Tue,Aug 14,2018 | 07:29:38pm
HEADLINES:

ਟਾਪ ਦੇ 0.1% ਅਮੀਰਾਂ ਦੀ ਕੁੱਲ ਜਾਇਦਾਦ ਹੇਠਲੇ 50% ਲੋਕਾਂ ਦੀ ਪ੍ਰਾਪਰਟੀ ਤੋਂ ਜ਼ਿਆਦਾ

ਭਾਰਤ ਵਿੱਚ ਆਮਦਨ ਗੈਰਬਰਾਬਰੀ ਕਾਫੀ ਉੱਚ ਪੱਧਰ 'ਤੇ ਪਹੁੰਚ ਗਈ ਹੈ। ਟਾਪ ਦੇ 0.1 ਫੀਸਦੀ ਸਭ ਤੋਂ ਅਮੀਰ ਲੋਕਾਂ ਦੀ ਕੁੱਲ ਜਾਇਦਾਦ ਵਧ ਕੇ ਹੇਠਲੇ 50 ਫੀਸਦੀ ਲੋਕਾਂ ਦੀ ਕੁੱਲ ਜਾਇਦਾਦ ਤੋਂ ਜ਼ਿਆਦਾ ਹੋ ਗਈ ਹੈ।

ਇਸ ਸਬੰਧ ਵਿੱਚ ਵਰਲਡ ਇਨੈਕਵੈਲਿਟੀ ਲੈਬ ਦੀ ਸਰਵੇ ਰਿਪੋਰਟ ਮੁਤਾਬਕ, ਭਾਰਤ ਵਿੱਚ ਆਰਥਿਕ ਗੈਰਬਰਾਬਰੀ 1980 ਦੇ ਦਹਾਕੇ ਤੋਂ ਲਗਾਤਾਰ ਵਧ ਰਹੀ ਹੈ। ਇਹ ਵਾਧਾ 1947 ਵਿੱਚ ਦੇਸ਼ ਦੀ ਆਜ਼ਾਦੀ ਦੇ 30 ਸਾਲ ਦੇ ਮੁਕਾਬਲੇ ਉਲਟਾ ਹੈ। ਉਸ ਸਮੇਂ ਆਮਦਨ ਗੈਰਬਰਾਬਰੀ ਬਹੁਤ ਘੱਟ ਸੀ ਤੇ ਹੇਠਲੇ 50 ਫੀਸਦੀ ਲੋਕਾਂ ਦੀ ਜਾਇਦਾਦ ਰਾਸ਼ਟਰੀ ਔਸਤ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਧੀ ਸੀ।

ਰਿਪੋਰਟ ਨੂੰ ਅਰਥ ਸ਼ਾਸਤਰੀਆਂ ਫਾਕੁੰਡੋ ਐਲਵਾਰੇਡੋ, ਲੁਕਾਸ ਚਾਂਸਲ, ਥਾਮਸ ਪਿਕੇਟੀ, ਇਮਾਨੁਅਲ ਸਾਈਜ ਤੇ ਗ੍ਰੈਬੀਯਲ ਜਕਮੈਨ ਨੇ ਤਿਆਰ ਕੀਤਾ ਹੈ। ਇਸ ਵਿੱਚ ਪਿਛਲੇ 40 ਸਾਲ ਦੌਰਾਨ ਸੰਸਾਰੀਕਰਨ ਦੇ ਗੈਰਬਰਾਬਰੀ ਵਾਲੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ।

ਰਿਪੋਰਟ ਕਹਿੰਦੀ ਹੈ ਕਿ ਸਾਲ 2014 ਵਿੱਚ ਦੇਸ਼ ਦੇ ਟਾਪ 1 ਫੀਸਦੀ ਆਮਦਨ ਵਾਲੇ ਲੋਕਾਂ ਕੋਲ ਰਾਸ਼ਟਰੀ ਆਮਦਨ ਦਾ 22 ਫੀਸਦੀ ਸੀ। ਦੂਜੇ ਪਾਸੇ ਟਾਪ 10 ਫੀਸਦੀ ਕੋਲ 56 ਫੀਸਦੀ ਹਿੱਸਾ ਸੀ। 1982-83 ਵਿੱਚ ਦੇਸ਼ ਦੇ ਟਾਪ 1 ਫੀਸਦੀ ਲੋਕਾਂ ਦੀ ਆਮਦਨ ਅਗਲੇ ਅਗਲੇ ਇੱਕ ਦਹਾਕੇ ਵਿੱਚ 6 ਫੀਸਦੀ ਤੋਂ ਵੱਧ ਕੇ 10 ਫੀਸਦੀ ਹੋ ਗਈ।

ਇਸ ਆਮਦਨ ਵਿੱਚ ਸਾਲ 2000 ਤੱਕ 15 ਫੀਸਦੀ ਦਾ ਵਾਧਾ ਹੋਇਆ ਅਤੇ ਸਾਲ 2014 ਵਿੱਚ ਇਹ ਵੱਧ ਕੇ 23 ਫੀਸਦੀ ਹੋ ਗਈ। ਸਾਲ 2014 'ਚ ਹੇਠਲੇ ਵਰਗ ਦੇ 50 ਫੀਸਦੀ ਲੋਕਾਂ ਦੀ ਰਾਸ਼ਟਰੀ ਆਮਦਨ, ਜਿਸ ਵਿੱਚ 39 ਕਰੋੜ ਬਾਲਿਗ ਸ਼ਾਮਲ ਹਨ, ਟਾਪ ਦੇ 1 ਫੀਸਦੀ, ਜਿਸ ਵਿੱਚ 78 ਲੱਖ ਲੋਕ ਸ਼ਾਮਲ ਹਨ, ਦੀ ਆਮਦਨ ਦਾ ਇੱਕ ਤਿਹਾਈ ਰਿਹਾ।

Comments

Leave a Reply


Latest News