Sat,Jun 23,2018 | 07:10:28pm
HEADLINES:

ਬਿਊਟੀ ਕੰਪਟੀਸ਼ਨ ਵਿਚ ਐੱਸਸੀ ਲੜਕੀ ਪਾਖੀ ਨੇ ਦੇਸ਼ ਦਾ ਨਾਂ ਚਮਕਾਇਆ

ਹੌਂਸਲਾ-ਹਿੰਮਤ ਤੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਵੱਡੀਆਂ ਮੁਸ਼ਕਿਲਾਂ ਵੀ ਤੁਹਾਡੇ ਰਾਹ ਨਹੀਂ ਰੋਕ ਸਕਦੀਆਂ। ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ 'ਚ ਅਨੁਸੂਚਿਤ ਜਾਤੀ (ਐੱਸਸੀ) ਪਰਿਵਾਰ ਵਿਚ ਜਨਮ ਲੈਣ ਵਾਲੀ ਪਾਖੀ ਨੇ ਆਪਣੀ ਯੋਗਤਾ ਦੇ ਦਮ 'ਤੇ ਇਹ ਸਾਬਿਤ ਕਰ ਦਿੱਤਾ। ਥਾਈਲੈਂਡ ਵਿਚ ਹੋਏ 'ਮਿਸ ਐਂਡ ਮਿਸਟਰ ਇੰਡੀਆ ਏਸ਼ੀਆ ਪੈਸੀਫਿਕ ਬਿਊਟੀ ਕੰਪਟੀਸ਼ਨ' ਵਿਚ ਉਸਨੇ ਦੂਜਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ।

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਬੀਤੇ ਦਿਨੀਂ ਮਿਸ ਐਂਡ ਮਿਸੇਜ ਇੰਡੀਆ ਏਸ਼ੀਆ ਪੈਸੇਫਿਕ ਬਿਊਟੀ ਕੰਪਟੀਸ਼ਨ ਦਾ ਫਾਈਨਲ ਸੀ। ਫਾਈਨਲ ਰਾਉਂਡ ਵਿਚ ਭਾਰਤ ਦੀ ਪਾਖੀ ਤੋਂ ਇਲਾਵਾ ਦੁਬਈ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਅਤੇ ਸ੍ਰੀਲੰਕਾ ਦੀਆਂ 30 ਮਾਡਲ ਰੈਂਪ 'ਤੇ ਉਤਰੀਆਂ ਸਨ।

ਇਨ੍ਹਾਂ ਵਿਚ ਇੰਡੋਨੇਸ਼ੀਆ ਦੀ ਸ਼ਿਬ੍ਰਾ ਟੁਬਕੇ ਨੂੰ ਮਿਸ ਐਂਡ ਮਿਸੇਜ ਇੰਡੀਆ ਏਸ਼ੀਆ ਪੈਸੀਫਿਕ ਦਾ ਜੇਤੂ ਚੁਣਿਆ ਗਿਆ, ਜਦਕਿ ਪਾਖੀ ਦੂਜਾ ਸਥਾਨ ਹਾਸਲ ਕਰਨ ਵਿਚ ਸਫਲ ਰਹੀ। ਪਾਖੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ਇਸ ਆਡੀਸ਼ਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਚੋਣ ਹੋਣੀ ਸੀ। ਇਸਦੇ ਲਈ ਪਾਖੀ ਨੇ ਮਾਂ ਨੂੰ ਕਿਸੇ ਤਰ੍ਹਾਂ ਰਾਜੀ ਕੀਤਾ। ਫਿਰ ਆਪਣੇ ਟੀਚਰ ਦੇ ਨਾਲ ਉਹ ਦਿੱਲੀ ਪਹੁੰਚ ਗਈ। ਇੱਥੇ ਕਰੀਬ 50 ਤੋਂ 55 ਉਮੀਦਵਾਰਾਂ ਵਿਚੋਂ 17 ਜੂਨ ਨੂੰ ਦੇਸ਼ ਵਲੋਂ ਪਾਖੀ ਦੀ ਚੋਣ ਕੀਤੀ ਗਈ। 

ਪਾਖੀ ਅਮੀਰ ਪਰਿਵਾਰ ਦੀ ਬੇਟੀ ਨਹੀਂ, ਸਗੋਂ ਸੁਲਤਾਨਪੁਰ ਦੇ ਅਖੰਡ ਨਗਰ ਖੇਤਰ ਦੇ ਮੀਰਪੁਰ ਪ੍ਰਤਾਪਪੁਰ ਬਸੈਤੀਆ ਪਿੰਡ ਦੀ ਮਿਡਲ ਕਲਾਸ ਪਰਿਵਾਰ ਦੀ ਬੇਟੀ ਹੈ। ਪਿਤਾ ਤੀਰਥਰਾਜ ਫਿਜੀਓਥੇਰੇਪਿਸਟ ਹਨ ਅਤੇ ਮਾਂ ਦੀਪਾ ਹਾਊਸ ਵਾਈਫ ਹਨ। ਪਾਖੀ ਨੇ ਪਿਛਲੇ ਸਾਲ ਇੰਟਰ ਦੀ ਪ੍ਰੀਖਿਆ ਪਾਸ ਕੀਤੀ ਹੈ। ਉਸਨੇ ਬਨਾਰਸ ਦੇ ਨਾਟੀ ਇਮਲੀ ਸੰਸਥਾਨ ਤੋਂ ਮਾਡਲਿੰਗ ਤੇ ਫੈਸ਼ਨ ਡਿਜ਼ਾਈਨਿੰਗ ਸਿੱਖਣੀ ਸ਼ੁਰੂ ਕੀਤੀ ਸੀ ਤੇ ਅੱਜ ਉਸਦੇ ਸ਼ੌਂਕ ਨੇ ਸਫਲਤਾ ਦੇ ਸਿਖਰ ਨੂੰ ਛੂ ਹੀ ਲਿਆ।

Comments

Leave a Reply


Latest News