Tue,Jan 23,2018 | 03:38:58pm
HEADLINES:

ਰਵੀਨਾ ਟੰਡਨ ਨੇ ਕਿਹਾ, ਰਾਜੇ-ਮਹਾਰਾਜੇ ਵੀ ਦੁੱਧ ਦੇ ਧੋਤੇ ਨਹੀਂ ਸਨ

ਡਾਇਰੈਕਟਰ ਸੰਜੈ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' 'ਤੇ ਵਿਵਾਦ ਜਾਰੀ ਹੈ। ਜਿੱਥੇ ਫਿਲਮ ਇੰਡਸਟਰੀ ਦੇ ਕਈ ਲੋਕ ਇਸਦੇ ਸਮਰਥਨ ਵਿੱਚ ਹਨ, ਉੱਥੇ ਕਰਣੀ ਸੈਨਾ ਵਰਗੇ ਸੰਗਠਨ ਫਿਲਮ ਦਾ ਜਬਰਦਸਤ ਵਿਰੋਧ ਕਰ ਰਹੇ ਹਨ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਇਸ ਵਿਚਕਾਰ ਹੁਣ ਇਸ ਮਾਮਲੇ 'ਤੇ ਹੀਰੋਇਨ ਰਵੀਨਾ ਟੰਡਨ ਨੇ ਆਪਣੇ ਵਿਚਾਰ ਰੱਖੇ ਹਨ।
 
ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਰਵੀਨਾ ਟੰਡਨ ਨੇ ਕਿਹਾ, ''ਪਦਮਾਵਤੀ ਵਿਵਾਦ ਰਾਜਨੀਤਕ ਡਰਾਮਾ ਹੈ। ਸਮਝ ਨਹੀਂ ਆਉਂਦੀ ਕਿ ਅਸੀਂ ਸੱਚ ਤੋਂ ਮੂੰਹ ਕਿਉਂ ਮੋੜ ਲੈਂਦੇ ਹਾਂ। ਮੈਨੂੰ ਲਗਦਾ ਹੈ ਕਿ ਇਨ੍ਹਾਂ ਚੀਜ਼ਾਂ ਦਾ ਇੱਕ ਦੌਰ ਹੁੰਦਾ ਹੈ।'' ਰਵੀਨਾ ਨੇ ਰਾਜਿਆਂ-ਮਹਾਰਾਜਿਆਂ 'ਤੇ ਵੀ ਨਿਸ਼ਾਨਾ ਲਗਾਇਆ।
 
ਉਨ੍ਹਾਂ ਕਿਹਾ, ''ਪਦਮਾਵਤੀ ਵਿੱਚ ਉਸ ਜ਼ਮਾਨੇ ਵਿੱਚ ਕੀ ਹੁੰਦਾ ਸੀ, ਇਸਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਰਾਜੇ-ਮਹਾਰਾਜੇ ਵੀ ਕੋਈ ਦੁੱਧ ਦੇ ਧੋਤੇ ਨਹੀਂ ਸਨ। ਉਹ ਕੋਈ ਗੰਗਾ 'ਚ ਨਹਾ ਕੇ ਨਹੀਂ ਆਉਂਦੇ ਸਨ।''

 

Comments

Leave a Reply


Latest News