Mon,Dec 18,2017 | 08:14:05pm
HEADLINES:

ਚੋਣ ਕਮਿਸ਼ਨ ਨੇ ਫਿਲਮ 'ਪਦਮਾਵਤੀ' ਨੂੰ ਰੋਕਣ ਤੋਂ ਕੀਤਾ ਇਨਕਾਰ 

ਨਵੀਂ ਦਿੱਲੀ। ਰਾਜਪੂਤ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਚਾਹੁੰਦੀ ਸੀ ਕਿ ਫਿਲਮ 'ਪਦਮਾਵਤੀ' ਨੂੰ ਰਿਲੀਜ਼ ਕਰਨ ਦੀ ਤਾਰੀਖ ਅੱਗੇ ਵਧਾ ਦਿੱਤੀ ਜਾਵੇ, ਪਰ ਚੋਣ ਕਮਿਸ਼ਨ ਨੇ ਭਾਜਪਾ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ। 

ਇਸ ਸਬੰਧ 'ਚ ਭੋਪਾਲ ਸਮਾਚਾਰ ਮੁਤਾਬਕ, ਗੁਜਰਾਤ 'ਚ 9 ਤੇ 14 ਦਸੰਬਰ ਨੂੰ ਚੋਣਾਂ ਹੋਣੀਆਂ ਹਨ, ਜਦਕਿ 1 ਦਸੰਬਰ ਨੂੰ ਫਿਲਮ ਪਦਮਾਵਤੀ ਰਿਲੀਜ਼ ਹੋ ਰਹੀ ਹੈ। ਰਾਜਪੂਤ ਸਮਾਜ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਜਪਾ ਸੱਤਾ ਵਿਚ ਰਹਿੰਦੇ ਹੋਏ ਵੀ ਫਿਲਮ 'ਪਦਮਾਵਤੀ' ਨੂੰ ਰੋਕ ਨਹੀਂ ਸਕਦੀ ਤਾਂ ਉਸਨੂੰ ਵੋਟ ਵੀ ਨਹੀਂ ਦਿੱਤੇ ਜਾਣਗੇ। ਹੁਣ ਭਾਜਪਾ ਦੀ ਉਮੀਦ ਦਾ ਸਿਰਫ ਇਕ ਹੀ ਕੇਂਦਰ ਰਹਿ ਗਿਆ ਹੈ ਸੈਂਸਰ ਬੋਰਡ।
 
ਗੁਜਰਾਤ ਦੇ ਭਾਜਪਾ ਉਪਪ੍ਰਧਾਨ ਆਈਕੇ ਜਡੇਜਾ ਨੇ ਮੀਡੀਆ ਨੂੰ ਦੱਸਿਆ ਕਿ ਸੂਬੇ ਦੇ 15-16 ਜ਼ਿਲ੍ਹਿਆਂ ਦੇ ਰਾਜਪੂਤ ਸਮਾਜ ਨੇ ਪਾਰਟੀ ਤੋਂ ਇਸ ਫਿਲਮ ਨੂੰ ਬੈਨ ਕਰਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ ਫਿਲਮ ਵਿਚ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਨਾਲ ਰਾਜਪੂਤ ਸਮਾਜ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਹੈ। ਫਿਲਮ ਦੀ ਕਹਾਣੀ ਵਿਚ ਤੱਥਾਂ ਦੇ ਨਾਲ ਛੇੜਛਾੜ ਹੋਈ ਹੈ। ਇਸ ਲਈ ਉਹ ਚਾਹੁੰਦੇ ਸਨ ਕਿ ਫਿਲਮ ਰਿਲੀਜ਼ ਨਾ ਹੋਵੇ।
 
ਭੰਸਾਲੀ ਦੀ ਇਸ ਫਿਲਮ ਦਾ ਵਿਰੋਧ ਰਾਜਸਥਾਨ ਤੇ ਗੁਜਰਾਤ 'ਚ ਹੋ ਰਿਹਾ ਹੈ। ਪਹਿਲਾਂ ਵੀ ਸ਼ੂਟਿੰਗ ਦੌਰਾਨ ਪਦਮਾਵਤੀ ਵਿਰੋਧ ਦਾ ਸਾਹਮਣਾ ਕਰ ਚੁੱਕੀ ਹੈ।

 

 

Comments

Leave a Reply


Latest News