Thu,Jul 19,2018 | 01:40:28am
HEADLINES:

1 ਸਾਲ 'ਚ ਮਨੁੱਖੀ ਤਸਕਰੀ ਦੇ 8 ਹਜ਼ਾਰ ਤੋਂ ਜ਼ਿਆਦਾ ਮਾਮਲੇ

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ, ਸਾਲ 2016 'ਚ ਭਾਰਤ ਵਿੱਚ ਮਨੁੱਖੀ ਤਸਕਰੀ ਦੇ 8,312 ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ 182 ਵਿਦੇਸ਼ੀਆਂ ਸਮੇਤ ਕੁੱਲ 23 ਹਜ਼ਾਰ ਪੀੜਤ ਲੋਕਾਂ ਨੂੰ ਰਿਹਾਅ ਕਰਾਇਆ ਗਿਆ ਹੈ।

ਐੱਨਸੀਆਰਬੀ ਮੁਤਾਬਕ, ਸਾਲ 2015 ਵਿੱਚ ਕੁੱਲ 15,379 ਪੀੜਤ ਲੋਕਾਂ ਵਿੱਚੋਂ 9,034, ਮਤਲਬ ਕੁੱਲ 58 ਫੀਸਦੀ ਦੀ ਉਮਰ 18 ਸਾਲ ਤੋਂ ਘੱਟ ਸੀ। ਸਾਲ 2016 'ਚ ਰਿਹਾਅ ਕਰਵਾਏ ਗਏ 14,183 ਪੀੜਤਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਮਨੁੱਖੀ ਤਸਕਰੀ ਦੇ ਸਭ ਤੋਂ ਜ਼ਿਆਦਾ 3,579 ਮਾਮਲੇ (44 ਫੀਸਦੀ) ਪੱਛਮ ਬੰਗਾਲ ਵਿੱਚ ਦਰਜ ਕੀਤੇ ਗਏ।

Comments

Leave a Reply


Latest News