Tue,Jan 23,2018 | 03:39:03pm
HEADLINES:

ਹੁਣ ਫੇਸਬੁੱਕ ਅਕਾਉਂਟ ਖੋਲਣ ਸਮੇਂ ਕੀਤੀ ਜਾਵੇਗੀ 'ਆਧਾਰ' ਵਾਲੇ ਨਾਂ ਦੀ ਮੰਗ

ਆਧਾਰ ਨੂੰ ਵੱਖ-ਵੱਖ ਸਰਕਾਰੀ ਤੇ ਪਛਾਣ ਪੱਤਰਾਂ ਨਾਲ ਲਿੰਕ ਕਰਨਾ ਜ਼ਰੂਰੀ ਕੀਤਾ ਜਾ ਰਿਹਾ ਹੈ। ਹੁਣ ਫੇਸਬੁੱਕ ਵੀ ਨਵਾਂ ਅਕਾਉਂਟ ਖੋਲਣ ਤੋਂ ਪਹਿਲਾਂ ਯੂਜਰ ਤੋਂ ਆਧਾਰ ਦੀ ਮੰਗ ਕਰੇਗਾ। ਫੇਸਬੁੱਕ ਇੱਕ ਅਜਿਹਾ ਫੀਚਰ ਟੈਸਟ ਕਰ ਰਿਹਾ ਹੈ, ਜਿਸ ਵਿੱਚ ਨਵਾਂ ਅਕਾਉਂਟ ਖੋਲਣ ਲਈ ਤੁਹਾਨੂੰ ਆਧਾਰ ਕਾਰਡ 'ਤੇ ਲਿਖਿਆ ਨਾਂ ਦੱਸਣਾ ਹੋਵੇਗਾ।

ਜਦੋਂ ਤੁਸੀਂ ਆਧਾਰ ਕਾਰਡ 'ਤੇ ਲਿਖਿਆ ਨਾਂ ਪਾਵੋਗੇ ਤਾਂ ਲਿਖ ਕੇ ਆਵੇਗਾ, ''ਜੇਕਰ ਤੁਸੀਂ ਆਪਣਾ ਆਧਾਰ ਵਾਲਾ ਨਾਂ ਪਾਵੋਗੇ ਤਾਂ ਤੁਹਾਡੇ ਦੋਸਤ ਤੁਹਾਨੂੰ ਸੌਖਿਆਂ ਹੀ ਲੱਭ ਲੈਣਗੇ।'' ਫੇਸਬੁੱਕ ਨੇ ਦੱਸਿਆ ਕਿ ਨਵਾਂ ਅਕਾਉਂਟ ਖੋਲਣ ਵਾਲੇ ਸਾਰੇ ਲੋਕਾਂ ਨੂੰ ਅਜਿਹਾ ਨੋਟੀਫਿਕੇਸ਼ਨ ਦਿਖਾਈ ਨਹੀਂ ਦਵੇਗਾ।

ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਪਸ਼ਨਲ ਹੋਵੇਗੀ। ਬੇਸ਼ੱਕ ਆਧਾਰ ਕਾਰਡ ਨੂੰ ਲੈ ਕੇ ਹੰਗਾਮਾ ਜਾਰੀ ਹੋਵੇ, ਪਰ ਫੇਸਬੁੱਕ ਵਲੋਂ ਆਧਾਰ ਨਾਂ ਪੁੱਛੇ ਜਾਣ ਦਾ ਕੋਈ ਖਾਸ ਅਸਰ ਨਹੀਂ ਪਵੇਗਾ, ਕਿਉਂਕਿ ਆਧਾਰ ਨੰਬਰ ਬਿਨਾਂ 'ਪ੍ਰਾਈਵੇਸੀ ਰਾਈਟ' 'ਤੇ ਕੋਈ ਖਤਰਾ ਨਹੀਂ ਹੈ।

Comments

Leave a Reply


Latest News