Fri,Jan 18,2019 | 10:18:19pm
HEADLINES:

ਜਦੋਂ ਬਾਕੀ ਲੋਕ ਦੁੱਖ ਗਿਣਨ, ਤੁਸੀਂ ਆਪਣੇ ਸੁੱਖ ਬਾਰੇ ਸੋਚੋ

ਵਿਲੀਅਮ ਪੇਨ ਇੰਗਲਿਸ਼ ਰੀਅਲ ਇਸਟੇਟ ਦੇ ਵਪਾਰੀ ਤੇ ਫਿਲਾਸਫਰ ਸਨ। ਉਹ ਇੰਗਲਿਸ਼ ਨਾਰਥ ਅਮਰੀਕਨ ਕਲੋਨੀ, ਪੇਨਸਿਲਵੇਨੀਆ ਦੇ ਸੰਸਥਾਪਕ ਵੀ ਸਨ। ਉਨ੍ਹਾਂ ਦਾ ਜਨਮ 1644 ਤੇ ਦੇਹਾਂਤ 1718 'ਚ ਹੋਇਆ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ :-
 
-ਸਭ ਤੋਂ ਜ਼ਿਆਦਾ ਜ਼ਰੂਰਤ ਸਾਨੂੰ ਸਮੇਂ ਦੀ ਹੁੰਦੀ ਹੈ ਅਤੇ ਸਭ ਤੋਂ ਜ਼ਿਆਦਾ ਦੁਰਵਰਤੋਂ ਵੀ ਅਸੀਂ ਉਸੇ ਦੀ ਕਰਦੇ ਹਾਂ।
 
-ਜਦੋਂ ਬਾਕੀ ਲੋਕ ਆਪਣੇ ਦੁੱਖ ਗਿਣ ਰਹੇ ਹੋਣ, ਉਦੋਂ ਤੁਸੀਂ ਆਪਣੇ ਸੁੱਖਾਂ ਬਾਰੇ ਸੋਚੋ। ਇਹੀ ਖੁਸ਼ ਰਹਿਣ ਦਾ ਭੇਤ ਹੈ।
 
-ਜਿਹੜਾ ਵਿਅਕਤੀ ਖੁਦ 'ਤੇ ਕਾਬੂ ਨਹੀਂ ਰੱਖ ਸਕਦਾ, ਉਹ ਦੂਜਿਆਂ ਨੂੰ ਕਾਬੂ ਕਰਨ ਦੇ ਯੋਗ ਬਿਲਕੁੱਲ ਨਹੀਂ ਹੈ।
 
-ਹਰ ਤਰ੍ਹਾਂ ਦੀ ਚਰਚਾ ਵਿੱਚ ਸਿਰਫ ਸੱਚ ਬੋਲਣਾ ਹੀ ਟੀਚਾ ਹੋਵੇ, ਨਾ ਕਿ ਜਿੱਤਣਾ।
 
-ਸੱਚਾ ਦੋਸਤ ਨਿਆਂਪੂਰਨ ਸਲਾਹ ਦੇਵੇਗਾ, ਤੁਰੰਤ ਮਦਦ ਦੇਵੇਗਾ, ਕੰਮ ਵਿੱਚ ਨਾਲ ਰਹੇਗਾ, ਬਹਾਦਰੀ ਨਾਲ ਬਚਾਅ ਕਰੇਗਾ ਤੇ ਹਮੇਸ਼ਾ ਦੋਸਤ ਬਣ ਕੇ ਹੀ ਰਹੇਗਾ।
 
-ਮਹਿੰਗੇ ਕੱਪੜਿਆਂ ਵਿੱਚ ਲਪੇਟੀ ਅਗਿਆਨਤਾ ਤੇ ਘਮੰਡ ਤੋਂ ਉੱਪਰ ਤੇ ਚੰਗਾ ਹੈ ਸਸਤੇ ਕੱਪੜਿਆਂ ਵਿੱਚ ਲਪੇਟਿਆ ਗਿਆਨ ਤੇ ਮਨੁੱਖਤਾ।
 
-ਸਹੀ, ਸਹੀ ਹੀ ਰਹੇਗਾ, ਬੇਸ਼ੱਕ ਸਾਰੇ ਵਿਰੋਧ ਵਿੱਚ ਹੋਣ ਅਤੇ ਗਲਤ, ਗਲਤ ਹੀ ਰਹੇਗਾ ਚਾਹੇ ਸਾਰੇ ਪੱਖ ਵਿੱਚ ਹੀ ਕਿਉਂ ਨਾ ਹੋਣ।
 
-ਅਕਲਮੰਦ ਤੇ ਸਮਝਦਾਰ ਵਿਅਕਤੀ ਦਾ ਧਨ ਗਿਆਨ ਹੁੰਦਾ ਹੈ।
 
-ਸਬਰ ਤੇ ਮਿਹਨਤ, ਆਸਥਾ ਵਾਂਗ ਹਨ। ਇਹ ਪਹਾੜ ਹਿਲਾ ਦਿੰਦੇ ਹਨ।
 
-ਆਜ਼ਾਦੀ ਬਿਨਾਂ ਦੋਸਤੀ ਸੰਭਵ ਨਹੀਂ। ਇਸ ਰਿਸ਼ਤੇ ਨੂੰ ਕੈਦ ਨਹੀਂ ਕੀਤਾ ਜਾ ਸਕਦਾ।

 

Comments

Leave a Reply


Latest News