Wed,Sep 20,2017 | 04:42:46pm
HEADLINES:

ਨਿਰਾਸ਼ਾ ਸਭ ਤੋਂ ਖਰਾਬ ਕਿਸਮ ਦੀ ਬਿਮਾਰੀ ਹੈ


ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮਹੂ 'ਚ ਹੋਇਆ। ਭਾਰਤ ਰਤਨ, ਭਾਰਤੀ ਸੰਵਿਧਾਨ ਨਿਰਮਾਤਾ, ਸ਼ੋਸ਼ਿਤ ਬਹੁਜਨ ਸਮਾਜ ਦੇ ਮਸੀਹਾ ਬਾਬਾ ਸਾਹਿਬ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਮਹਾਨ ਵਿਚਾਰ ਸਮਾਜ ਨੂੰ ਸਕਾਰਾਤਮਕ ਸੇਧ ਦਿੰਦੇ ਹਨ। 

-ਜੀਵਨ ਲੰਮਾ ਹੋਣ ਦੀ ਜਗ੍ਹਾ ਮਹਾਨ ਹੋਣਾ ਚਾਹੀਦਾ ਹੈ।

-ਬੁੱਧੀ ਦਾ ਵਿਕਾਸ ਮਨੁੱਖੀ ਹੋਂਦ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ। 

-ਨਿਰਾਸ਼ਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਖਰਾਬ ਕਿਸਮ ਦੀ ਬਿਮਾਰੀ ਹੈ।

-ਮੈਂ ਅਜਿਹੇ ਧਰਮ ਨੂੰ ਮੰਨਦਾ ਹਾਂ, ਜਿਹੜਾ ਆਜ਼ਾਦੀ, ਬਰਾਬਰੀ, ਭਾਈਚਾਰਾ ਸਿਖਾਉਂਦਾ ਹੈ।

-ਮੈਂ ਕਿਸੇ ਸਮਾਜ ਦੀ ਤਰੱਕੀ ਮਹਿਲਾਵਾਂ ਨੇ ਜੋ ਤਰੱਕੀ ਕੀਤੀ ਹੈ, ਉਸ ਤੋਂ ਮਾਪਦਾ ਹਾਂ।

-ਸਮਾਨਤਾ ਇਕ ਕਲਪਨਾ ਹੋ ਸਕਦੀ ਹੈ, ਪਰ ਫਿਰ ਵੀ ਇਸਨੂੰ ਇਕ ਗਵਰਨਿੰਗ ਸਿਧਾਂਤ ਦੇ ਰੂਪ ਵਿਚ ਸਵੀਕਾਰ ਕਰਨਾ ਹੋਵੇਗਾ।

-ਇਕ ਮਹਾਨ ਵਿਅਕਤੀ ਇਕ ਪ੍ਰਸਿੱਧ ਵਿਅਕਤੀ ਤੋਂ ਅਲੱਗ ਹੈ, ਕਿਉਂਕਿ ਉਹ ਸਮਾਜ ਦਾ ਸੇਵਕ ਬਣਨ ਲਈ ਤਿਆਰ ਰਹਿੰਦਾ ਹੈ।

-ਜਦੋਂ ਤੱਕ ਤੁਸੀਂ ਸਮਾਜਿਕ ਆਜ਼ਾਦੀ ਹਾਸਲ ਨਹੀਂ ਕਰ ਲੈਂਦੇ, ਕਾਨੂੰਨ ਤੁਹਾਨੂੰ ਜੋ ਵੀ ਆਜ਼ਾਦੀ ਦਿੰਦਾ ਹੈ, ਉਹ ਤੁਹਾਡੇ ਕਿਸੇ ਕੰਮ ਦੀ ਨਹੀਂ।

-ਰਾਜਨੀਤਕ ਅੱਤਿਆਚਾਰ, ਸਮਾਜਿਕ ਅੱਤਿਆਚਾਰ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਅਤੇ ਇਕ ਸੁਧਾਰਕ, ਜੋ ਕਿ ਸਮਾਜ ਨੂੰ ਰੱਦ ਕਰ ਦਿੰਦਾ ਹੈ, ਉਹ ਸਰਕਾਰ ਨੂੰ ਰੱਦ ਕਰਨ ਦੇਣ ਵਾਲੇ ਰਾਜਨੀਤਕ ਤੋਂ ਜ਼ਿਆਦਾ ਦਲੇਰ ਹੈ।

-ਜਿਵੇਂ ਇਕ ਦੇਸ਼ ਦੂਜੇ ਦੇਸ਼ 'ਤੇ ਰਾਜ ਕਰਨ ਵਿਚ ਫਿੱਟ ਨਹੀਂ, ਉਸੇ ਤਰ੍ਹਾਂ ਇਕ ਵਰਗ ਦੂਜੇ ਵਰਗ 'ਤੇ ਰਾਜ ਕਰਨ ਵਿਚ ਵੀ ਫਿੱਟ ਨਹੀਂ ਹੈ।

Comments

Leave a Reply


Latest News