Thu,Feb 22,2018 | 06:41:40pm
HEADLINES:

'ਮਹਿਲਾ ਪ੍ਰਧਾਨ ਫਿਲਮਾਂ ਲਈ ਭਾਰਤ ਨੂੰ ਹਿੰਮਤ ਵਾਲੇ ਨਿਰਮਾਤਾਵਾਂ-ਲੇਖਕਾਂ ਦੀ ਲੋੜ'

ਬਾਲੀਵੁੱਡ ਹੀਰੋਇਨ ਸੋਹਾ ਅਲੀ ਖਾਨ ਮੁਤਾਬਕ, ਅੱਜ ਦੇ ਦੌਰ ਵਿੱਚ ਫਿਲਮ ਉਦਯੋਗ ਨੂੰ ਜ਼ਿਆਦਾ ਗਿਣਤੀ ਵਿੱਚ ਹਿੰਮਤ ਵਾਲੇ ਨਿਰਮਾਤਾਵਾਂ ਤੇ ਲੇਖਕਾਂ ਦੀ ਜ਼ਰੂਰਤ ਹੈ, ਕਿਉਂਕਿ ਅਜੇ ਵੀ ਮਹਿਲਾ ਪ੍ਰਧਾਨ ਫਿਲਮਾਂ ਘੱਟ ਬਣ ਰਹੀਆਂ ਹਨ। ਬੀਤੇ ਦਿਨੀਂ ਕੋਲਕਾਤਾ ਸਾਹਿੱਤ ਉਤਸਵ ਦੌਰਾਨ ਸੋਹਾ ਨੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਹੁਨਰਮੰਦ ਮਹਿਲਾ ਕਲਾਕਾਰਾਂ ਦੀ ਘਾਟ ਨਾ ਹੋਣ ਦੇ ਬਾਵਜੂਦ ਮਹਿਲਾ ਪ੍ਰਧਾਨ ਫਿਲਮ ਬਾਰੇ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਇਹ ਲਾਗਤ ਕੱਢਣ ਵਿੱਚ ਸਫਲ ਰਹੇਗੀ।

ਅਸਲ ਵਿੱਚ ਇਸਦੇ ਦਰਸ਼ਕ ਕਾਫੀ ਸੀਮਿਤ ਗਿਣਤੀ ਵਿੱਚ ਹੁੰਦੇ ਹਨ। ਸੋਹਾ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਚੀਜ਼ਾਂ ਬਦਲ ਰਹੀਆਂ ਹਨ ਅਤੇ ਬੇਸ਼ੱਕ ਅੱਜ ਹਰੇਕ ਉਮਰ ਵਰਗ ਦੀਆਂ ਮਹਿਲਾਵਾਂ ਲਈ ਜ਼ਿਆਦਾ ਭੂਮਿਕਾਵਾਂ ਹਨ। ਹਾਲਾਂਕਿ ਅਜਿਹੀਆਂ ਮਹਿਲਾ ਪ੍ਰਧਾਨ ਫਿਲਮਾਂ ਬਣਦੀਆਂ ਹਨ, ਪਰ ਉਹ ਅਜੇ ਵੀ ਘੱਟ ਗਿਣਤੀ ਵਿੱਚ ਹਨ ਅਤੇ ਸਾਨੂੰ ਅਜੇ ਵੀ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਘੱਟ ਤੋਂ ਘੱਟ ਬਜਟ ਵਿੱਚ ਇਸਨੂੰ ਬਣਾ ਲਿਆ ਜਾਵੇ।''

Comments

Leave a Reply


Latest News