Thu,Jul 19,2018 | 01:38:48am
HEADLINES:

'ਟੀਨੇਜਰ ਨੂੰ ਸੁਪਨੇ ਦੇਖਣ ਦਿਓ, ਉਨ੍ਹਾਂ ਨੂੰ ਹੱਕ ਦਿਓ'

ਭਾਰਤ ਵਿੱਚ ਨੌਜਵਾਨ ਪੀੜ੍ਹੀ ਦੀ ਗਿਣਤੀ 24 ਕਰੋੜ 30 ਲੱਖ ਤੋਂ ਜ਼ਿਆਦਾ ਹੈ, ਜਿਨ੍ਹਾਂ ਨੂੰ ਮੌਜੂਦਾ ਸਮੇਂ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਲੀਵੁੱਡ ਹੀਰੋਈਨ ਪ੍ਰਿਯੰਕਾ ਚੋਪੜਾ ਨੇ ਟੀਨੇਜਰ ਨੂੰ ਸੁਪਨੇ ਦੇਖਣ ਦਾ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ।

ਉਨ੍ਹਾਂ ਲਈ ਦੁਨੀਆ ਅਜਿਹੀ ਹੋਵੇ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਮਿਲਣ। ਪ੍ਰਿਯੰਕਾ ਦਾ ਕਹਿਣਾ ਹੈ ਕਿ ਬਾਲ ਵਿਆਹ, ਟੀਨੇਜਰ ਦੀ ਸਿੱਖਿਆ ਤੇ ਉਨ੍ਹਾਂ ਦੇ ਸਸ਼ਕਤੀਕਰਨ ਦੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਸਰਕਾਰੀ ਨੀਤੀਆਂ, ਫਿਲਮਾਂ, ਐੱਨਜੀਓ ਤੇ ਹੋਰ ਸੰਸਥਾਵਾਂ ਆਪਣਾ-ਆਪਣਾ ਕੰਮ ਕਰ ਰਹੀਆਂ ਹਨ, ਪਰ ਨਾਗਰਿਕ ਸਮਾਜ ਦੀ ਹਿੱਸੇਦਾਰੀ ਵੀ ਇਸ ਵਿੱਚ ਜ਼ਰੂਰੀ ਹੈ।

ਸਿੱਖਿਆ ਤੇ ਸਸ਼ਕਤੀਕਰਨ ਬਾਰੇ ਪ੍ਰਿਯੰਕਾ ਨੇ ਕਿਹਾ ਕਿ ਡਿਗਰੀ ਹਾਸਲ ਕਰਨਾ, ਸਿੱਖਿਅਤ ਹੋਣਾ ਅਤੇ ਸਸ਼ਕਤ ਹੋਣਾ ਅਲੱਗ-ਅਲੱਗ ਗੱਲਾਂ ਹਨ। ਸਸ਼ਕਤ ਵਿਅਕਤੀ ਗਲਤ ਮਾਨਤਾਵਾਂ ਤੇ ਪਰੰਪਰਾਵਾਂ ਖਿਲਾਫ ਖੜਾ ਹੋਣਾ ਜਾਣਦਾ ਹੈ। ਉਹ ਬਦਲਾਅ ਦੀ ਭੂਮਿਕਾ ਤਿਆਰ ਕਰ ਸਕਦਾ ਹੈ।

Comments

Leave a Reply


Latest News