Tue,Aug 14,2018 | 07:29:46pm
HEADLINES:

ਹਾਈਕੋਰਟ ਨੇ ਕਿਹਾ-'ਦਲਿਤ' ਸ਼ਬਦ ਦਾ ਇਸਤੇਮਾਲ ਨਾ ਕਰਨ ਸਰਕਾਰਾਂ 

ਮੱਧ ਪ੍ਰਦੇਸ਼ ਹਾਈਕੋਰਟ ਨੇ ਕਿਹਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਆਪਣੇ ਪੱਤਰ ਵਿਵਹਾਰ 'ਚ 'ਦਲਿਤ' ਸ਼ਬਦ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਸੰਵਿਧਾਨ ਵਿੱਚ ਇਸ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ ਹੈ। 

ਗਵਾਲੀਅਰ ਦੇ ਰਹਿਣ ਵਾਲੇ ਸਮਾਜਿਕ ਵਰਕਰ ਮੋਹਣ ਲਾਲ ਮਾਹੌਰ ਦੀ ਪਟੀਸ਼ਨ 'ਤੇ ਫੈਸਲਾ ਦਿੰਦੇ ਹੋਏ ਜੱਜ ਸੰਜੈ ਯਾਦਵ ਤੇ ਅਸ਼ੋਕ ਕੁਮਾਰ ਜੋਸ਼ੀ ਦੀ ਬੈਂਚ ਨੇ ਕਿਹਾ ਕਿ ਉਨਾਂ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਸਰਕਾਰੀ ਕਰਮਚਾਰੀ 'ਦਲਿਤ' ਸ਼ਬਦ ਦਾ ਇਸਤੇਮਾਲ ਨਾ ਕਰਨ।

ਬੈਂਚ ਨੇ ਕਿਹਾ ਕਿ ਇਸ ਮਾਮਲੇ 'ਚ ਸਰਕਾਰ ਕੋਈ ਸਰਕਾਰੀ ਦਸਤਾਵੇਜ਼ ਰਿਕਾਰਡ 'ਚ ਨਹੀਂ ਲਿਆ ਸਕਦੀ, ਜਿੱਥੇ ਕਿਹਾ ਗਿਆ ਹੋਵੇ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਸ਼ਬਦ ਦੇ ਸਥਾਨ 'ਤੇ 'ਦਲਿਤ' ਸ਼ਬਦ ਦਾ ਪ੍ਰਯੋਗ ਕੀਤਾ ਜਾਵੇ। ਇਸ ਲਈ 'ਦਲਿਤ' ਸ਼ਬਦ ਦਾ ਪ੍ਰਯੋਗ ਕਰਨ ਤੋਂ ਬਚਣਾ ਚਾਹੀਦਾ ਹੈ।

ਪਟੀਸ਼ਨ ਦਾਖਲ ਕਰਨ ਵਾਲੇ ਦੇ ਵਕੀਲ ਜਤਿੰਦਰ ਨੇ ਕਿਹਾ ਕਿ ਅਦਾਲਤ ਨੇ 15 ਜਨਵਰੀ ਨੂੰ ਇਹ ਫੈਸਲਾ ਸੁਣਾਇਆ ਸੀ।

Comments

Leave a Reply


Latest News