Mon,Dec 18,2017 | 08:15:40pm
HEADLINES:

ਕਮਲ ਹਾਸਨ ਨੇ ਕਿਹਾ-ਮਸਲ ਪਾਵਰ ਦਾ ਇਸਤੇਮਾਲ ਕਰ ਰਿਹਾ ਰਾਈਟ ਵਿੰਗ

ਅਭਿਨੇਤਾ ਕਮਲ ਹਾਸਨ ਨੇ 'ਹਿੰਦੂ ਅੱਤਵਾਦ' 'ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਤਮਿਲ ਸਪਤਾਹਿਕ ਪਤ੍ਰਿਕਾ 'ਆਨੰਦ ਵਿਕਟਨ' ਵਿਚ ਲਿਖੇ ਆਪਣੇ ਲੇਖ 'ਚ ਕਮਲ ਹਾਸਨ ਨੇ ਲਿਖਿਆ ਹੈ ਕਿ ਰਾਈਟ ਵਿੰਗ ਨੇ ਹੁਣ ਮਸਲ ਪਾਵਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਰਾਈਟ ਵਿੰਗ ਹਿੰਸਾ ਵਿਚ ਸ਼ਾਮਲ ਹੈ ਅਤੇ ਹਿੰਦੂ ਕੈਂਪਾਂ ਵਿਚ ਅੱਤਵਾਦ ਦਾਖਲ ਹੋ ਚੁੱਕਾ ਹੈ।

ਹਾਸਨ ਨੇ ਲੇਖ 'ਚ ਲਿਖਿਆ ਹੈ ਕਿ ਕੋਈ ਨਹੀਂ ਕਹਿ ਸਕਦਾ ਕਿ ਹਿੰਦੂ ਅੱਤਵਾਦ ਦਾ ਵਜੂਦ ਨਹੀਂ ਹੈ। ਹਿੰਦੂ ਕੱਟਰਵਾਦੀ ਪਹਿਲਾਂ ਗੱਲਬਾਤ ਵਿਚ ਵਿਸ਼ਵਾਸ ਰੱਖਦੇ ਸਨ, ਪਰ ਹੁਣ ਹਿੰਸਾ ਵਿਚ ਸ਼ਾਮਲ ਹਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਲੋਕਾਂ ਦੀ 'ਸਤੱਯਮੇਵ ਜੈਯਤੇ' ਵਿਚ ਆਸਥਾ ਖਤਮ ਹੋ ਚੁੱਕੀ ਹੈ। ਕਮਲ ਹਾਸਨ ਦੇ ਇਸ ਲੇਖ ਨਾਲ 'ਹਿੰਦੂ ਅੱਤਵਾਦ' 'ਤੇ ਇਕ ਵਾਰ ਫਿਰ ਚਰਚਾ ਸ਼ੁਰੂ ਹੋ ਗਈ ਹੈ।

ਆਪਣੇ ਲੇਖ 'ਚ ਕਮਲ ਹਾਸਨ ਨੇ ਲਿਖਿਆ, ਰਾਈਟ ਵਿੰਗ ਵਾਲੇ ਇਹ ਦੱਸ ਕੇ ਕਿਸੇ ਨੂੰ ਚੁਣੌਤੀ ਨਹੀਂ ਦੇ ਸਕਦੇ ਕਿ ਮੈਨੂੰ ਇਕ ਹਿੰਦੂ ਅੱਤਵਾਦੀ ਦਿਖਾਓ? ਦੂਜੇ ਪਾਸੇ ਭਾਜਪਾ ਨੇਤਾ ਸੁਬ੍ਰਮਣਯਮ ਸਵਾਮੀ ਨੇ ਹਾਸਨ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਭ੍ਰਿਸ਼ਟ ਦੱਸਿਆ ਹੈ। ਸਵਾਮੀ ਨੇ ਕਿਹਾ ਕਿ ਅਜੇ ਤੱਕ 'ਹਿੰਦੂ ਅੱਤਵਾਦ' ਦੇ ਕੋਈ ਸਬੂਤ ਨਹੀਂ ਹਨ।

Comments

Leave a Reply


Latest News