Sat,Jun 23,2018 | 07:11:19pm
HEADLINES:

ਅਸੰਭਵ ਕੁਝ ਨਹੀਂ, ਸਭ ਕੁਝ ਸੰਭਵ ਹੈ

ਚਾਰਲਸ ਲੁਟਵਿਜ ਡੋਡਸਨ ਲੁਈਸ ਦਾ ਜਨਮ 1832 ਤੇ ਦਿਹਾਂਤ 1898 'ਚ ਹੋਇਆ। ਉਨ੍ਹਾਂ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਐਲਿਸ ਐਡਵੈਂਚਰ ਇਨ ਵੰਡਰਲੈਂਡ ਸੀ। ਉਹ ਲੇਖਕ ਦੇ ਂਿÂਲਾਵਾ ਇਕ ਤਰਕਸ਼ਾਸਤਰੀ ਤੇ ਫੋਟੋਗ੍ਰਾਫਰ ਵੀ ਸਨ।

-ਦੁਨੀਆ 'ਚ ਮੈਂ ਕੀ ਹਾਂ, ਇਹੀ ਸਭ ਤੋਂ ਵੱਡੀ ਪਹੇਲੀ ਹੈ।

-ਜ਼ਿੰਦਗੀ ਦਾ ਸਭ ਤੋਂ ਵੱਡਾ ਰਹੱਸ ਇਹ ਵੀ ਹੈ ਕਿ ਆਪਣੇ ਲਈ ਕੁਝ ਕਰਨ ਤੋਂ ਜ਼ਿਆਦਾ ਮਹੱਤਵ ਉਸ ਚੀਜ਼ ਦਾ ਹੈ, ਜੋ ਅਸੀਂ ਦੂਸਰਿਆਂ ਲਈ ਕਰ ਰਹੇ ਹਾਂ।

-ਹਰ ਕੰਮ ਦੀ ਸ਼ੁਰੂਆਤ ਸ਼ੁਰੂ ਤੋਂ ਕਰੋ ਤੇ ਜਦੋਂ ਤੱਕ ਅੰਤ ਆ ਨਾ ਜਾਵੇ, ਕਿਸੇ ਵੀ ਹਾਲਤ 'ਚ ਅੰਤ ਨਾ ਕਰੋ।

-ਆਮ ਤੌਰ 'ਤੇ ਇਨਸਾਨ ਖ਼ੁਦ ਨੂੰ ਚੰਗੀ ਸਲਾਹ ਹੀ ਦਿੰਦਾ ਹੈ, ਪਰ ਇਸ ਸਲਾਹ 'ਤੇ ਉਹ ਖ਼ੁਦ ਅਮਲ ਨਹੀਂ ਕਰਦਾ।

-ਅਸੰਭਵ ਨੂੰ ਹਾਸਲ ਕਰਨ ਦਾ ਇਕੋ-ਇਕ ਤਰੀਕਾ ਇਹ ਹੈ ਕਿ ਸੰਭਵ 'ਤੇ ਹੀ ਭਰੋਸਾ ਕੀਤਾ ਜਾਵੇ।

-ਜੇਕਰ ਹਰ ਇਕ ਆਦਮੀ ਆਪਣੇ ਕੰਮ ਨਾਲ ਕੰਮ ਰੱਖੇ ਤਾਂ ਦੁਨੀਆ 'ਤੇ ਚੰਗੇ ਕੰਮ ਤੇਜ਼ੀ ਨਾਲ ਹੋਣ ਲੱਗਣਗੇ।

-ਮੈਂ ਲੰਘੇ ਕੱਲ੍ਹ 'ਚ ਵਾਪਸ ਨਹੀਂ ਜਾ ਸਕਦਾ ਕਿਉਂਕਿ ਕਿ ਕੱਲ੍ਹ ਮੈਂ ਇਕ ਅਲੱਗ ਤਰ੍ਹਾਂ ਦਾ ਆਦਮੀ ਸੀ।

-ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ?ਇਹੀ ਕਿ ਸਾਰੇ ਆਪਣੀਆਂ ਮੁਸ਼ਕਲਾਂ ਦਾ ਜਾਦੂਈ ਹੱਲ ਚਾਹੁੰਦੇ ਹਨ, ਪਰ ਜਾਦੂ 'ਤੇ ਕੋਈ ਯਕੀਨ ਨਹੀਂ ਕਰਦਾ।

-ਬੁਰੀਆਂ ਯਾਦਾਂ ਪਿੱਛੇ ਲੈ ਜਾਂਦੀਆ ਹਨ ਤੇ ਚੰਗੀਆਂ ਯਾਦਾਂ ਉਤਸ਼ਾਹਤ ਕਰਦੀਆਂ ਹਨ।

Comments

Leave a Reply


Latest News