Mon,Dec 18,2017 | 08:15:25pm
HEADLINES:

ਆਪਣੇ ਭਵਿੱਖ ਨੂੰ ਤੁਸੀਂ ਅੱਜ ਦੇਖ ਸਕਦੇ ਹੋ, ਆਪਣੇ ਕੰਮ ਤੋਂ

ਸੈਮੁਅਲ ਜਾਨਸਨ ਦਾ ਜਨਮ 18 ਸਤੰਬਰ 1709 ਈਸਵੀ ਨੂੰ ਹੋਇਆ। ਉਹ ਕਵੀ, ਆਲੋਚਕ ਤੇ ਜੀਵਨੀ ਲੇਖਕ ਸਨ। ਇਨ੍ਹਾਂ ਨੂੰ ਅੰਗਰੇਜ਼ੀ ਸਾਹਿਤ ਇਤਿਹਾਸ ਦੇ ਸਭ ਤੋਂ ਪ੍ਰਸਿੱਧ ਲੇਖਕਾਂ 'ਚੋਂ ਮੰਨਿਆ ਜਾਂਦਾ ਹੈ।

-ਇਨਸਾਨ ਨੂੰ ਸਮਝਣਾ ਹੈ ਤਾਂ ਉਸਦੇ ਵਿਵਹਾਰ ਨੂੰ ਦੇਖੋ, ਖਾਸ ਤੌਰ 'ਤੇ ਉਸ ਵਿਅਕਤੀ ਦੇ ਪ੍ਰਤੀ ਜਿਸਨੇ ਉਸਦੇ ਨਾਲ ਕਦੇ ਬੁਰਾ ਕੀਤਾ ਹੋਵੇ।

-ਮਹਾਨ ਕੰਮ ਸਿਰਫ ਕੁਝ ਕਰ ਦਿਖਾਉਣ ਦੀ ਇੱਛਾ ਮਾਤਰ ਨਾਲ ਨਹੀਂ ਹੁੰਦੇ, ਸਗੋਂ ਜ਼ਿੱਦ ਨਾਲ ਹੁੰਦੇ ਹਨ।

-ਮਹਾਨ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਸਭ ਤੋਂ ਪਹਿਲੀ ਜ਼ਰੂਰਤ ਆਤਮ ਵਿਸ਼ਵਾਸ ਦੀ ਹੁੰਦੀ ਹੈ।

-ਬਿਨਾਂ ਗਿਆਨ ਦੇ ਸ਼ਰਾਫਤ ਬੇਕਾਰ ਤੇ ਕਮਜ਼ੋਰ ਹੋ ਜਾਂਦੀ ਹੈ। ਬਿਨਾਂ ਸ਼ਰਾਫਤ ਦੇ ਗਿਆਨ ਖ਼ਤਰਨਾਕ ਤੇ ਖੌਫਨਾਕ ਹੋ ਜਾਂਦਾ ਹੈ।

-ਸ਼ਬਦ ਉਚੀਆਂ ਪੌੜੀਆਂ ਵਰਗੇ ਹੁੰਦੇ ਹਨ, ਕੁਝ ਉਪਰ ਚੜ੍ਹਦੇ ਹਨ ਤੇ ਕੁਝ ਹੇਠਾਂ ਆਉਂਦੇ ਹਨ।

-ਇਨਸਾਨ ਹੀ ਹੈ ਜੋ ਰੋਂਦੇ ਹੋਏ ਜਨਮ ਲੈਂਦਾ ਹੈ, ਸ਼ਿਕਾਇਤ ਕਰਦੇ ਹੋਏ ਜਿਊਂਦਾ ਹੈ ਤੇ ਨਿਰਾਸ਼ ਹੋ ਕੇ ਮੌਤ ਵੱਲ ਚਲਾ ਜਾਂਦਾ ਹੈ।

-ਆਪਣੇ ਭਵਿੱਖ ਨੂੰ ਤੁਸੀਂ ਅੱਜ ਦੇਖ ਸਕਦੇ ਹੋ। ਆਪਣੇ ਕੰਮ ਤੋਂ।

-ਜੋ ਸਾਰਿਆਂ ਦੀ ਪ੍ਰਸ਼ੰਸਾ ਕਰਦਾ ਹੈ, ਅਸਲ 'ਚ ਉਹ ਕਿਸੇ ਦੀ ਵੀ ਪ੍ਰਸ਼ੰਸਾ ਨਹੀਂ ਕਰਦਾ।

-ਬਿਨਾਂ ਗਿਆਨ ਦੇ ਸ਼ਰਾਫਤ ਬੇਕਾਰ ਤੇ ਕਮਜ਼ੋਰ ਹੋ ਜਾਂਦੀ ਹੈ। ਬਿਨਾਂ ਸ਼ਰਾਫਤ ਦੇ ਗਿਆਨ ਖ਼ਤਰਨਾਕ ਤੇ ਖੌਫਨਾਕ ਹੋ ਜਾਂਦਾ ਹੈ।

Comments

Leave a Reply


Latest News