Fri,Jan 18,2019 | 10:12:48pm
HEADLINES:

ਕਾਮਯਾਬ ਹੋਣਾ ਹੈ ਤਾਂ Time Management ਸਿੱਖੋ

ਜੇਕਰ ਤੁਸੀਂ ਕਿਸੇ ਖੇਤਰ ਵਿੱਚ ਸਫਲ ਹੋਣਾ ਚਾਹੁੰਦੇ ਹੋ ਤਾਂ ਉਸਦੇ ਲਈ ਤੁਹਾਡੀ ਮਿਹਨਤ, ਲਗਨ ਤਾਂ ਜ਼ਰੂਰੀ ਹੈ ਹੀ, ਨਾਲ ਹੀ ਟਾਈਮ ਮੈਨੇਜਮੈਂਟ ਦੀ ਵੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਟਾਈਮ ਮੈਨੇਜਮੈਂਟ ਲਈ ਕੁਝ ਖਾਸ ਟਿਪਸ ਅਪਣਾ ਕੇ ਤੁਸੀਂ ਸਮੇਂ ਦਾ ਸਹੀ ਉਪਯੋਗ ਕਰ ਸਕਦੇ ਹੋ।

ਇਸਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇੱਕ ਰੋਜ਼ਾਨਾ ਯੋਜਨਾ ਬਣਾਓ। ਇਹ ਯੋਜਨਾ ਤੁਸੀਂ ਰਾਤ ਵਿੱਚ ਸੋਣ ਤੋਂ ਪਹਿਲਾਂ ਜਾਂ ਫਿਰ ਸਵੇਰੇ ਬਣਾ ਲਓ। ਇਸ ਨਾਲ ਇਹ ਹੋਵੇਗਾ ਕਿ ਅਗਲੇ ਪੂਰੇ ਦਿਨ ਤੁਸੀਂ ਕੀ ਕਰਨ ਵਾਲੇ ਹੋ, ਇਸਦਾ ਪਤਾ ਚੱਲ ਜਾਵੇਗਾ। ਹੁਣ ਤੁਸੀਂ ਆਪਣੇ ਪਲਾਨ ਮੁਤਾਬਕ ਆਪਣੇ ਕੰਮ ਨੂੰ ਕਰਦੇ ਰਹੋਗੇ। ਹਰੇਕ ਕੰਮ ਲਈ ਇਕ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ।

ਇਹ ਸਾਫ ਰੱਖੋ ਕਿ ਪਹਿਲਾ ਕੰਮ 10 ਵਜੇ ਤੱਕ, ਦੂਜਾ 2 ਵਜੇ ਤੱਕ ਤੇ ਤੀਜਾ ਕੰਮ 5 ਵਜੇ ਤੱਕ ਕਰ ਲੈਣਾ ਹੈ। ਇਸ ਨਾਲ ਤੁਹਾਡਾ ਕੰਮ ਨਾ ਸਿਰਫ ਸਮੇਂ 'ਤੇ ਹੁੰਦਾ ਹੈ, ਸਗੋਂ ਇੱਕ ਕੰਮ ਦਾ ਸਮਾਂ ਦੂਜੇ ਕੰਮ ਵਿੱਚ ਨਹੀਂ ਦੇਣਾ ਪੈਂਦਾ ਹੈ। ਤੁਹਾਨੂੰ ਆਪਣੀ ਡੈੱਡਲਾਈਨ ਦਾ ਧਿਆਨ ਵੀ ਰੱਖਣਾ ਹੋਵੇਗਾ। ਤੁਸੀਂ ਆਪਣੇ ਕੰਮ ਨੂੰ ਕਦੋਂ ਖਤਮ ਕਰਨਾ ਚਾਹੁੰਦੇ ਹੋ, ਉਸਦੀ ਇੱਕ ਡੈਡਲਾਈਨ ਕੈਲੰਡਰ 'ਤੇ ਲਿਖ ਲਓ।

ਹੁਣ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਤਿਆਰ ਕਰੋ ਕਿ ਤੁਹਾਡਾ ਕੰਮ ਸਮੇਂ 'ਤੇ ਪੂਰਾ ਹੋ ਜਾਵੇ। ਟੀਚੇ ਨੂੰ ਥੋੜਾ ਪਹਿਲਾਂ ਰੱਖੋ। ਜਦੋਂ ਟੀਚਾ ਉਸਦੇ ਤੈਅ ਸਮੇਂ 'ਤੇ ਰਹੇਗਾ ਤਾਂ ਜਾਂ ਤਾਂ ਉਹ ਸਮੇਂ 'ਤੇ ਪੂਰਾ ਹੋਵੇਗਾ ਜਾਂ ਦੇਰ ਹੋ ਜਾਵੇਗੀ, ਪਰ ਜਦੋਂ ਟੀਚਾ ਥੋੜਾ ਪਹਿਲਾਂ ਹੋਵੇਗਾ ਤਾਂ ਉਹ ਹਮੇਸ਼ਾ ਸਮੇਂ 'ਤੇ ਹੀ ਪੂਰਾ ਹੋਵੇਗਾ। ਕਿਸੇ ਨਾਲ ਮਿਲਣ ਲਈ ਸਮੇਂ ਤੋਂ ਕੁਝ ਪਹਿਲਾਂ ਹੀ ਜਾਣਾ ਚਾਹੀਦਾ ਹੈ।

ਇੱਕੋ ਸਮੇਂ ਇਕੱਠੇ ਕੰਮਾਂ ਦਾ ਬੋਝ ਨਾ ਪਾਓ
-ਇਹ ਜਾਣ ਲਓ ਕਿ ਤੁਸੀਂ ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਨਹੀਂ ਕਰ ਸਕਦੇ ਅਤੇ ਉਸ ਤੋਂ ਜ਼ਿਆਦਾ ਕੰਮ ਨਾ ਲਓ। ਜੇਕਰ ਵਿਚਕਾਰ ਕੋਈ ਕੰਮ ਆਉਂਦਾ ਹੈ, ਜਿਸ ਨਾਲ ਤੁਹਾਡਾ ਚੱਲ ਰਿਹਾ ਕੰਮ ਪ੍ਰਭਾਵਿਤ ਹੋ ਰਿਹਾ ਹੋਵੇ ਤਾਂ ਨਾਂਹ ਕਹੋ ਜਾਂ ਉਸਦੇ ਲਈ ਕੋਈ ਹੋਰ ਸਮਾਂ ਰੱਖੋ। 

-ਇੱਕ ਸ਼ਬਦ ਹੈ Multitasking ਮਤਲਬ, ਇਕੱਠੇ ਕਈ ਕੰਮ ਕਰਨੇ। ਇਸ ਵਿੱਚ ਕਦੇ-ਕਦੇ ਕੋਈ ਵੀ ਕੰਮ ਸਮੇਂ 'ਤੇ ਪੂਰਾ ਨਹੀਂ ਹੁੰਦਾ। ਅਜਿਹੇ ਵਿੱਚ ਸਿਰਫ ਇੱਕ ਮੁੱਖ ਕੰਮ 'ਤੇ ਧਿਆਨ ਦਿਓ। ਇਸ ਨਾਲ ਤੁਹਾਡਾ ਕੰਮ ਛੇਤੀ ਤੇ ਪੂਰੀ ਤਰ੍ਹਾਂ ਨਾਲ ਹੋਵੇਗਾ। 

-ਕੰਮ ਨੂੰ ਪਹਿਲ ਦੇ ਹਿਸਾਬ ਨਾਲ ਕਰੋ। ਕਿਉਂਕਿ ਤੁਸੀਂ ਸਾਰੇ ਕੰਮਾਂ ਨੂੰ ਇਕੱਲੇ ਨਹੀਂ ਕਰ ਸਕਦੇ। ਇਸ ਲਈ ਜ਼ਰੂਰੀ ਕੰਮ ਪਹਿਲਾਂ ਕਰ ਲਓ, ਬਾਕੀ ਰਹਿਣ ਦਿਓ।

Comments

Leave a Reply


Latest News