Mon,Dec 18,2017 | 08:15:08pm
HEADLINES:

ਅਰਥਵਿਵਸਥਾ-ਬੇਰੁਜ਼ਗਾਰੀ ਨੂੰ ਲੈ ਕੇ ਲੋਕਾਂ 'ਚ ਵਧੀ ਨਿਰਾਸ਼ਾ : ਸਰਵੇ 

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੇ ਸਰਵੇ 'ਚ ਇਕ ਵਾਰ ਫਿਰ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਅਰਥਵਿਵਸਥਾ ਹੇਠਾਂ ਆਉਣ ਕਰਕੇ ਲੋਕਾਂ ਦਾ ਮੋਦੀ ਸਰਕਾਰ 'ਤੇ ਭਰੋਸਾ ਘੱਟ ਹੋਇਆ ਹੈ। ਆਰਬੀਆਈ ਵਲੋਂ ਕਰਵਾਏ ਗਏ ਸਰਵੇ ਮੁਤਾਬਕ, ਖਰੀਦਾਰੀ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਘਟਿਆ ਹੈ। ਨਿਰਮਾਣ ਖੇਤਰ ਦੇ ਕਾਰੋਬਾਰੀ ਨਿਰਾਸ਼ ਹੋ ਰਹੇ ਹਨ, ਮਹਿੰਗਾਈ ਵਧ ਰਹੀ ਹੈ ਅਤੇ ਵਿਕਾਸ ਦਰ ਹੇਠਾਂ ਆ ਰਹੀ ਹੈ।

'ਐਨਜੇ' ਦੀ ਖਬਰ ਮੁਤਾਬਕ, ਆਰਬੀਆਈ ਦੇ ਸਰਵੇ ਦੇ ਨਤੀਜੇ ਉਸਦੀ 4 ਅਕਤੂਬਰ ਨੂੰ ਪੇਸ਼ ਕੀਤੀ ਗਈ ਆਰਥਿਕ ਨੀਤੀ ਸਮੀਖਿਆ ਰਿਪੋਰਟ ਨਾਲ ਵੀ ਮਿਲਦੇ ਹਨ। ਆਰਬੀਆਈ ਨੇ ਆਰਥਿਕ ਨੀਤੀ ਸਮੀਖਿਆ ਰਿਪੋਰਟ ਵਿਚ ਵਿੱਤ ਵਰ੍ਹੇ 2017-18 ਵਿਚ ਅਨੁਮਾਨਤ ਵਿਕਾਸ ਦਰ 7.3 ਤੋਂ ਘਟਾ ਕੇ 6.7 ਕਰ ਦਿੱਤੀ ਸੀ। ਚਾਰ ਅਕਤੂਬਰ ਨੂੰ ਆਰਬੀਆਈ ਵਲੋਂ ਜਾਰੀ ਕੰਜਿਊਮਰ ਕਾਨਫੀਡੈਂਸ ਸਰਵੇ ਵਿਚ ਕਿਹਾ ਗਿਆ ਹੈ ਕਿ ਸਤੰਬਰ 2017 ਤੱਕ ਆਮ ਆਰਥਿਕ ਸਥਿਤੀ ਬਾਰੇ 34.6 ਫੀਸਦੀ ਲੋਕਾਂ ਨੇ ਕਿਹਾ ਕਿ ਸਥਿਤੀ ਸੁਧਰੀ ਹੈ, ਜਦਕਿ ਸਤੰਬਰ 2016 ਤੱਕ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ 44.6 ਫੀਸਦੀ ਸੀ। 

ਸਰਵੇ ਮੁਤਾਬਕ, ਕਰੀਬ 50.8 ਫੀਸਦੀ ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਅਗਲੇ ਇਕ ਸਾਲ ਵਿਚ ਆਰਥਿਕ ਸਥਿਤੀ ਬੇਹਤਰ ਹੋਵੇਗੀ, ਜਦਕਿ ਦਸੰਬਰ 'ਚ 66.3 ਫੀਸਦੀ ਜਵਾਬ ਦੇਣ ਵਾਲਿਆਂ ਨੂੰ ਲਗਦਾ ਸੀ ਕਿ ਅਗਲੇ ਸਾਲ ਵਿਚ ਆਰਥਿਕ ਸਥਿਤੀ ਬੇਹਤਰ ਹੋਵੇਗੀ। ਕੰਜਿਊਮਰ ਕਾਨਫੀਡੈਂਸ ਸਰਵੇ ਭਾਰਤ ਦੇ ਛੇ ਮੁੱਖ ਸ਼ਹਿਰਾਂ ਬੇਂਗਲੁਰੂ, ਚੈਨਈ, ਹੈਦਰਾਬਾਦ, ਕੋਲਕਾਤਾ, ਮੁੰਬਈ ਤੇ ਨਵੀਂ ਦਿੱਲੀ ਵਿਚ ਕਰਵਾਇਆ ਜਾਂਦਾ ਹੈ। ਇਸ ਵਿਚ ਕਰੀਬ 5100 ਲੋਕਾਂ ਤੋਂ ਆਰਥਿਕ ਸਥਿਤੀ, ਰੁਜ਼ਗਾਰ, ਮਹਿੰਗਾਈ, ਨਿੱਜੀ ਕਮਾਈ ਤੇ ਖਰਚੇ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ।

Comments

Leave a Reply


Latest News