Fri,Jul 20,2018 | 02:36:44am
HEADLINES:

ਮੌਕਾ ਮਿਲਿਆ ਤਾਂ ਦੁਬਾਰਾ ਬਣਾਉਣਾ ਚਾਹਾਂਗਾ 'ਅਸ਼ੋਕਾ' : ਸ਼ਾਹਰੁਖ ਖਾਨ

ਸੁਪਰ ਸਟਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਫਿਲਮ 'ਅਸ਼ੋਕਾ' ਬਣਾਉਣ 'ਚ ਬਹੁਤ ਮਜ਼ਾ ਆਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਕ ਵਾਰ ਦੁਬਾਰਾ ਮੌਕਾ ਮਿਲੇ ਤਾਂ ਉਹ ਇਕ ਵਾਰ ਫਿਰ ਅਸ਼ੋਕਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਦੋਂ ਇਹ ਫਿਲਮ ਹੋਰ ਵੀ ਸ਼ਾਨਦਾਰ ਹੋਵੇਗੀ। ਸ਼ਾਇਦ ਚੰਗੇ ਵੀਐੱਫਐਕਸ ਨਾਲ ਇਹ ਫਿਲਮ ਅਜਿਹੀ ਬਣੇਗੀ, ਜਿਸ ਤਰ੍ਹਾਂ ਦੀ ਹਾਲੇ ਤੱਕ ਕੋਈ ਹਿੰਦੀ ਫਿਲਮ ਨਾ ਬਣੀ ਹੋਵੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਸ਼ੋਕਾ ਫਿਲਮ ਨੂੰ 8 ਕਰੋੜ ਰੁਪਏ 'ਚ ਬਣਾਇਆ ਸੀ। ਉਦੋਂ ਉਹ ਵੀਐੱਫਐਕਸ ਤੇ ਸਪੈਸ਼ਲ ਇਫੈਕਟ ਦੇ ਬਾਰੇ ਜ਼ਿਆਦਾ ਨਹੀਂ ਜਾਣਦੇ ਸਨ। ਅੱਜ ਸੋਚੋ ਕੇ ਵੱਡੇ ਬਜਟ ਤੇ ਸਪੈਸ਼ਲ ਇਫੈਕਟ ਨਾਲ ਇਹ ਫਿਲਮ ਕਿਸ ਤਰ੍ਹਾਂ ਦੀ ਬਣੇਗੀ। ਸ਼ਾਹਰੁਖ ਨੇ ਕਿਹਾ ਕਿ ਉਹ ਹਮੇਸ਼ਾ ਪਾਵਰਫੁੱਲ ਵਾਰ ਸਟੋਰੀਜ਼ ਵੱਲ ਜ਼ਿਆਦਾ ਆਕਰਸ਼ਤ ਹੁੰਦੇ ਹਨ।

ਨਿਸ਼ਚਿਤ ਤੌਰ 'ਤੇ ਉਹ ਇਕ ਵਾਰ ਫਿਰ ਅਸ਼ੋਕਾ ਫਿਲਮ ਦਾ ਨਿਰਮਾਣ ਕਰਨਾ ਚਾਹੁੰਦੇ ਹਨ। ਅਸਲ 'ਚ ਸ਼ਾਹਰੁਖ ਖਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਨਾ ਸਿਰਫ ਉਹ ਵਧੀਆ ਐਕਟਰ ਹਨ, ਸਗੋਂ ਉਹ ਵਧੀਆ ਪ੍ਰੋਡਿਊਸਰ ਵੀ ਹਨ। ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਸ਼ੋਕਾ ਬਣਾਉਣ ਦੀ ਆਪਣੀ ਇੱਛਾ ਨੂੰ ਜ਼ਾਹਿਰ ਕੀਤਾ ਸੀ।

Comments

Leave a Reply


Latest News