹਿਣ। 

ਇਨਾਂ ਵਿੱਚ ਜਨਤੱਕ ਵੰਡ ਪ੍ਰਣਾਲੀ ਤਹਿਤ ਰਾਸ਼ਨ ਮਿਲਣਾ, ਸਕੂਲਾਂ ਵਿੱਚ ਦਾਖਲਾ ਮਿਲਣਾ, ਹਸਪਤਾਲ ਵਿੱਚ ਭਰਤੀ ਹੋਣਾ ਅਤੇ ਸਿਹਤ ਸੇਵਾਵਾਂ ਦਾ ਲਾਭ ਚੁੱਕੇ ਜਾਣ ਦੀਆਂ ਜ਼ਰੂਰੀ ਜ਼ਰੂਰਤਾਂ ਸ਼ਾਮਲ ਹਨ।

ਬਿਆਨ ਮੁਤਾਬਕ, ਇਸ ਸਬੰਧ ਵਿੱਚ ਯੂਆਈਡੀਏਆਈ ਵਲੋਂ 24 ਅਕਤੂਬਰ 2017 ਨੂੰ ਜਾਰੀ ਉਸਦੇ ਪੱਤਰ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਪੱਕਾ ਕੀਤਾ ਜਾਣਾ ਚਾਹੀਦਾ ਹੈ ਕਿ ਆਧਾਰ ਨਾ ਹੋਣ 'ਤੇ ਲੋਕਾਂ ਨੂੰ ਲਾਭ ਤੋਂ ਵਾਂਝਾ ਨਾ ਕੀਤਾ ਜਾਵੇ।

Comments

Leave a Reply


Latest News