Wed,Sep 20,2017 | 04:41:59pm
HEADLINES:

2030 ਤੱਕ ਗਾਇਬ ਹੋ ਜਾਣਗੀਆਂ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ!

ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਦੇ ਭਵਿੱਖ ਨੂੰ ਲੈ ਕੇ ਇਕ ਸਟਡੀ ਦਾ ਦਾਅਵਾ ਹੈਰਾਨ ਕਰਨ ਵਾਲਾ ਹੈ। ਸਟੈਂਡਫੋਰਡ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਟੋਨੀ ਸੇਬਾ ਨੇ ਆਪਣੀ ਸਟਡੀ 'ਚ ਦਾਅਵਾ ਕੀਤਾ ਹੈ ਕਿ 2030 ਤੱਕ ਪੈਟਰੋਲ ਤੇ ਡੀਜ਼ਲ ਕਾਰਾਂ ਖਤਮ ਹੋ ਜਾਣਗੀਆਂ ਤੇ ਉਨ੍ਹਾਂ ਦੀ ਜਗ੍ਹਾ ਇਲੈਕਟ੍ਰਿਕ ਕਾਰਾਂ ਲੈ ਲੈਣਗੀਆਂ। 

ਟੋਨੀ ਦਾ ਦਾਅਵਾ ਹੈ ਕਿ 2030 ਤੱਕ ਆਇਲ (ਕਾਰ ਫਿਊਲ) ਬਿਜ਼ਨੈੱਸ ਲਗਭਗ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗਾ। ਸਟਡੀ ਰਿਪੋਰਟ ਮੁਤਾਬਕ, ਫਾਸਿਲ ਫਿਊਲ ਦੀਆਂ ਕਾਰਾਂ ਆਉਣ ਵਾਲੇ 8 ਸਾਲਾਂ ਵਿਚ ਖਤਮ ਹੋ ਜਾਣਗੀਆਂ ਤੇ ਇਨ੍ਹਾਂ ਦੀ ਜਗ੍ਹਾ ਲੋਕ ਇਲੈਕਟ੍ਰਿਕ ਕਾਰਾਂ ਨੂੰ ਚੁਣਨਗੇ।

ਇਸ ਦਾਅਵੇ ਦਾ ਕਾਰਨ ਉਨ੍ਹਾਂ ਦੱਸਿਆ ਹੈ ਕਿ ਇਲੈਕਟ੍ਰਿਕ ਕਾਰਾਂ ਦੀ ਕੀਮਤ ਬਹੁਤ ਘੱਟ ਹੋਵੇਗੀ, ਜਿਸ ਕਰਕੇ ਫਿਊਲ ਕਾਰਾਂ ਬੰਦ ਹੋਣਗੀਆਂ। ਰੀਥਿੰਕਿੰਗ ਟਰਾਂਸਪੋਰਟੇਸ਼ਨ 2020-2030 ਨਾਂ ਦੀ ਰਿਪੋਰਟ ਵਿਚ ਟੋਨੀ ਨੇ ਦਾਅਵਾ ਕੀਤਾ ਹੈ ਕਿ ਇਲੈਕਟ੍ਰਿਕ ਗੱਡੀਆਂ ਦੀ ਲਾਈਫ ਫਿਊਲ ਗੱਡੀਆਂ ਤੋਂ ਜ਼ਿਆਦਾ ਹੋਵੇਗੀ।

Comments

Leave a Reply


Latest News