Mon,Oct 22,2018 | 12:05:03pm
HEADLINES:

ਬਾਲੀਵੁੱਡ ਵਿੱਚ ਹੋਣ ਵਾਲੇ ਯੌਨ ਸ਼ੋਸ਼ਣ 'ਤੇ ਲੋਕ ਖੁੱਲ ਕੇ ਨਹੀਂ ਬੋਲਦੇ

ਹਾਲੀਵੁੱਡ ਪ੍ਰੋਡਿਊਸਰ ਹਾਰਵੀ ਵਾਈਂਸਟੀਨ ਖਿਲਾਫ ਕਾਸਟਿੰਗ ਕਾਊਚ ਤੇ ਯੌਨ ਸ਼ੋਸ਼ਣ ਦਾ ਜਿਸ ਤਰ੍ਹਾਂ ਦਾ ਦੋਸ਼ ਲੱਗਾ, ਉਹ ਬਾਲੀਵੁੱਡ ਤੱਕ ਵੀ ਪਹੁੰਚਿਆ। ਸੋਸ਼ਲ ਮੀਡੀਆ 'ਤੇ ਯੌਨ ਸ਼ੋਸ਼ਣ ਖਿਲਾਫ ਚੱਲੀ #Metoo ਕੈਂਪੇਨ 'ਤੇ ਬਾਲੀਵੁੱਡ ਦੀਆਂ ਕਈ ਹੀਰੋਇਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਹਾਲ ਹੀ ਵਿੱਚ ਹੀਰੋਇਨ ਰਿਚਾ ਚੱਢਾ ਨੇ ਵੀ ਇਸ 'ਤੇ ਬਿਆਨ ਦਿੱਤਾ ਹੈ। ਰਿਚਾ ਨੇ ਕਿਹਾ ਹੈ ਕਿ ਬਾਲੀਵੁੱਡ ਵਿੱਚ ਹੋਣ ਵਾਲੇ ਯੌਨ ਸ਼ੋਸ਼ਣ 'ਤੇ ਲੋਕ ਖੁੱਲ ਕੇ ਨਹੀਂ ਬੋਲਦੇ ਹਨ। ਉਨ੍ਹਾਂ ਕਿਹਾ, ''ਜੇਕਰ ਬਾਲੀਵੁੱਡ ਵਿੱਚ ਯੌਨ ਸ਼ੋਸ਼ਣ ਦੀ ਗੱਲ ਹੋਵੇਗੀ ਤਾਂ ਇੰਡਸਟਰੀ ਆਪਣੇ ਕਈ ਹੀਰੋ ਗੁਆ ਦੇਵੇਗੀ। ਮੈਨੂੰ ਨਹੀਂ ਲਗਦਾ ਕਿ ਸਾਡੇ ਦੇਸ਼ ਵਿੱਚ ਪੀੜਤ ਦੇ ਨਾਂ ਦਾ ਖੁਲਾਸਾ ਕਰਕੇ ਉਸਨੂੰ ਸ਼ਰਮਿੰਦਾ ਕਰਨ ਦੀ ਸੰਸਕ੍ਰਿਤੀ ਨੂੰ ਦੇਖਦੇ ਹੋਏ ਅਜਿਹਾ ਛੇਤੀ ਹੋ ਸਕੇਗਾ। ਹਾਲਾਂਕਿ ਜਦੋਂ ਅਜਿਹਾ ਹੋਵੇਗਾ ਤਾਂ ਪੂਰਾ ਢਾਂਚਾ ਬਦਲ ਜਾਵੇਗਾ।''

ਰਿਚਾ ਕਹਿੰਦੇ ਹਨ, ''ਅਗਲੇ 4-5 ਸਾਲਾਂ ਵਿੱਚ ਅਜਿਹਾ ਹੋ ਜਾਵੇਗਾ ਜਦੋਂ ਮਹਿਲਾਵਾਂ ਖੁੱਲ ਕੇ ਯੌਨ ਸ਼ੋਸ਼ਣ ਖਿਲਾਫ ਬੋਲਣਗੀਆਂ। ਹਾਲੀਵੁੱਡ ਵਿੱਚ ਹੀਰੋਇਨਾਂ ਨੂੰ ਰਾਇਲਟੀ ਮਿਲਦੀ ਹੈ। ਉਨ੍ਹਾਂ ਵਿੱਚ ਕੰਮ ਗੁਆਉਣ ਦਾ ਡਰ ਨਹੀਂ ਹੁੰਦਾ ਹੈ। ਬਾਲੀਵੁੱਡ ਦੇ ਚੁੱਪ ਰਹਿਣ ਪਿੱਛੇ ਇੱਕ ਕਾਰਨ ਇਹ ਵੀ ਹੈ।''

Comments

Leave a Reply


Latest News