Mon,Oct 22,2018 | 12:01:26pm
HEADLINES:

ਜੇਕਰ ਜਾਣਕਾਰੀ ਨਹੀਂ ਤਾਂ ਚੁੱਪ ਰਹਿਣਾ ਹੀ ਚੰਗਾ ਹੈ

ਆਈਸੋਕ੍ਰਿਟਿਸ ਦਾ ਜਨਮ 436ਈਸਾ ਪੂਰਵ ਗ੍ਰੀਸ ਵਿੱਚ ਹੋਇਆ। ਉਹ ਗ੍ਰੀਕ ਓਰੇਟਰ ਤੇ ਅਧਿਆਪਕ ਸਨ। ਉਨ੍ਹਾਂ ਦੀ ਪ੍ਰਸਿੱਧ ਰਚਨਾ 'ਅਗੇਂਸਟ ਦ ਸਾਫਿਸਟ' ਸੀ। ਆਈਸੋਕ੍ਰਿਟਿਸ ਦੇ ਮਹਾਨ ਵਿਚਾਰ :

ਦੋ ਹੀ ਮੌਕਿਆਂ 'ਤੇ ਬੋਲਣਾ ਠੀਕ ਹੈ। ਇੱਕ ਜਦੋਂ ਤੁਸੀਂ ਵਿਸ਼ੇ ਬਾਰੇ ਜਾਣਕਾਰੀ ਰੱਖਦੇ ਹੋ। ਦੂਜਾ ਜਦੋਂ ਬੋਲਣਾ ਮਜਬੂਰੀ ਹੋਵੇ। ਬਾਕੀ ਮੌਕਿਆਂ 'ਤੇ ਚੁੱਪ ਰਹਿਣਾ ਹੀ ਚੰਗਾ ਹੈ।

-ਤੁਹਾਡੇ ਅਸਲੀ ਦੋਸਤ ਉਹ ਨਹੀਂ, ਜੋ ਹਮੇਸ਼ਾ ਤੁਹਾਡੀ ਸ਼ਲਾਘਾ ਕਰਦੇ ਹਨ, ਸਗੋਂ ਉਹ ਹਨ, ਜਿਹੜੇ ਆਮ ਤੌਰ 'ਤੇ ਤੁਹਾਡੀ ਆਲੋਚਨਾ ਕਰਦੇ ਹਨ।

-ਦੋਸਤੀ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਲਓ ਕਿ ਪੁਰਾਣੇ ਅਤੇ ਬਾਕੀ ਦੋਸਤਾਂ ਦੇ ਨਾਲ ਉਸ ਵਿਅਕਤੀ ਦਾ ਵਿਵਹਾਰ ਕਿਹੋ ਜਿਹਾ ਸੀ, ਪਰ ਦੋਸਤੀ ਹੋ ਜਾਣ ਤੋਂ ਬਾਅਦ ਉਸਦੀ ਪ੍ਰੀਖਿਆ ਲੈਣਾ ਠੀਕ ਨਹੀਂ ਹੈ।

-ਛੇਤੀ ਪਹੁੰਚਣ ਤੋਂ ਜ਼ਿਆਦਾ ਜ਼ਰੂਰੀ ਪਹਿਲਾਂ ਇਹ ਜਾਨਣਾ ਹੈ ਕਿ ਤੁਸੀਂ ਜਾ ਕਿੱਥੇ ਰਹੇ ਹੋ। ਸਰਗਰਮ ਹੋਣਾ ਅਲੱਗ ਗੱਲ ਹੈ ਅਤੇ ਉਪਲੱਬਧੀ ਹਾਸਲ ਕਰਨਾ ਅਲੱਗ। ਇਨਸਾਨ ਦੇ ਮਾਮਲੇ ਵਿੱਚ ਕੁਝ ਵੀ ਸਥਾਈ ਨਹੀਂ ਹੈ।

-ਤੁਹਾਡੀ ਸਾਰੀ ਜ਼ਾਇਦਾਦ ਵਿੱਚੋਂ ਸਿਰਫ ਬੁੱਧੀ ਹੀ ਅਮਰ ਹੈ। ਬਾਕੀ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ।

-ਜੇਕਰ ਤੁਸੀਂ ਹੁਕਮਾਂ ਦੇ ਗੁਲਾਮ ਹੋ ਤਾਂ ਤੁਹਾਨੂੰ ਸਹੀ ਆਦੇਸ਼ ਦੇਣ ਵਾਲੇ ਦੀ ਜ਼ਰੂਰਤ ਹੈ।

-ਆਪਣੇ ਨੇੜੇ ਦੇ ਸਾਰੇ ਲੋਕਾਂ ਪ੍ਰਤੀ ਹਮੇਸ਼ਾ ਨਰਮ ਬਣੇ ਰਹੋ, ਪਰ ਜੋ ਸੁਪਰੀਮ ਹੋਵੇ, ਉਸੇ ਨੂੰ ਹੀ ਦੋਸਤੀ ਲਈ ਚੁਣੋ।

-ਤੁਸੀਂ ਜੇਕਰ ਕਿਸੇ ਨੂੰ ਕੁਝ ਸਿਖਾਉਣਾ ਹੈ ਤਾਂ ਪਹਿਲਾਂ ਦੋ ਵਾਰ ਖੁਦ ਸਿੱਖਣਾ ਚੰਗਾ ਰਹੇਗਾ।

Comments

Leave a Reply


Latest News