Sat,Jun 23,2018 | 07:10:52pm
HEADLINES:

ਸਫਲ ਹੋਣ ਲਈ ਮੂਰਖ ਦਿਖੋ, ਪਰ ਕੰਮ ਹੁਸ਼ਿਆਰੀ ਨਾਲ ਕਰੋ

-ਦੁਨੀਆ 'ਚ ਸਫਲ ਹੋਣ ਲਈ ਤੁਹਾਨੂੰ ਮੂਰਖ ਨਜ਼ਰ ਆਉਣਾ ਚਾਹੀਦਾ ਹੈ, ਪਰ ਕੰਮ ਹੁਸ਼ਿਆਰੀ ਨਾਲ ਕਰਨਾ ਚਾਹੀਦਾ ਹੈ।

-ਜ਼ਿਆਦਾਤਰ ਮਾਮਲਿਆਂ ਵਿਚ ਸਫਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਜਾਣਦੇ ਹੋ ਜਾਂ ਨਹੀਂ ਕਿ ਸਫਲ ਹੋਣ ਵਿਚ ਕਿੰਨਾ ਸਮਾਂ ਲੱਗੇਗਾ।

-ਸਭ ਤੋਂ ਮਹਾਨ ਰਾਸ਼ਟਰ ਉਹ ਹੈ, ਜੋ ਕਿ ਕਿਸੇ ਡਰ ਜਾਂ ਨੈਤਿਕ ਕਾਰਨਾਂ ਨਾਲ ਨਹੀਂ, ਸਗੋਂ ਪੈਸ਼ਨ ਨਾਲ ਕਾਨੂੰਨਾਂ ਦੀ ਪਾਲਣਾ ਕਰਦਾ ਹੈ।

-ਮੌਕਾ ਹਰ ਵਿਅਕਤੀ ਦੇ ਦਰਵਾਜੇ 'ਤੇ ਇਕ ਵਾਰ ਤਾਂ ਆਉਂਦਾ ਹੀ ਹੈ, ਪਰ ਜਦੋਂ ਉਹ ਦੇਖਦਾ ਹੈ ਕਿ ਉਸਦੀ ਅਗਵਾਈ ਲਈ ਕੋਈ ਤਿਆਰ ਨਹੀਂ ਹੈ ਤਾਂ ਵਾਪਸ ਚਲਾ ਜਾਂਦਾ ਹੈ।

-ਝੂਠੀ ਖੁਸ਼ੀ ਇਨਸਾਨ ਨੂੰ ਸਖਤ ਤੇ ਘਮੰਡੀ ਬਣਾ ਦਿੰਦੀ ਹੈ ਤੇ ਇਸ ਖੁਸ਼ੀ ਨੂੰ ਕਦੇ ਪ੍ਰਗਟ ਨਹੀਂ ਕੀਤਾ ਜਾ ਸਕਦਾ। ਸੱਚੀ ਖੁਸ਼ੀ ਇਨਸਾਨ ਨੂੰ ਭਲਾ ਤੇ ਚੰਗਾ ਬਣਾ ਦਿੰਦੀ ਹੈ ਅਤੇ ਇਸ ਖੁਸ਼ੀ ਨੂੰ ਹਮੇਸ਼ਾ ਸਾਂਝੀ ਕੀਤਾ ਜਾ ਸਕਦਾ ਹੈ।

-ਜਿਹੜੇ ਸਾਮਰਾਜ ਯੁੱਧ ਦੇ ਦਮ 'ਤੇ ਖੜੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਬਣਾਏ ਰੱਖਣ ਲਈ ਵੀ ਯੁੱਧਾਂ ਦੀ ਜ਼ਰੂਰਤ ਹੁੰਦੀ ਹੈ।

-ਮਹਾਨ ਬਣਨ ਲਈ ਲੋਕਾਂ ਦੇ ਨਾਲ ਖੜ੍ਹਾ ਹੋਣਾਂ ਪੈਂਦਾ ਹੈ, ਉਨ੍ਹਾਂ ਦੇ ਅੱਗੇ ਨਹੀਂ।

-ਮੈਂ ਅਜਿਹੇ ਕਿਸੇ ਤਣਾਅ ਬਾਰੇ ਨਹੀਂ ਜਾਣਦਾ, ਜਿਹੜਾ ਇਕ ਘੰਟੇ ਪੜ੍ਹਨ ਤੋਂ ਬਾਅਦ ਟਿਕਿਆ ਰਹੇ।

Comments

Leave a Reply


Latest News