Tue,Aug 14,2018 | 07:29:42pm
HEADLINES:

ਬੱਚਿਆਂ ਦਾ ਜ਼ਿਆਦਾ ਫੋਨ ਇਸਤੇਮਾਲ ਕਰਨਾ ਖਤਰਨਾਕ

ਜੇਕਰ ਤੁਹਾਡਾ ਬੱਚਾ ਵੀ ਸਮਾਰਟਫੋਨ 'ਤੇ ਜ਼ਰੂਰਤ ਤੋਂ ਜ਼ਿਆਦਾ ਸਮਾਂ ਬਿਤਾਉਂਦਾ ਹੈ ਤਾਂ ਸਾਵਧਾਨ ਹੋ ਜਾਓ। ਇਹ ਤੁਹਾਡੇ ਤੇ ਤੁਹਾਡੇ ਬੱਚਿਆਂ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ। ਕਲੀਨਿਕਲ ਸਾਈਕਾਲੋਜਿਸਟ ਡਾ. ਪੂਜਾ ਸ਼ਿਵਮ ਸਮੇਤ ਦੇਸ਼ ਦੇ ਕਈ ਹੋਰ ਮੈਡੀਕਲ ਪ੍ਰੋਫੈਸ਼ਨਲਸ ਹਨ, ਜੋ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਕਿਸ ਤਰ੍ਹਾਂ ਛੋਟੇ ਬੱਚਿਆਂ 'ਚ ਮੋਬਾਈਲ ਦੀ ਲੱਤ ਲੱਗ ਗਈ ਹੈ, ਜੋ ਬੱਚਿਆਂ ਲਈ ਸਮਾਜਿਕ ਦੇ ਨਾਲ-ਨਾਲ ਸਿਹਤ ਸਬੰਧੀ ਸਮੱਸਿਆਵਾਂ ਵੀ ਖੜੀ ਕਰ ਰਹੀ ਹੈ। ਬਹੁਤ ਘੱਟ ਉਮਰ ਵਿੱਚ ਜਦੋਂ ਬੱਚਿਆਂ ਨੂੰ ਮੋਬਾਈਲ ਗੇਮਸ ਜਾਂ ਫੋਨ 'ਤੇ ਕਿਸੇ ਹੋਰ ਚੀਜ਼ ਦੀ ਲੱਤ ਲੱਗ ਜਾਂਦੀ ਹੈ ਤਾਂ ਬੱਚੇ ਖਾਣਾ-ਪੀਣਾ, ਸਾਫ-ਸਫਾਈ ਵਰਗੀਆਂ ਗੱਲਾਂ ਨੂੰ ਭੁੱਲ ਕੇ ਝਗੜਾਲੂ ਹੋ ਜਾਂਦੇ ਹਨ।

ਜਦੋਂ ਬੱਚੇ ਬਹੁਤ ਛੋਟੇ ਹੁੰਦੇ ਹਨ, ਉਦੋਂ ਤੋਂ ਹੀ ਇਸ ਸਮੱਸਿਆ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ ਮਾਤਾ-ਪਿਤਾ ਇਸ ਆਉਣ ਵਾਲੇ ਖਤਰੇ ਨੂੰ ਸਮਝ ਨਹੀਂ ਪਾਉਂਦੇ। 10 ਸਾਲ ਜਾਂ ਉਸਦੇ ਆਲੇ-ਦੁਆਲੇ ਦੇ ਬੱਚੇ ਹੀ ਨਹੀਂ, ਸਗੋਂ ਇਨ੍ਹਾਂ ਦਿਨੀਂ ਤਾਂ ਬਹੁਤ ਛੋਟੇ, ਮਤਲਬ 3-4 ਸਾਲ ਦੇ ਬੱਚੇ ਵੀ ਮੋਬਾਈਲ ਤੇ ਟੈਬਲੇਟ ਸਕ੍ਰੀਨ ਤੋਂ ਇੰਨੇ ਜ਼ਿਆਦਾ ਚਿੰਬੜੇ ਰਹਿੰਦੇ ਹਨ, ਜਿੰਨਾ ਪਹਿਲਾਂ ਕਦੇ ਨਹੀਂ ਸਨ।

2015 ਵਿੱਚ ਅਮਰੀਕਨ ਨਾਨ ਪ੍ਰਾਫਿਟ ਕਾਮਨ ਸੈਂਸ ਮੀਡੀਆ ਦੀ ਇੱਕ ਸਟਡੀ ਦੇ ਨਤੀਜੇ ਦੱਸਦੇ ਹਨ ਕਿ ਦੁਨੀਆ ਭਰ ਵਿੱਚ 8 ਤੋਂ 12 ਸਾਲ ਵਿਚਕਾਰ ਦੇ ਬੱਚੇ ਹਰ ਦਿਨ ਕਰੀਬ 4 ਘੰਟੇ 36 ਮਿੰਟ ਦਾ ਸਮਾਂ ਸਕ੍ਰੀਨ ਮੀਡੀਆ ਦੇ ਸਾਹਮਣੇ ਬਿਤਾਉਂਦੇ ਹਨ। ਸਾਈਕਾਲਜਿਸਟ ਡਾ. ਸ਼ੀਮਾ ਹਫੀਜ਼ ਕਹਿੰਦੇ ਹਨ, ''ਮਨੋਰੰਜਨ ਦੇ ਮਕਸਦ ਨਾਲ ਤਾਂ ਸ਼ਾਇਦ ਭਾਰਤ ਦੇ ਬੱਚੇ ਵੀ ਇੰਨਾ ਹੀ ਸਮਾਂ ਮੋਬਾਈਲ ਅਤੇ ਟੀਵੀ ਦੇ ਸਾਹਮਣੇ ਬਿਤਾਉਂਦੇ ਹੋਣਗੇ, ਪਰ ਜੇਕਰ ਸਕੂਲ ਵਿੱਚ ਹੋਣ ਵਾਲੀ ਕੰਪਿਊਟਰ ਸਾਈਂਸ ਦੀ ਕਲਾਸ ਅਤੇ ਐਕਸਪੋਜ਼ਰ ਦੇ ਦੂਜੇ ਮੀਡੀਅਮ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਭਾਰਤੀ ਬੱਚਿਆਂ ਲਈ ਇਹ ਸਮਾਂ ਹੋਰ ਜ਼ਿਆਦਾ ਹੋ ਜਾਂਦਾ ਹੈ।''

ਕਿੰਨਾ ਸਕ੍ਰੀਨ ਟਾਈਮ ਸਹੀ ?
ਡਾ. ਜੇਟਲੀ ਕਹਿੰਦੇ ਹਨ ਕਿ ਆਮ ਤੌਰ 'ਤੇ ਮਾਤਾ-ਪਿਤਾ ਇਸ ਗੱਲ ਵਿੱਚ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਛੋਟੇ ਬੱਚੇ ਆਪਣੇ ਆਪ ਹੀ ਯੂ-ਟਿਊਬ ਖੋਲ ਕੇ ਆਪਣੀ ਪਸੰਦ ਦਾ ਵੀਡੀਓ ਦੇਖ ਲੈਂਦੇ ਹਨ, ਪਰ ਇਹ ਖੁਸ਼ ਹੋਣ ਦੀ ਗੱਲ ਨਹੀਂ ਹੈ, ਸਗੋਂ ਇੱਕ ਸਮੱਸਿਆ ਹੈ। ਇਹ ਬੱਚਿਆਂ ਲਈ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਤਾਂ ਫਿਰ ਕਿੰਨਾ ਸਕ੍ਰੀਮ ਟਾਈਮ ਬੱਚਿਆਂ ਲਈ ਸਹੀ ਹੈ? ਹਾਲਾਂਕਿ ਕੋਈ ਸਬੂਤ ਨਹੀਂ ਹੈ, ਜੋ ਇਸ ਗੱਲ ਨੂੰ ਸਾਬਿਤ ਕਰੇ ਕਿ ਬੱਚਿਆਂ ਨੂੰ ਕਿੰਨਾ ਸਮਾਂ ਸਕ੍ਰੀਨ ਦੇ ਸਾਹਮਣੇ ਬਿਤਾਉਣਾ ਚਾਹੀਦਾ ਹੈ, ਪਰ ਇੰਨਾ ਜ਼ਰੂਰ ਹੈ ਕਿ ਇਸਦੀ ਆਦਤ ਕਾਰਨ ਬੱਚਿਆਂ ਦਾ ਖਾਣਾ-ਪੀਣਾ, ਨੀਂਦ ਤੇ ਦੂਜੇ ਸਮਾਜਿਕ ਰਿਸ਼ਤੇ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ।
(ਸਰੋਤ : ਟੀਓਆਈ)

Comments

Leave a Reply


Latest News