Tue,Oct 16,2018 | 07:52:45am
HEADLINES:

ਬਹਾਦਰ ਵਿਅਕਤੀ ਮੁਸੀਬਤ ਦੇਖ ਕੇ ਵੀ ਹੱਸਦਾ ਹੈ

ਥੋਮਸ ਪੇਨ ਅਮਰੀਕਾ ਦੇ ਪ੍ਰਸਿੱਧ ਰਾਜਨੀਤਕ ਵਿਚਾਰਕ ਤੇ ਫਿਲਾਸਫਰ ਸਨ। ਉਨ੍ਹਾਂ ਦਾ ਜਨਮ 9 ਫਰਵਰੀ 1737 ਤੇ ਦੇਹਾਂਤ 8 ਜੂਨ 1809 ਨੂੰ ਹੋਇਆ। 'ਰਾਈਟਸ ਆਫ ਮੈਨ', 'ਕਾਮਨ ਸੈਂਸ' ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ਸਨ।

-ਇਹ ਸਾਡੀ ਤਾਕਤ ਦੇ ਦਾਇਰੇ ਵਿਚ ਹੈ ਕਿ ਅਸੀਂ ਦੁਨੀਆਂ ਨੂੰ ਮੁੜ ਤੋਂ ਸ਼ੁਰੂ ਕਰ ਸਕੀਏ।

-ਬਹਾਦਰ ਵਿਅਕਤੀ ਮੁਸੀਬਤ ਦੇਖ ਕੇ ਵੀ ਹੱਸਦਾ ਹੈ। ਤਣਾਅ ਤੋਂ ਤਾਕਤ ਪਾਉਂਦਾ ਹੈ।

-ਉਂਝ ਮੈਨੂੰ ਸ਼ਾਂਤੀ ਨਾਲ ਰਹਿਣਾ ਪਸੰਦ ਹੈ, ਪਰ ਜੇਕਰ ਪਰੇਸ਼ਾਨੀਆਂ ਆਉਣੀਆਂ ਹਨ ਤਾਂ ਮੈਂ ਚਾਹਾਂਗਾ ਕਿ ਉਹ ਮੇਰੇ ਸਾਹਮਣੇ ਆਉਣ, ਤਾਂ ਕਿ ਮੇਰੇ ਬੱਚੇ ਸ਼ਾਂਤੀ ਨਾਲ ਰਹਿ ਸਕਣ।

-ਗਲਤੀਆਂ ਖ਼ਿਲਾਫ਼ ਸਭ ਤੋਂ ਮਜ਼ਬੂਤ ਹਥਿਆਰ ਹੈ ਤਰਕ।

-ਛੋਟੀ ਸੋਚ ਵਾਲੇ ਲੋਕ ਹਮੇਸ਼ਾ ਦੂਜਿਆਂ 'ਤੇ ਸ਼ੱਕ ਕਰਦੇ ਰਹਿੰਦੇ ਹਨ। ਸ਼ੱਕ ਉਨ੍ਹਾਂ ਦਾ ਪੱਕਾ ਸਾਥੀ ਹੁੰਦਾ ਹੈ।

-ਜਿਹੜੀ ਚੀਜ਼ ਬਹੁਤ ਆਰਾਮ ਨਾਲ ਮਿਲ ਜਾਂਦੀ ਹੈ, ਉਸਨੂੰ ਅਸੀਂ ਬਹੁਤ ਹਲਕੇ ਵਿਚ ਲੈਣ ਲਗਦੇ ਹਾਂ।

-ਹਜ਼ਾਰਾਂ ਧਰਮ ਗੁਰੂਆਂ ਤੋਂ ਚੰਗਾ ਇਕ ਸਕੂਲ ਟੀਚਰ ਹੁੰਦਾ ਹੈ।

-ਗੁੱਸੇ ਵਿਚ ਵੀ ਧੀਰਜ ਬਣਾਏ ਰੱਖਣਾ ਚੰਗਾ ਗੁਣ ਹੈ ਅਤੇ ਸਿਧਾਂਤਾਂ ਦੇ ਮਾਮਲੇ ਵਿਚ ਧੀਰਜ ਬਣਾਏ ਰੱਖਣਾ ਮਾੜਾ ਗੁਣ ਹੈ।

-ਤਾਨਾਸ਼ਾਹੀ ਦੀ ਤਾਕਤ ਅਤੇ ਸਮਰੱਥਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਵਿਦਰੋਹ ਦੇ ਡਰ ਦਾ ਕਿਸ ਤਰ੍ਹਾਂ ਸਾਹਮਣਾ ਕਰਦੀ ਹੈ।

-ਜਦੋਂ ਅਸੀਂ ਸੰਤਾਨ ਦੇ ਭਵਿੱਖ ਬਾਰੇ ਸੋਚਦੇ ਹਾਂ ਤਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੰਸਕਾਰ ਮਾਤਾ-ਪਿਤਾ ਤੋਂ ਹੀ ਮਿਲਦੇ ਹਨ। ਇਹ ਸਾਨੂੰ ਹੀ ਉਸਨੂੰ ਸਿਖਾਉਣੇ ਪੈਂਦੇ ਹਨ।

Comments

Leave a Reply


Latest News