Tue,Oct 16,2018 | 07:53:43am
HEADLINES:

ਜਦੋਂ ਤੱਕ ਜ਼ਿੰਦਗੀ ਚੱਲ ਰਹੀ ਹੈ, ਸਿੱਖਦੇ ਰਹੋ

ਲੁਸੀਅਸੇ ਸੈਨੇਕਾ ਈਸਾ ਦੀ ਪਹਿਲੀ ਸਦੀ ਦੇ ਦੌਰ ਵਿਚ ਰੋਮ ਦੇ ਪ੍ਰਸਿੱਧ ਵਿਚਾਰਕ, ਨਾਟਕਕਾਰ, ਫਿਲਾਸਫਰ ਸਨ। ਉਹ ਟਿਊਟਰ ਸਨ ਅਤੇ ਰੋਮ ਦੇ ਐਂਪਰਰ ਨੀਰੋ ਦੇ ਸਲਾਹਕਾਰ ਵੀ ਰਹੇ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇੱਕ ਨਜ਼ਰ:
 
ਜੇਕਰ ਇਹੀ ਨਹੀਂ ਪਤਾ ਹੋਵੇ ਕਿ ਕਿਸ ਕੰਢੇ ਤੱਕ ਪਹੁੰਚਣਾ ਹੈ ਤਾਂ ਫਿਰ ਹਵਾ ਵੀ ਕੋਈ ਮਦਦ ਨਹੀਂ ਕਰ ਸਕਦੀ।

ਜ਼ਿੰਦਗੀ ਵੀ ਇਕ ਕਹਾਣੀ ਵਾਂਗ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿੰਨੀ ਲੰਬੀ ਹੈ। ਫਰਕ ਇਸ ਗੱਲ ਨਾਲ ਪੈਂਦਾ ਹੈ ਕਿ ਇਹ ਕਿੰਨੀ ਚੰਗੀ ਹੈ।

ਹਰੇਕ ਨਵੀਂ ਸ਼ੁਰੂਆਤ ਕਿਸੇ ਪੁਰਾਣੀ ਸ਼ੁਰੂਆਤ ਦੇ ਖਤਮ ਹੋਣ 'ਤੇ ਹੁੰਦੀ ਹੈ।

ਜਿੰਨੀ ਸੱਟ ਲਗਦੀ ਹੈ, ਉਸ ਨਾਲ ਜ਼ਿਆਦਾ ਡਰੇ ਹੋਏ ਅਸੀਂ ਹੁੰਦੇ ਹਾਂ। ਅਸੀਂ ਹਮੇਸ਼ਾ ਸੱਚ ਦੇ ਮੁਕਾਬਲੇ ਕਲਪਨਾਵਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ।

ਸਭ ਤੋਂ ਉੱਚੇ ਦਰਜੇ ਦੀ ਮਹਾਨਤਾ ਨੂੰ ਹਾਸਲ ਕਰਨ ਲਈ ਮੁਸ਼ਕਿਲ ਮੰਜ਼ਿਲ ਹੀ ਇੱਕੋ ਇੱਕ ਰਾਹ ਹੈ।

ਚੰਗੀ ਜ਼ਿੰਦਗੀ ਉਹ ਹੈ, ਜੋ ਕਿ ਤੁਸੀਂ ਆਪਣੇ ਸੁਭਾਅ ਮੁਤਾਬਕ ਜੀਅ ਸਕੋ।

ਬਹਾਦਰ ਵਿਅਕਤੀ ਨੂੰ ਮੁਸੀਬਤ ਨਾਲ ਲੜਦਿਆਂ ਦੇਖਣਾ ਦੁਨੀਆ ਦਾ ਸਭ ਤੋਂ ਚੰਗਾ ਨਜ਼ਾਰਾ ਹੁੰਦਾ ਹੈ।

ਜੀਨੀਅਸ ਸ਼ੁਰੂਆਤ ਵਿਚ ਹੀ ਆਪਣਾ ਸੁਪਰੀਮ ਪ੍ਰਦਰਸ਼ਨ ਕਰਦਾ ਹੈ ਅਤੇ ਸਮਝਦਾਰੀ ਤਾਂ ਉਹ ਬਾਅਦ ਵਿਚ ਦਿਖਾਉਂਦਾ ਹੈ।

ਜਦੋਂ ਤੱਕ ਜ਼ਿੰਦਗੀ ਚੱਲ ਰਹੀ ਹੈ, ਸਿੱਖਦੇ ਰਹੋ ਕਿ ਜਿਊਣਾ ਕਿਵੇਂ ਹੈ।

ਜਿੱਥੇ ਵੀ ਮਨੁੱਖ ਮੌਜੂਦ ਹੈ, ਉੱਥੇ ਚੰਗਿਆਈ ਲਈ ਮੌਕੇ ਹਮੇਸ਼ਾ ਮੌਜੂਦ ਰਹਿਣਗੇ।

 

Comments

Leave a Reply


Latest News