Thu,Jul 19,2018 | 01:39:38am
HEADLINES:

ਭਾਰਤ 'ਚ ਡਾਕਟਰਾਂ ਦੀ ਭਾਰੀ ਘਾਟ

ਸੰਸਦ ਦੀ ਇਕ ਕਮੇਟੀ ਦੀ ਰਿਪੋਰਟ 'ਚ ਭਾਰਤ 'ਚ ਮਾਹਿਰ ਡਾਕਟਰਾਂ ਦੀ ਭਾਰੀ ਘਾਟ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਇਹ ਕਮੀ ਖਾਸ ਤੌਰ 'ਤੇ ਅਜਿਹੇ ਰੋਗਾਂ ਨਾਲ ਜੁੜੇ ਮਾਹਿਰ ਡਾਕਟਰਾਂ ਦੀ ਹੈ, ਜਿਹੜੇ ਰੋਗ ਲੋਕਾਂ ਦੀਆਂ ਮੌਤਾਂ ਦੇ ਮੁੱਖ ਕਾਰਨਾਂ ਵਿੱਚ ਗਿਣੇ ਜਾਂਦੇ ਹਨ।

ਲੋਕਸਭਾ 'ਚ ਬੀਤੇ ਦਿਨੀਂ ਪੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ 'ਚ ਕਿਡਨੀ, ਸ਼ੂਗਰ, ਕ੍ਰਾਨਿਕ ਆਬਸਟ੍ਰਕਟਿਕ ਪਲਮੋਨਰੀ ਡਿਸਆਰਡਰ ਵਰਗੀਆਂ 10 ਬਿਮਾਰੀਆਂ ਦੇ ਮਾਹਿਰਾਂ ਦੀ ਕਮੀ ਹੈ।

ਭਾਰਤ 'ਚ ਦਿਲ ਦੀਆਂ ਬਿਮਾਰੀਆਂ ਦੇ 4 ਹਜ਼ਾਰ ਡਾਕਟਰ ਹਨ, ਜਦਕਿ ਇਨ੍ਹਾਂ ਦੀ ਗਿਣਤੀ 88 ਹਜ਼ਾਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਸ਼ੂਗਰ ਦੇ ਡਾਕਟਰ ਸਿਰਫ 650 ਹਨ, ਜਦਕਿ 27,900 ਡਾਕਟਰਾਂ ਦੀ ਜ਼ਰੂਰਤ ਹੈ। ਮੈਡੀਕਲ ਕਾਲਜਾਂ 'ਚ ਦਿਲ ਦੇ ਰੋਗਾਂ ਲਈ 315 ਪੀਜੀ ਸੀਟਾਂ ਹਨ, ਜਦਕਿ 3375 ਸੀਟਾਂ ਦੀ ਜ਼ਰੂਰਤ ਹੈ।

Comments

Leave a Reply


Latest News