Tue,Oct 16,2018 | 07:53:17am
HEADLINES:

ਸੜਕ ਹਾਦਸਿਆਂ 'ਚ ਸਭ ਤੋਂ ਜ਼ਿਆਦਾ ਮੌਤਾਂ ਭਾਰਤ ਵਿੱਚ

ਸੜਕ ਹਾਦਸਿਆਂ ਵਿੱਚ ਭਾਰਤ 'ਚ ਦੁਨੀਆ ਭਰ 'ਚੋਂ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ। ਇਹ ਦਾਅਵਾ ਅੰਤਰ ਰਾਸ਼ਟਰੀ ਸੜਕ ਸੰਗਠਨ (ਆਈਆਰਐੱਫ) ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਦੁਨੀਆ ਭਰ ਵਿੱਚ 12.5 ਲੱਖ ਲੋਕਾਂ ਦੀ ਹਰੇਕ ਸਾਲ ਸੜਕ ਹਾਦਸਿਆਂ ਵਿੱਚ ਮੌਤ ਹੁੰਦੀ ਹੈ। ਇਸ ਵਿੱਚ ਭਾਰਤ ਦੀ ਹਿੱਸੇਦਾਰੀ 12.06 ਫੀਸਦੀ ਹੈ।
 
ਜਿਨੇਵਾ ਵਿਖੇ ਆਈਆਰਐੱਫ ਦੇ ਪ੍ਰਧਾਨ ਕੇਕੇ ਕਪਿਲਾ ਨੇ ਦੱਸਿਆ ਕਿ ਭਾਰਤ ਵਿੱਚ ਸਾਲ 2016 ਵਿੱਚ 1,50,785 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ। ਇਹ ਕਿਸੇ ਵੀ ਦੇਸ਼ ਦੇ ਮਨੁੱਖੀ ਸੰਸਾਧਨ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ। ਕਪਿਲਾ ਨੇ ਸੰਸਾਰਕ ਪੱਧਰ 'ਤੇ ਮਨੁੱਖੀ ਸੰਸਾਧਨ ਦੇ ਨੁਕਸਾਨ ਨੂੰ ਘੱਟ ਕਰਨ ਲਈ ਆਈਆਰਐੱਫ ਵਲੋਂ ਹਰੇਕ ਸਾਲ ਨਵੰਬਰ ਦੇ ਤੀਜੇ ਹਫਤੇ ਵਿੱਚ ਮਨਾਏ ਜਾਣ ਵਾਲੇ ਸੜਕ ਸੁਰੱਖਿਆ ਹਫਤੇ ਦੇ ਮੌਕੇ 'ਤੇ ਇਹ ਜਾਣਕਾਰੀ ਦਿੱਤੀ।
 
ਸੜਕ ਹਾਦਸਿਆਂ ਵਿਚ ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ ਮੌਤ ਦੇ ਮੂੰਹ ਤੋਂ ਵਾਪਸ ਆਏ ਲੋਕਾਂ ਵਲੋਂ ਸੜਕ ਸੁਰੱਖਿਆ ਹਫਤਾ ਮਨਾਉਣ ਦੀਆਂ ਕੋਸ਼ਿਸ਼ਾਂ ਸਾਲ 1993 ਵਿੱਚ ਸੰਸਾਰਕ ਪੱਧਰ 'ਤੇ ਸ਼ੁਰੂ ਕੀਤੀਆਂ ਗਈਆਂ ਸਨ, ਜਿਸਨੂੰ ਸਾਲ 2005 ਵਿੱਚ ਸੰਯੁਕਤ ਰਾਸ਼ਟਰ ਨੇ ਵੀ ਮਾਨਤਾ ਦੇ ਦਿੱਤੀ ਸੀ।
 
ਕਪਿਲਾ ਨੇ ਸੜਕ ਹਾਦਸਿਆਂ ਨਾਲ ਹੋਏ ਨੁਕਸਾਨ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਕਿਹਾ ਕਿ ਦੁਨੀਆ ਭਰ ਵਿੱਚ ਗੱਡੀਆਂ ਦੀ ਕੁੱਲ ਸੰਖਿਆ ਦਾ ਸਿਰਫ ਤਿੰਨ ਫੀਸਦੀ ਹਿੱਸਾ ਭਾਰਤ ਵਿੱਚ ਹੈ, ਪਰ ਦੇਸ਼ ਵਿਚ ਹੋਣ ਵਾਲੇ ਸੜਕ ਹਾਦਸਿਆਂ ਅਤੇ ਇਨ੍ਹਾਂ ਵਿੱਚ ਮਰਨ ਵਾਲਿਆਂ ਦੇ ਮਾਮਲੇ ਵਿੱਚ ਭਾਰਤ ਦੀ ਹਿੱਸੇਦਾਰੀ 12.06 ਫੀਸਦੀ ਹੈ। 
 
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਕਾਰਨ ਮਨੁੱਖੀ ਸੰਸਾਧਨ ਦੇ ਨਾਲ-ਨਾਲ ਭਾਰੀ ਆਰਥਿਕ ਨੁਕਸਾਨ ਵੀ ਹੋਇਆ। ਆਈਆਰਐੱਫ ਦੀ ਰਿਸਰਚ ਮੁਤਾਬਕ, ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਪੀੜਤ ਨੂੰ ਔਸਤ ਪੰਜ ਲੱਖ ਰੁਪਏ ਦਾ ਹੋਰ ਬੋਝ ਚੁੱਕਣਾ ਪੈਂਦਾ ਹੈ। ਇਸ ਨਾਲ ਪੀੜਤ ਤੋਂ ਇਲਾਵਾ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਹੈ।

 

Comments

Leave a Reply


Latest News