Thu,Feb 22,2018 | 06:41:49pm
HEADLINES:

ਟੈਲੀਕਾਮ ਸੈਕਟਰ : 50 ਹਜ਼ਾਰ ਨੌਕਰੀਆਂ ਜਾਣ ਦਾ ਖਤਰਾ

ਟੈਲੀਕਾਮ ਸੈਕਟਰ ਲਈ ਅਗਲੇ 6 ਮਹੀਨੇ ਭਾਰੀ ਸੰਕਟ ਦੇ ਰਹਿਣ ਵਾਲੇ ਹਨ। ਇਸ ਦੌਰਾਨ ਇਸ 'ਚ 50 ਹਜ਼ਾਰ ਨੌਕਰੀਆਂ ਹੋਰ ਜਾ ਸਕਦੀਆਂ ਹਨ। ਇਸ ਖੇਤਰ 'ਚ 2017 ਦੇ ਸ਼ੁਰੂ ਤੋਂ ਹੁਣ ਤੱਕ 40 ਹਜ਼ਾਰ ਨੌਕਰੀਆਂ ਜਾ ਚੁੱਕੀਆਂ ਹਨ। ਇਸ ਸੰਕਟ 'ਚ ਕੁੱਲ 80 ਤੋਂ 90 ਹਜ਼ਾਰ ਨੌਕਰੀਆਂ ਜਾਣ ਦਾ ਖਦਸ਼ਾ ਹੈ।

ਸੀਆਈਈਐੱਲ ਐੱਚਆਰ ਸਰਵਿਸੇਜ਼ ਦੀ ਰਿਪੋਰਟ ਮੁਤਾਬਕ, ਬਾਜ਼ਾਰ 'ਚ ਮੁਕਾਬਲੇ ਕਾਰਨ ਟੈਲੀਕਾਮ ਸੈਕਟਰ ਦੀਆਂ ਕੰਪਨੀਆਂ ਦਾ ਲਾਭ ਤੇ ਮਾਰਜਿਨ ਘੱਟ ਹੋਇਆ ਹੈ। ਇਸੇ ਕਾਰਨ ਨੌਕਰੀਆਂ ਜਾਣ ਦਾ ਖਦਸ਼ਾ ਵਧ ਗਿਆ ਹੈ। ਇਹ ਰਿਪੋਰਟ ਟੈਲੀਕਾਮ ਕੰਪਨੀਆਂ ਨੂੰ ਸਾਫਟਵੇਅਰ ਤੇ ਹਾਰਡਵੇਅਰ ਸੇਵਾਵਾਂ ਉਪਲਬਧ ਕਰਾਉਣ ਵਾਲੀਆਂ 65 ਤਕਨੀਕੀ ਕੰਪਨੀਆਂ ਦੇ ਕਰੀਬ 100 ਸੀਨੀਅਰ ਤੇ ਮਿਡਲ ਪੱਧਰ ਦੇ ਕਰਮਚਾਰੀਆਂ ਵਿਚਕਾਰ ਕੀਤੇ ਗਏ ਸਰਵੇਖਣ ਤੇ ਆਧਾਰਿਤ ਹੈ।

Comments

Leave a Reply


Latest News