Fri,Jan 18,2019 | 10:11:48pm
HEADLINES:

ਗਰੀਬੀ, ਬਲਾਤਕਾਰ ਦੀ ਮਾਰ ਝੱਲਣ ਵਾਲੀ ਓਪਰਾ ਵਿਨਫ੍ਰੇ ਅੱਜ ਹੈ ਅਮਰੀਕਾ ਦੀ ਤਾਕਤਵਰ ਮਹਿਲਾ

ਅਮਰੀਕਾ ਦੇ ਰਾਸ਼ਟਰਪਤੀ, ਫੈਸ਼ਨ ਡਿਜ਼ਾਈਨਰ, ਮਾਡਲ, ਹਾਲੀਵੁੱਡ ਸਟਾਰ ਉਸ ਸ਼ੋਅ ਵਿੱਚ ਜਾਣ ਦੇ ਸੁਪਨੇ ਦੇਖਦੇ ਰਹੇ ਹਨ, ਜਿਸਦਾ ਦਾ ਨਾਂ ਹੈ 'ਓਪਰਾ ਵਿਨਫ੍ਰੇ ਟਾਕ ਸ਼ੋਅ', ਜੋ ਕਿ 1986 ਤੋਂ ਲੈ ਕੇ 2011 ਤੱਕ ਟੈਲੀਕਾਸਟ ਕੀਤਾ ਜਾਣ ਵਾਲਾ ਇਤਿਹਾਸ ਦਾ ਸਭ ਤੋਂ ਜ਼ਿਆਦਾ ਰੇਟਿੰਗ ਵਾਲਾ ਐਪੀਸੋਡ ਬਣ ਗਿਆ।

ਭਾਰਤ ਸਮੇਤ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿੱਚ (4 ਕਰੋੜ ਲੋਕ) ਇਸਨੂੰ ਦੇਖਿਆ ਜਾਂਦਾ ਰਿਹਾ। 63 ਸਾਲ ਦੇ ਓਪਰਾ ਵਿਨਫ੍ਰੇ ਨੂੰ ਅਮਰੀਕਾ ਦੀ ਸਭ ਤੋਂ ਤਾਕਤਵਰ ਮਹਿਲਾ ਮੰਨਿਆ ਜਾਂਦਾ ਹੈ। 

ਅੱਜ ਹਜ਼ਾਰਾਂ ਕਰੋੜ ਦੇ ਮਾਲਕਿਨ ਓਪਰਾ ਦੀ ਸਫਲਤਾ ਦਾ ਰਾਜ਼ ਉਨ੍ਹਾਂ ਦੇ ਸੰਘਰਸ਼ 'ਚ ਲੁੱਕਿਆ ਹੈ। ਅਮਰੀਕਾ ਦੇ ਮਿਸੀਸਿਪੀ 'ਚ ਗਰੀਬ ਪਰਿਵਾਰ 'ਚ ਪੈਦਾ ਹੋਏ ਓਪਰਾ ਦਾ ਬਚਪਨ ਮਾੜੇ ਦੌਰ ਵਿੱਚੋਂ ਲੰਘਿਆ। ਉਹ ਜਦੋਂ ਛੇ ਸਾਲ ਦੇ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਲੱਗ ਹੋ ਗਏ। ਉਹ ਮਾਂ ਨਾਲ ਗਏ। ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇਦਾਰ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ। 14 ਸਾਲ ਦੀ ਉਮਰ 'ਚ ਉਹ ਆਪਣੇ ਪਿਤਾ ਕੋਲ ਵਾਪਸ ਚਲੇ ਗਏ।

ਸਕੂਲ 'ਚ ਪੜ੍ਹਾਈ ਦੌਰਾਨ 1971 'ਚ ਓਪਰਾ ਨੂੰ 'ਵਾਈਟ ਹਾਊਸ ਕਾਨਫਰੰਸ ਆਨ ਯੂਥ' ਲਈ ਚੁਣਿਆ ਗਿਆ। ਇਸ ਤੋਂ ਬਾਅਦ ਉਹ ਇਕ ਰੇਡੀਓ ਸਟੇਸ਼ਨ 'ਚ 17 ਸਾਲ ਦੀ ਉਮਰ 'ਚ ਪਾਰਟ ਟਾਈਮ ਨਿਊਜ਼ ਰੀਡਰ ਬਣ ਗਏ। ਜਦੋਂ ਉਹ 19 ਸਾਲ ਦੇ ਸਨ ਤਾਂ ਉਨ੍ਹਾਂ ਨੂੰ ਇੱਕ ਲੋਕਲ ਟੀਵੀ ਸਟੇਸ਼ਨ 'ਤੇ ਨਿਊਜ਼ ਐਂਕਰ ਦੀ ਨੌਕਰੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਦੀ ਪ੍ਰੋਡਕਸ਼ਨ ਕੰਪਨੀ ਖੋਲ ਲਈ ਤੇ ਦੁਨੀਆ ਭਰ ਵਿੱਚ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਨਾ ਸ਼ੁਰੂ ਕਰ ਦਿੱਤਾ।

ਵਿਨਫ੍ਰੇ ਦੇ ਕੁਝ ਸਕਾਰਾਤਮਕ ਵਿਚਾਰਾਂ 'ਤੇ ਇੱਕ ਨਜ਼ਰ :
ਜੇਕਰ ਤੁਸੀਂ ਆਪਣੀ ਪਸੰਦ ਦਾ ਕੰਮ ਕਰਦੇ ਹੋ ਤਾਂ ਉਸ ਨਾਲ ਤੁਹਾਨੂੰ ਚੰਗਾ ਲਗਦਾ ਹੈ ਤਾਂ ਬਾਕੀ ਚੀਜ਼ਾਂ ਆਪਣੇ ਆਪ ਹਾਸਲ ਹੋ ਜਾਣਗੀਆਂ।

ਮੈਂ ਖੁਦ ਨੂੰ ਇੱਕ ਗਰੀਬ ਲੜਕੀ ਨਹੀਂ ਸਮਝਦੀ, ਜਿਸਨੇ ਵੱਡਾ ਮੁਕਾਮ ਹਾਸਲ ਕੀਤਾ। ਮੈਂ ਛੋਟੀ ਉਮਰ ਤੋਂ ਹੀ ਜਾਣਦੀ ਸੀ ਕਿ ਮੈਂ ਚੰਗਾ ਕਰਨਾ ਹੈ।

ਤੁਸੀਂ ਜਿਨ੍ਹਾਂ ਚੀਜ਼ਾਂ ਤੋਂ ਡਰਦੇ ਹੋ, ਉਨ੍ਹਾਂ 'ਚੋਂ ਜ਼ਿਆਦਾਤਰ 'ਚ ਕੋਈ ਪਾਵਰ ਨਹੀਂ ਹੁੰਦੀ। ਇਹ ਤੁਹਾਡਾ ਡਰ ਹੈ, ਜਿਸ ਵਿੱਚ ਪਾਵਰ ਲੁਕੀ ਹੁੰਦੀ ਹੈ। 

Comments

Leave a Reply


Latest News