Wed,Sep 20,2017 | 04:42:23pm
HEADLINES:

ਬੱਚਿਆਂ ਦੀ ਖੁਸ਼ੀ ਖੋਂਹਦੇ ਮਾਪੇ

ਪਿਛਲੇ ਕੁਝ ਸਾਲਾਂ 'ਚ ਹੋਏ ਸਮਾਜਿਕ ਬਦਲਾਅ ਨੇ ਸਭ ਤੋਂ ਜ਼ਿਆਦਾ ਅਸਰ ਬੱਚਿਆਂ 'ਤੇ ਪਾਇਆ ਹੈ। ਬੱਚੇ ਤਣਾਅ ਵਿਚ ਰਹਿਣ ਲੱਗੇ ਹਨ। ਮਾਪਿਆਂ ਵਲੋਂ ਇਹ ਸ਼ਿਕਾਇਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ ਕਿ ਉਨ੍ਹਾਂ ਦੇ ਬੱਚੇ ਘੱਟ ਬੋਲਦੇ ਹਨ ਜਾਂ ਫਿਰ ਇਕਦਮ ਗੁੱਸੇ ਵਿਚ ਆ ਜਾਂਦੇ ਹਨ। ਬੱਚਿਆਂ 'ਤੇ ਇਕ ਤਾਂ ਪੜ੍ਹਾਈ ਦਾ ਦਬਾਅ ਰਹਿੰਦਾ ਹੈ।

ਫਿਰ ਇਸ ਗੱਲ ਦਾ ਵੀ ਦਬਾਅ ਰਹਿੰਦਾ ਹੈ ਕਿ ਚੰਗਾ ਕਰੀਅਰ ਬਣਾਉਣਾ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਇਕ ਵੱਖ ਸੰਘਰਸ਼ ਰਹਿੰਦਾ ਹੈ। ਉਨ੍ਹਾਂ 'ਤੇ ਰਿਲੇਸ਼ਨਸ਼ਿਪ ਦਾ ਦਬਾਅ ਰਹਿੰਦਾ ਹੈ। ਇਸ ਨਾਲ ਬੱਚਿਆਂ ਦੇ ਦਿਮਾਗ 'ਤੇ ਡੂੰਘਾ ਅਸਰ ਪੈਂਦਾ ਹੈ। ਪਹਿਲਾਂ ਦੇ ਸਮੇਂ ਦੇ ਬੱਚੇ ਅਜਿਹੇ ਦਬਾਅ ਤੋਂ ਮੁਕਤ ਸਨ। ਮਾਤਾ-ਪਿਤਾ ਥੋੜ੍ਹੇ ਵਿਚ ਹੀ ਸੰਤੁਸ਼ਟ ਰਹਿੰਦੇ ਸਨ। ਬੱਚਾ ਫਸਟ ਡਿਵੀਜ਼ਨ 'ਚ ਆ ਜਾਵੇ, ਇਹੀ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ। ਕਰੀਅਰ ਨੂੰ ਲੈ ਕੇ ਵੀ ਇੰਨਾ ਪ੍ਰੈਸ਼ਰ ਨਹੀਂ ਸੀ। ਮਾਤਾ-ਪਿਤਾ ਸੋਚਦੇ ਸਨ ਕਿ ਬੱਚਾ ਖਾਣ-ਕਮਾਉਣ ਲਾਇਕ ਹੋ ਜਾਵੇ, ਬਸ।

ਰਿਲੇਸ਼ਨਸ਼ਿਪ ਵੀ ਕੋਈ ਵੱਡਾ ਮੁੱਦਾ ਨਹੀਂ ਸੀ। ਸੁਵਿਧਾਵਾਂ ਨਹੀਂ ਸਨ, ਸਾਧਨ ਘੱਟ ਸਨ, ਫਿਰ ਵੀ ਮਸਤੀ ਸੀ। ਉਸ ਸਮੇਂ ਦੇ ਨੌਜਵਾਨ-ਬੱਚੇ ਖੁੱਲ੍ਹ ਕੇ ਜਿਊਂਦੇ ਸਨ, ਜ਼ਿੰਦਗੀ ਦਾ ਖੁੱਲ੍ਹ ਕੇ ਮਜ਼ਾ ਲੈਂਦੇ ਸਨ। ਅੱਜ ਦੀ ਨੌਜਵਾਨ ਪੀੜ੍ਹੀ ਜ਼ਿਆਦਾ ਕਾਬਿਲ ਹੈ। ਉਨ੍ਹਾਂ ਕੋਲ ਤਕਨੀਕੀ ਗਿਆਨ ਹੈ। ਉਹ ਦੁਨੀਆ ਦੇ ਬਾਰੇ ਜ਼ਿਆਦਾ ਜਾਣਦੀ ਹੈ, ਪਰ ਉਸ ਕੋਲ ਇਕ ਚੀਜ਼ ਨਹੀਂ ਹੈ, ਉਹ ਹੈ ਸਕੂਨ।

ਦਿਨ ਬ ਦਿਨ ਉਸਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਤੇ ਇਸ ਸਭ ਲਈ ਕੌਣ ਜ਼ਿੰਮੇਵਾਰ ਹੈ, ਸਿੱਧੀ ਜਿਹੀ ਗੱਲ ਅਸੀਂ ਹੀ ਜ਼ਿੰਮੇਵਾਰ ਹਾਂ। ਅਸੀਂ ਹੀ ਉਨ੍ਹਾਂ ਨੂੰ ਅਜਿਹੀ ਜ਼ਿੰਦਗੀ ਦਿੱਤੀ ਹੈ, ਜਿਸ 'ਚ ਸੁੱਖ ਤੇ ਸੰਤੁਸ਼ਟੀ ਨਹੀਂ ਹੈ। ਅਸੀਂ ਆਪਣੇ ਬੱਚਿਆਂ ਨੂੰ ਉਚੇ ਅਹੁਦੇ 'ਤੇ ਦੇਖਣਾ ਚਾਹੁੰਦੇ ਹਾਂ, ਉਨ੍ਹਾਂ ਨੂੰ ਵੱਡੀ ਗੱਡੀ 'ਚ ਦੇਖਣਾ ਚਾਹੁੰਦੇ ਹਾਂ, ਪਰ ਉਨ੍ਹਾਂ ਨੂੰ ਖੁਸ਼ ਕਿਉਂ ਨਹੀਂ ਦੇਖਣਾ ਚਾਹੁੰਦੇ?

Comments

Leave a Reply


Latest News