Mon,Dec 18,2017 | 08:14:53pm
HEADLINES:

ਸਟਾਰਟਅਪਸ ਨੇ ਨੌਜਵਾਨਾਂ ਨੂੰ ਆਫਰ ਲੈਟਰ ਦੇ ਕੇ ਵੀ ਨੌਕਰੀਆਂ ਨਹੀਂ ਦਿੱਤੀਆਂ

ਨਵੇਂ ਉਦਮੀਆਂ ਦੇ ਹੱਥ ਮਜ਼ਬੂਤ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਕੇਂਦਰ ਸਰਕਾਰ ਨੇ ਸਟਾਰਟਅਪ ਇੰਡੀਆ ਨਾਂ ਨਾਲ ਜੋ ਯੋਜਨਾ ਸ਼ੁਰੂ ਕੀਤੀ ਸੀ, ਉਸਦੀ ਹਾਲਤ ਠੀਕ ਨਹੀਂ ਹੈ। 10 ਹਜ਼ਾਰ ਕਰੋੜ ਰੁਪਏ ਦੇ ਭਾਰੀ ਭਰਕਮ ਫੰਡ ਦੇ ਨਾਲ ਜਦੋਂ ਇਹ ਯੋਜਨਾ ਸ਼ੁਰੂ ਹੋਈ ਤਾਂ ਲੱਗਾ ਕੇ ਨਵੇਂ ਕਾਰੋਬਾਰੀਆਂ ਦੇ ਸ਼ੁੱਭ ਦਿਨ ਨੇੜੇ ਹਨ, ਪਰ ਪਿਛਲੇ 20 ਮਹੀਨਿਆਂ 'ਚ ਇਸ ਯੋਜਨਾ ਤੋਂ ਸਿੱਧੇ ਤੌਰ 'ਤੇ ਸਿਰਫ 72 ਸਟਾਰਟਅਪ ਹੀ ਫਾਇਦਾ ਚੁੱਕ ਸਕੇ ਹਨ, ਜਿਨ੍ਹਾਂ ਨੂੰ ਸਰਕਾਰ ਵਲੋਂ 69 ਕਰੋੜ 50 ਲੱਖ ਰੁਪਏ ਦੀ ਫੰਡਿੰਗ ਮਿਲੀ ਹੈ।

ਪਿਛਲੇ ਸਾਲ 212 ਸਟਾਰਟਅਪ ਬੰਦ ਵੀ ਹੋ ਚੁੱਕੇ ਹਨ। ਪਿਛਲੇ ਇਕ ਸਾਲ ਦੌਰਾਨ ਅਜਿਹੀਆਂ ਕੰਪਨੀਆਂ 'ਚ ਕੰਮ ਕਰਨ ਵਾਲੇ 70 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਬੇਹੱਦ ਮੁਸ਼ਕਲ ਹਾਲਾਤ 'ਚ ਹਨ। ਦੋ ਸਾਲ ਪਹਿਲਾਂ ਜਦੋਂ ਇਹ ਯੋਜਨਾ ਸ਼ੁਰੂ ਹੋਈ ਸੀ ਤਾਂ ਸਰਚ ਇੰਜਣਾਂ ਤੇ ਜਾਬ ਪੋਰਟਲਾਂ 'ਤੇ ਸਭ ਤੋਂ ਜ਼ਿਆਦਾ ਸਰਚ ਹੋਣ ਵਾਲਾ ਕੀ ਵਰਡ 'ਜਾਬਸ ਇਨ ਸਟਾਰਟਅਪ' ਸੀ, ਪਰ ਹੁਣ ਇਹ ਸਰਚ ਤੋਂ ਬਾਹਰ ਹੈ।

ਇੰਨਾ ਹੀ ਨਹੀਂ ਇਨ੍ਹਾਂ ਸਟਾਰਟਅਪਸ ਨੇ ਕਈ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਆਫਰ ਲੈਟਰ ਦੇ ਕੇ ਵੀ ਨੌਕਰੀਆਂ ਨਹੀਂ ਦਿੱਤੀਆਂ। ਭਾਰਤੀ ਸਟਾਰਟਅਪ 'ਚ 30 ਫ਼ੀਸਦੀ ਦਾ ਨਿਵੇਸ਼ ਕਰਨ ਵਾਲੀ ਅਮਰੀਕੀ ਟਾਈਗਰ ਗਲੋਬਲ ਕੰਪਨੀ ਨੇ ਵੀ ਪਿਛਲੇ ਸਾਲ ਕੋਈ ਨਿਵੇਸ਼ ਨਹੀਂ ਕੀਤਾ। ਸਟਾਰਟਅਪ ਦੀ ਸਰਕਾਰੀ ਵੈੱਬਸਾਈਟ ਮੁਤਾਬਕ ਹੁਣ ਤੱਕ ਤਕਰੀਬਨ ਪੌਣੇ ਦੋ ਲੱਖ ਲੋਕਾਂ ਨੇ ਫੰਡ ਲਈ ਅਪਲਾਈ ਕੀਤਾ ਹੈ।

ਸਟਾਰਟਅਪ ਦੀ ਸਰਕਾਰੀ ਪਰਿਭਾਸ਼ਾ ਦੇਸ਼ 'ਚ ਮੌਜੂਦ ਟੇਲੈਂਟ ਦਾ ਦਾਇਰਾ ਸੀਮਤ ਕਰ ਦਿੰਦੀ ਹੈ, ਕਿਉਂਕਿ ਇਸਦੇ ਮੁਤਾਬਿਕ ਇਸਦਾ ਤਕਨੀਕੀ ਜਾਂ ਬੌਧਿਕ ਸਮਰੱਥਾ ਨਾਲ ਸੰਚਾਲਿਤ ਹੋਣਾ ਜ਼ਰੂਰੀ ਹੈ। ਇਸੇ ਦੇ ਚਲਦਿਆਂ ਕਈ ਸਟਾਰਟਅਪ ਕੰਪਨੀਆਂ ਨੇ ਆਪਣਾ ਰਜਿਸਟ੍ਰੇਸ਼ਨ ਦੇਸ਼ ਤੋਂ ਬਾਹਰ ਕਰਵਾਇਆ ਹੈ।

Comments

Leave a Reply


Latest News