Wed,Sep 20,2017 | 04:39:56pm
HEADLINES:

ਸੀਟ ਬੈਲਟ ਨਾ ਬੰੰਨ੍ਹਣ ਤੇ ਹੈਲਮੇਟ ਨਾ ਪਾਉਣ ਕਾਰਨ ਰੋਜ਼ਾਨਾ ਹੁੰਦੀਆਂ 28 ਮੌਤਾਂ

ਭਾਰਤੀ ਸੜਕਾਂ 'ਤੇ ਰੋਜ਼ਾਨਾ ਕਈ ਲੋਕਾਂ ਦੀ ਮੌਤ ਵਾਹਨ ਚਾਲਕਾਂ ਦੀ ਲਾਪਰਵਾਹੀ ਕਾਰਨ ਹੋ ਜਾਂਦੀ ਹੈ। ਸਾਲ 2016 'ਚ ਦੇਸ਼ ਦੀਆਂ ਸੜਕਾਂ 'ਤੇ ਹਰ ਰੋਜ਼ ਔਸਤਨ ਦੋਪਹੀਆ ਵਾਹਨ ਚਲਾਉਣ ਵਾਲੇ 28 ਲੋਕਾਂ ਦੀ ਮੌਤ ਹੈਲਮੇਟ ਨਾ ਪਾਉਣ ਤੇ 15 ਦੀ ਸੀਟ ਬੈਲਟ ਨਾ ਬੰਨ੍ਹਣ ਕਾਰਨ ਹੋਈ ਹੈ। 

ਇਹ ਚਿੰਤਾਜਨਕ ਵਿਸ਼ਲੇਸ਼ਣ ਟਰਾਂਸਪੋਰਟ ਮਨਿਸਟਰੀ ਨੇ ਸੂਬਿਆਂ ਵਲੋਂ ਸ਼ੇਅਰ ਕੀਤੇ ਗਏ ਅੰਕੜਿਆਂ ਦੇ ਅਧਾਰ 'ਤੇ ਜਾਰੀ ਕੀਤਾ ਹੈ। ਸੜਕ ਹਾਦਸਿਆਂ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਚ ਸਾਲ 2016 ਸਭ ਤੋਂ ਜ਼ਿਆਦਾ ਭਿਆਨਕ ਰਿਹਾ। 2016 'ਚ ਹਰ 100 ਸੜਕ ਹਾਦਸਿਆਂ 'ਚ 31 ਮੌਤਾਂ ਹੋਈਆਂ। ਜਦੋਂਕਿ 2015 'ਚ ਇਹ ਅੰਕੜਾ 29.1 ਸੀ। 

2005 'ਚ ਇਹ ਅੰਕੜਾ 21.6 ਮੌਤਾਂ ਪ੍ਰਤੀ 100 ਐਕਸੀਡੈਂਟ ਸੀ। ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਤੇ ਟਰਾਂਸਪੋਰਟ ਵਿਭਾਗਾਂ ਨੇ ਹੈਲਮੇਟ ਨਾ ਪਾਉਣ ਕਾਰਨ ਹੋਈਆਂ ਮੌਤਾਂ ਦਾ ਰਿਕਾਰਡ ਰੱਖਿਆ। ਸੂਬੇ ਭਰ 'ਚ ਮਿਲੇ ਅੰਕੜਿਆਂ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਹਰ 5 'ਚੋਂ ਇਕ ਬਾਈਕ ਸਵਾਰ ਦੀ ਮੌਤ ਹੈਲਮੇਟ ਨਾ ਪਾਉਣ ਕਾਰਨ ਹੋਈ।

ਇਸ 'ਚ ਯੂਪੀ ਸਭ ਤੋਂ ਅੱਗੇ ਹੈ। ਹੈਲਮੇਟ ਨਾ ਪਾਉਣ ਕਾਰਨ ਯੂਪੀ 'ਚ 3,818 ਮੌਤਾਂ ਹੋਈਆਂ, ਉਥੇ ਹੀ ਤਾਮਿਲਨਾਡੂ 'ਚ 1,946 ਤੇ ਮਹਾਰਾਸ਼ਟਰ 'ਚ 1,113 ਮੌਤਾਂ ਹੋਈਆਂ। ਸੰਯੁਕਤ ਰਾਸ਼ਟਰ ਨੇ ਇਕ ਸਰਵੇ ਕੀਤਾ ਸੀ, ਜਿਸਦੇ ਮੁਤਾਬਿਕ ਹਾਦਸਾ ਹੋਣ 'ਤੇ ਹੈਲਮੇਟ ਪਾਉਣ ਵਾਲੇ ਬਾਈਕ ਸਵਾਰਾਂ ਦੇ ਜਿਊਂਦਾ ਬਚਣ ਦੇ ਚਾਂਸ 42 ਫ਼ੀਸਦੀ ਤੱਕ ਵਧ ਜਾਂਦੇ ਹਨ।

Comments

Leave a Reply


Latest News