Sat,Jun 23,2018 | 07:09:24pm
HEADLINES:

ਹਰ ਮਹੀਨੇ ਕਰੋੜਾਂ ਖਰਚਣ ਦੇ ਬਾਵਜੂਦ ਹਜ਼ਾਰਾਂ ਬੱਚੇ ਕੁਪੋਸ਼ਿਤ

ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ 'ਚ ਕੁਪੋਸ਼ਣ ਮਿਟਾਉਣ ਲਈ ਹਰ ਮਹੀਨੇ ਲਗਭਗ ਸਵਾ ਦੋ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਰਕਾਰ ਦੇ ਭਾਰੀ ਭਰਕਮ ਖਰਚ ਦੇ ਬਾਵਜੂਦ ਜ਼ਿਲ੍ਹੇ 'ਚ ਲਗਭਗ 23 ਹਜ਼ਾਰ ਬੱਚੇ ਕੁਪੋਸ਼ਿਤ ਹਨ। ਟੀਕਮਗੜ੍ਹ ਜ਼ਿਲ੍ਹੇ 'ਚ 1538 ਆਂਗਣਵਾੜੀ ਕੇਂਦਰ ਤੇ 240 ਮਿੰਨੀ ਆਂਗਣਵਾੜੀ ਕੇਂਦਰ ਖੋਲ੍ਹੇ ਗਏ ਹਨ।

ਇਨ੍ਹਾਂ ਕੇਂਦਰਾਂ 'ਤੇ ਬੱਚਿਆਂ ਲਈ ਸਵੇਰ ਦਾ ਖਾਣਾ ਤੇ ਪੋਸ਼ਣ ਆਹਾਰ ਵੰਡਣ ਦੀ ਵਿਵਸਥਾ ਕੀਤੀ ਗਈ ਹੈ। ਕੁਪੋਸ਼ਣ ਨੂੰ ਦੂਰ ਕਰਨ ਲਈ ਜ਼ਿਲ੍ਹੇ ਦੇ 1718 ਆਂਗਣਵਾੜੀ ਕੇਂਦਰਾਂ 'ਤੇ ਨਾਸ਼ਤਾ, ਪੋਸ਼ਣ ਆਹਾਰ ਵੰਡਣ 'ਚ ਹਰ ਸਾਲ 2 ਕਰੋੜ 29 ਲੱਖ ਰੁਪਏ ਦਾ ਬਜਟ ਵੀ ਖ਼ਰਚ ਕੀਤਾ ਜਾ ਰਿਹਾ ਹੈ। ਇਹ ਬਜਟ ਆਂਗਣਵਾੜੀ ਕੇਂਦਰਾਂ ਰਾਹੀਂ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਪੋਸ਼ਕ ਆਹਾਰ ਦੇਣ ਲਈ ਖਰਚ ਕੀਤਾ ਜਾਂਦਾ ਹੈ। ਫਿਰ ਵੀ ਜ਼ਮੀਨੀ ਹਕੀਕਤਾਂ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ। 

ਜ਼ਿਲ੍ਹੇ ਦੇ ਦੂਰ ਦੁਰਾਡੇ ਤੇ ਆਦੀਵਾਸੀ ਪਿੰਡਾਂ 'ਚ ਹੁਣ ਵੀ ਕੁਪੋਸ਼ਣ ਦੀ ਸਮੱਸਿਆ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਆਂਗਣਵਾੜੀ ਕੇਂਦਰਾਂ 'ਚ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਪੋਸ਼ਕ ਖਾਣਾ ਰਾਤ ਨੂੰ ਤਿਆਰ ਕੀਤਾ ਜਾਂਦਾ ਹੈ। ਸਰਕਾਰੀ ਦਸਤਾਵੇਜ਼ਾਂ 'ਚ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ 'ਤੇ ਦੋ ਲੱਖ ਤੋਂ ਜ਼ਿਆਦਾ ਬੱਚੇ ਦਰਜ ਹਨ। ਪਰ ਇਨ੍ਹਾਂ 'ਚੋਂ 15 ਤੋਂ 20 ਫ਼ੀਸਦੀ ਬੱਚੇ ਹੀ ਪੋਸ਼ਣ ਆਹਾਰ ਦੇ ਕੇਂਦਰਾਂ ਤੱਕ ਪਹੁੰਚ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਅਧਿਕਾਰੀ ਇਸ ਬਾਰੇ ਜਾਣਦੇ ਨਹੀਂ, ਅਜਿਹੇ 'ਚ ਸਵਾਲ ਉਠਦਾ ਹੈ ਕਿ ਜੇਕਰ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਹੈ ਤਾਂ ਵਿਵਸਥਾ ਕਿੰਝ ਸੁਧਰੇਗੀ।

Comments

Leave a Reply


Latest News