Mon,Dec 18,2017 | 08:14:22pm
HEADLINES:

ਬੈਂਕ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਤਨਖਾਹ 45,950 ਰੁਪਏ

ਬੈਂਕ 'ਚ ਨੌਕਰੀ ਕਰਨ ਦੇ ਇੱਛੁਕ ਲੋਕਾਂ ਲਈ ਇਕ ਸੁਨਹਿਰੀ ਮੌਕਾ ਸਾਹਮਣੇ ਆਇਆ ਹੈ। ਯੂਨੀਅਨ ਬੈਂਕ ਨੇ ਖਾਲੀ ਪਈਆਂ ਪੋਸਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਭਰਤੀ ਜ਼ਰੀਏ ਉਮੀਦਵਾਰਾਂ ਨੂੰ ਦੇਸ਼ ਦੇ ਕਿਸੇ ਵੀ ਹਿੱਸੇ 'ਚ ਨਿਯੁਕਤ ਕੀਤਾ ਜਾ ਸਕਦਾ ਹੈ।

ਇਸ ਭਰਤੀ ਜ਼ਰੀਏ ਜੋ ਵੀ ਉਮੀਦਵਾਰ ਚੁਣਿਆ ਜਾਵੇਗਾ ਉਸਨੂੰ ਦੋ ਸਾਲ ਲਈ ਪ੍ਰੋਬੇਸ਼ਨ ਪੀਰੀਅਡ ਲਈ ਰੱਖਿਆ ਜਾਵੇਗਾ। ਪੋਸਟਾਂ ਦੀ ਕੁਲ ਗਿਣਤੀ 200 ਹੈ। ਪੋਸਟ ਦਾ ਨਾਂ ਕ੍ਰੈਡਿਟ ਅਫਸਰ ਹੈ। ਇਸ ਪੋਸਟ ਲਈ ਅਪਲਾਈ ਕਰਨ ਵਾਲਾ ਬਿਨੈਕਾਰ ਮਾਨਤਾ ਪ੍ਰਾਪਤ ਬੋਰਡ/ ਯੂਨੀਵਰਸਿਟੀ ਤੋਂ ਘੱਟੋ ਘੱਟ 60 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਹੋਣਾ ਚਾਹੀਦਾ ਹੈ।

ਇਸ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਘੱਟੋ ਘੱਟ 23 ਸਾਲ ਤੇ ਜ਼ਿਆਦਾ ਤੋਂ ਜ਼ਿਆਦਾ 32 ਸਾਲ ਹੋਣੀ ਚਾਹੀਦੀ ਹੈ। ਇਸ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੇ ਅਧਾਰ 'ਤੇ ਕੀਤੀ ਜਾਵੇਗੀ। ਇਸ ਭਰਤੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 31,705 ਰੁਪਏ ਤੋਂ 45, 950 ਰੁਪਏ ਤਨਖਾਹ ਮਿਲੇਗੀ।

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ 'ਚੋਂ ਜਨਰਲ ਉਮੀਦਵਾਰ ਨੂੰ 600 ਰੁਪਏ ਫੀਸ ਤੇ ਐੱਸਸੀ, ਐੱਸਟੀ ਉਮੀਦਵਾਰਾਂ ਨੂੰ 100 ਰੁਪਏ ਜਮ੍ਹਾ ਕਰਵਾਉਣੇ ਪੈਣਗੇ। ਆਖਰੀ ਤਰੀਕ 21 ਅਕਤੂਬਰ 2017 ਹੈ। ਵਧੇਰੇ ਜਾਣਕਾਰੀ ਲਈ ibps.sifyitest.com 'ਤੇ ਜਾਓ।

Comments

Leave a Reply


Latest News