Sat,Jun 23,2018 | 07:12:22pm
HEADLINES:

ਭਵਿੱਖ ਉਨ੍ਹਾਂ ਦਾ ਹੁੰਦਾ ਹੈ, ਜਿਹੜੇ ਵਰਤਮਾਨ 'ਚ ਇਸਦੇ ਲਈ ਤਿਆਰੀ ਕਰਦੇ ਹਨ

ਮੈਲਕਮ ਐਕਸ ਦਾ ਜਨਮ 19 ਮਈ 1925 'ਚ ਨੇਬ੍ਰਾਸਕਾ ਵਿਚ ਤੇ ਗੋਲੀ ਲੱਗਣ ਨਾਲ ਮੌਤ 21 ਫਰਵਰੀ 1965 ਨੂੰ ਨਿਊਯਾਰਕ 'ਚ ਹੋਈ। ਉਹ ਅਮਰੀਕਾ ਦੇ ਮੁਸਲਿਮ ਮੰਤਰੀ ਤੇ ਮਨੁੱਖੀ ਅਧਿਕਾਰ ਵਰਕਰ ਸਨ। ਉਨ੍ਹਾਂ ਦੇ ਮਹਾਨ ਵਿਚਾਰਾਂ 'ਤੇ ਇਕ ਨਜ਼ਰ :

-ਸੱਚ ਹਮੇਸ਼ਾ ਪੀੜਤ ਧਿਰ ਦੇ ਪੱਖ ਵਿਚ ਹੁੰਦਾ ਹੈ।

-ਭਵਿੱਖ ਉਨ੍ਹਾਂ ਦਾ ਹੁੰਦਾ ਹੈ, ਜਿਹੜੇ ਵਰਤਮਾਨ 'ਚ ਇਸਦੇ ਲਈ ਤਿਆਰੀ ਕਰਦੇ ਹਨ।

-ਈਰਖਾ ਮਨੁੱਖ ਨੂੰ ਅੰਨ੍ਹਾ ਬਣਾ ਦਿੰਦੀ ਹੈ ਅਤੇ ਉਨ੍ਹਾਂ ਨੂੰ ਸਾਫ ਤੌਰ 'ਤੇ ਸੋਚਣ ਨੂੰ ਅਸੰਭਵ ਬਣਾ ਦਿੰਦੀ ਹੈ।

-ਮੈਂ ਸੱਚ ਲਈ ਹਾਂ, ਚਾਹੇ ਉਹ ਕੁਝ ਵੀ ਬੋਲੇ। ਮੈਂ ਨਿਆਂ ਲਈ ਹਾਂ, ਚਾਹੇ ਕੋਈ ਪੱਖ ਵਿਚ ਰਹੇ ਜਾਂ ਵਿਰੋਧ ਵਿਚ।

-ਜੇਕਰ ਤੁਸੀਂ ਇਸਦੇ ਲਈ ਮਰਨ ਨੂੰ ਤਿਆਰ ਨਹੀਂ ਹੋ ਤਾਂ ਆਜ਼ਾਦੀ ਸ਼ਬਦ ਨੂੰ ਆਪਣੀ ਡਿਕਸ਼ਨਰੀ ਵਿਚੋਂ ਬਾਹਰ ਕਰ ਦਿਓ।

-ਠੋਕਰਾਂ ਖਾਣਾ ਡਿਗਣਾ ਨਹੀਂ ਹੈ।

-ਇਕ ਵਾਰ ਕੋਈ ਅਪਰਾਧ ਕਰਨ ਵਿਚ ਕੋਈ ਅਪਮਾਨ ਨਹੀਂ ਹੈ। ਇਕ ਅਪਰਾਧੀ ਬਣੇ ਰਹਿਣਾ ਅਪਮਾਨਜਨਕ ਹੈ।

-ਸਿੱਖਿਆ ਤੋਂ ਬਿਨਾਂ ਤੁਸੀਂ ਇਸ ਦੁਨੀਆ ਵਿਚ ਕਿਤੇ ਵੀ ਨਹੀਂ ਜਾ ਸਕਦੇ।

-ਜੇਕਰ ਕੋਈ ਤੁਹਾਡਾ ਆਲੋਚਕ ਨਹੀਂ ਹੈ ਤਾਂ ਤੁਹਾਡੀ ਸਫਲਤਾ ਦੀ ਸੰਭਾਵਨਾ ਨਹੀਂ ਰਹਿੰਦੀ।

-ਸਾਡੇ ਸਾਰੇ ਕੰਮਾਂ ਵਿਚ ਸਮੇਂ ਦਾ ਸਹੀ ਮੁੱਲ ਅਤੇ ਸਨਮਾਨ, ਸਫਲਤਾ ਜਾਂ ਅਸਫਲਤਾ ਨੂੰ ਨਿਰਧਾਰਤ ਕਰਦਾ ਹੈ।

Comments

Leave a Reply


Latest News