Wed,Sep 20,2017 | 04:40:33pm
HEADLINES:

ਆਪਣੀਆਂ ਉਮੀਦਾਂ ਦਾ ਬੋਝ ਬੱਚਿਆਂ 'ਤੇ ਨਾ ਪਾਓ : ਸ਼ਾਹਰੁਖ ਖਾਨ

ਸ਼ਾਹਰੁਖ ਖਾਨ ਦੇ ਤਿੰਨ ਬੱਚੇ ਹਨ। ਸੁਹਾਨਾ, ਆਰਯਨ ਤੇ ਅਬਰਾਮ। ਤਿੰਨਾਂ ਬੱਚਿਆਂ ਦੀ ਚੰਗੀ ਪਰਵਰਿਸ਼ ਨੂੰ ਲੈ ਕੇ ਉਹ ਕਾਫੀ ਗੰਭੀਰ ਹਨ। ਸ਼ਾਹਰੁਖ ਕਹਿੰਦੇ ਹਨ, ''ਤੁਹਾਡਾ ਬੱਚਾ ਜਦੋਂ 10 ਸਾਲ ਦਾ ਹੋ ਜਾਵੇ ਤਾਂ ਉਸ ਸਮੇਂ ਜੇਕਰ ਤੁਸੀਂ ਉਸਦੇ ਦਿਮਾਗ ਵਿਚ ਠੀਕ-ਠੀਕ ਸੰਸਕਾਰ ਤੇ ਗੱਲਾਂ ਪਾਓਗੇ ਤਾਂ ਉਹ ਹਮੇਸ਼ਾ ਲਈ ਰਹਿ ਜਾਂਦੀਆਂ ਹਨ।''

ਸ਼ਾਹਰੁਖ ਕਹਿੰਦੇ ਹਨ ਕਿ ਬੱਚਿਆਂ ਦੇ ਦਿਲ ਵਿਚ ਜੋ ਆਵੇ, ਉਨ੍ਹਾਂ ਨੂੰ ਉਹ ਕਰਨ ਦਿਓ। ਕਈ ਲੋਕ ਅਜਿਹਾ ਵੀ ਕਹਿਣਗੇ ਕਿ ਇਸ ਤਰ੍ਹਾਂ ਤਾਂ ਬੱਚੇ ਵਿਗੜ ਜਾਂਦੇ ਹਨ, ਪਰ ਮੈਂ ਅਜਿਹਾ ਨਹੀਂ ਮੰਨਦਾ। ਆਪਣੀ ਹੈਸੀਅਤ ਮੁਤਾਬਕ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਮੇਰੇ ਮਾਤਾ-ਪਿਤਾ ਬਹੁਤ ਗਰੀਬ ਸਨ ਅਤੇ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਮੈਨੂੰ ਸਭ ਕੁਝ ਦਿੱਤਾ।

ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਅਜਿਹੀ ਸਿੱਖਿਆ ਦਿਓ ਜਿਹੜੀ ਉਨ੍ਹਾਂ ਨੂੰ ਯਾਦ ਰਹੇ। ਆਪਣੀਆਂ ਉਮੀਦਾਂ ਦਾ ਬੋਝ ਬੱਚਿਆਂ 'ਤੇ ਨਾ ਪਾਓ। ਬੱਚਿਆਂ ਨੂੰ ਚੰਗਾ ਕਰਨ ਲਈ ਪ੍ਰੇਰਿਤ ਕਰੋ।

Comments

Leave a Reply


Latest News