Wed,Sep 20,2017 | 04:27:18pm
HEADLINES:

editorial

27% ਰਾਖਵੇਂਕਰਨ ਵਾਲੇ ਓਬੀਸੀ ਸਮਾਜ ਨੂੰ ਸਿਰਫ 2% ਮੈਡੀਕਲ ਸੀਟਾਂ

27% ਰਾਖਵੇਂਕਰਨ ਵਾਲੇ ਓਬੀਸੀ ਸਮਾਜ ਨੂੰ ਸਿਰਫ 2% ਮੈਡੀਕਲ ਸੀਟਾਂ

ਦੇਸ਼ 'ਚ 68,835 ਮੈਡੀਕਲ ਸੀਟਾਂ ਲਈ ਹੋਈ ਨੀਟ ਦੀ ਪ੍ਰੀਖਿਆ ਵਿਚ ਓਬੀਸੀ ਨੂੰ 27 ਦੀ ਜਗ੍ਹਾ ਸਿਰਫ 2 ਫੀਸਦੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ। ਨਿਯਮ ਮੁਤਾਬਕ, ਓਬੀਸੀ ਨੂੰ 27 ਫੀਸਦੀ, ਅਨੁਸੂਚਿਤ ਜਾਤੀ (ਐਸਸੀ) ਨੂੰ 15 ਫੀਸਦੀ ਤੇ ਅਨੁਸੂਚਿਤ ਜਨਜਾਤੀ (ਐਸਟੀ) ਨੂੰ 7.5 ਫੀਸਦੀ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸੇ ਹਿਸਾਬ ਨਾਲ ਸੀਟਾਂ ਦੀ ਵੰਡ ਹੋਣੀ ਚਾਹੀਦੀ ਹੈ, ਪਰ ਵਿਵਹਾਰ ਵਿਚ ਓਬੀਸੀ ਨੂੰ ਸਿਰਫ 2 ਫੀਸਦੀ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ।

ਕੁੱਲ 63,835 ਸੀਟਾਂ ਵਿਚੋਂ ਰਾਸ਼ਟਰੀ ਪੱਧਰ ਦੇ ਕੋਟੇ ਵਿਚ 9575 ਸੀਟਾਂ ਹਨ। 27 ਫੀਸਦੀ ਰਾਖਵੇਂਕਰਨ ਦੇ ਹਿਸਾਬ ਨਾਲ ਓਬੀਸੀ ਨੂੰ ਇਸ ਵਿਚੋਂ 2585 ਸੀਟਾਂ ਮਿਲਣੀਆਂ ਚਾਹੀਦੀਆਂ ਹਨ, ਪਰ ਮੈਡੀਕਲ ਕਾਉਂਸਲਿੰਗ ਕਮੇਟੀ ਨੇ ਆਪਣੀ ਵੈਬਸਾਈਟ 'ਤੇ ਸੂਚੀ ਵਿਚ ਨੈਸ਼ਨਲ ਕੋਟੇ ਦੀਆਂ ਜਿਹੜੀਆਂ ਸੀਟਾਂ ਮੈਟ੍ਰਿਕਸ ਕਾਲਜਾਂ ਦੇ ਨਾਂ ਸਮੇਤ ਪਾਈਆਂ ਹਨ, ਉਸਦੀ ਵਿਸਤਾਰ ਨਾਲ ਪੜਤਾਲ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਨੈਸ਼ਨਲ ਕੋਟੇ ਵਿਚ ਓਬੀਸੀ ਨੂੰ ਸਿਰਫ 68 ਸੀਟਾਂ ਦਿੱਤੀਆਂ ਗਈਆਂ ਹਨ।

ਇਸ ਤਰ੍ਹਾਂ ਨਾਲ ਓਬੀਸੀ ਨੂੰ 27 ਫੀਸਦੀ ਦੀ ਜਗ੍ਹਾ ਸਿਰਫ 2 ਫੀਸਦੀ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਰਾਸ਼ਟਰੀ ਪੱਧਰ 'ਤੇ ਉਸਦੇ ਹਿੱਸੇ ਦੀ ਬਾਕੀ 25 ਫੀਸਦੀ ਸੀਟਾਂ ਗੈਰਰਾਖਵੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਨਾਲ ਮੋਦੀ ਸਰਕਾਰ ਦੌਰਾਨ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਮੈਡੀਕਲ ਵਿਚ ਦਾਖਲੇ ਤੋਂ ਰੋਕਿਆ ਜਾ ਰਿਹਾ ਹੈ। ਮੈਡੀਕਲ ਕਾਉਂਸਲਿੰਗ ਕਮੇਟੀ ਨੇ ਜਿਹੜੀਆਂ 181 ਮੈਡੀਕਲ ਕਾਲਜਾਂ ਦੀਆਂ 3711 ਸੀਟਾਂ ਦੀ ਸੂਚੀ ਤਿਆਰ ਕਰਕੇ ਸੀਟ ਮੈਟ੍ਰਿਕਸ ਵੈਬਸਾਈਟਸ 'ਤੇ ਪਾਈ ਹੈ, ਉਸ ਵਿਚ ਅਨੁਸੂਚਿਤ ਜਾਤੀ ਲਈ 555 ਸੀਟਾਂ, ਅਨੁਸੂਚਿਤ ਜਨਜਾਤੀ ਲਈ 277 ਸੀਟਾਂ ਤੇ ਓਬੀਸੀ ਲਈ ਸਿਰਫ 68 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।

ਗੈਰਰਾਖਵੇਂ ਵਰਗ (ਮਤਲਬ ਉੱਚੀ ਜਾਤੀ) ਲਈ 2811, ਮਤਲਬ 75.74 ਫੀਸਦੀ ਸੀਟਾਂ ਰੱਖੀਆਂ ਗਈਆਂ ਹਨ। ਸੁਪਰੀਮ ਕੋਰਟ ਦੇ 10 ਅਪ੍ਰੈਲ 2008 ਦੇ ਕੇਸ 'ਅਸ਼ੋਕਾ ਕੁਮਾਰ ਬਨਾਮ ਕੇਂਦਰ ਸਰਕਾਰ' ਦੇ ਫੈਸਲੇ ਵਿਚ ਵੀ ਓਬੀਸੀ ਨੂੰ 27 ਫੀਸਦੀ ਰਾਖਵੇਂਕਰਨ ਦੀ ਗੱਲ ਕਹੀ ਗਈ ਹੈ। ਇਸਦੇ ਬਾਅਦ ਵੀ ਓਬੀਸੀ ਦੀ ਅਣਦੇਖੀ ਕਰਕੇ ਇਸ ਵਰਗ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਨਾ ਸਭਕੁਝ ਹੋਣ ਦੇ ਬਾਅਦ ਵੀ ਓਬੀਸੀ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਸਾਹਮਣੇ ਢੰਗ ਨਾਲ ਗੱਲ ਨਹੀਂ ਚੁੱਕੀ ਹੈ। 

ਮੈਡੀਕਲ ਕੌਂਸਲ ਦੀ ਵੈਬਸਾਈਟ (mcc.nic.in) 'ਤੇ ਰਾਸਟਰੀ ਕੋਟੇ ਦੀ ਸੂਚੀ ਨੂੰ ਛਾਪਿਆ ਗਿਆ ਹੈ। ਇਸ ਵਿਚ ਮਹਾਰਾਸ਼ਟਰ ਦੇ 21 ਕਾਲਜਾਂ ਦੇ ਨਾਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਸਰਕਾਰੀ ਮੈਡੀਕਲ ਕਾਲਜ ਹੀ ਹਨ। ਬੇਰਾਰ ਟਾਈਮਸ ਨੇ ਇਸ ਬਾਰੇ ਵਿਸਤਾਰ ਨਾਲ ਰਿਪੋਰਟ ਛਾਪੀ ਹੈ। ਪੁਣੇ ਦੇ ਬੀਜੇ ਮੈਡੀਕਲ ਕਾਲਜ 'ਚ 23 ਸੀਟਾਂ ਗੈਰਰਾਖਵੀਆਂ, 4 ਐਸਸੀ ਤੇ 3 ਐਸਟੀ ਲਈ ਹਨ।

ਜੁਹੂ ਮੈਡੀਕਲ ਕਾਲਜ 'ਚ 18 ਸੀਟਾਂ ਗੈਰਰਾਖਵੀਆਂ, 4 ਐਸਸੀ, 1 ਐਸਟੀ, ਸੋਲਾਪੁਰ ਮੈਡੀਕਲ ਕਾਲਜ ਵਿਚ 18 ਸੀਟਾਂ ਗੈਰਰਾਖਵੀਆਂ, 3 ਐਸਸੀ ਤੇ 1 ਐਸਟੀ ਸੀਟ ਹੈ। ਇਸੇ ਤਰ੍ਹਾਂ ਨਾਗਪੁਰ ਮੈਡੀਕਲ ਕਾਲਜ ਵਿਚ 24 ਗੈਰਰਾਖਵੀਆਂ, 5 ਐਸਸੀ ਤੇ 1 ਐਸਟੀ ਸੀਟ ਹੈ। ਔਰੰਗਾਬਾਦ ਮੈਡੀਕਲ ਕਾਲਜ ਵਿਚ 17 ਗੈਰਰਾਖਵੀਆਂ, 3 ਐਸਸੀ, 2 ਐਸਟੀ ਸੀਟਾਂ ਹਨ।

ਮੁੰਬਈ ਦੇ ਜੇਜੇ ਹਸਪਤਾਲ ਕਾਲਜ ਵਿਚ 23 ਗੈਰਰਾਖਵੀਆਂ, 4 ਐਸਸੀ, 3 ਐਸਟੀ ਸੀਟਾਂ ਦਿੱਤੀਆਂ ਗਈਆਂ ਹਨ। ਅਕੋਲਾ ਮੈਡੀਕਲ ਕਾਲਜ ਵਿਚ 17 ਗੈਰਰਾਖਵੀਆਂ, 3 ਐਸਸੀ, 2 ਐਸਟੀ ਦੀਆਂ ਸੀਟਾਂ ਹਨ। ਲਾਤੂਰ ਮੈਡੀਕਲ ਕਾਲਜ ਵਿਚ 18 ਗੈਰਰਾਖਵੀਆਂ, 4 ਐਸਸੀ, 1 ਐਸਟੀ ਸੀਟ ਹੈ ਅਤੇ ਚੰਦਰਪੁਰ ਮੈਡੀਕਲ ਕਾਲਜ ਵਿਚ 12 ਗੈਰਰਾਖਵੀਆਂ, 2 ਐਸਸੀ ਤੇ 1 ਐਸਟੀ ਸੀਟ ਹੈ। ਇਸੇ ਤਰ੍ਹਾਂ ਗੋਂਦੀਆ ਮੈਡੀਕਲ ਕਾਲਜ 'ਚ 11 ਗੈਰਰਾਖਵੀਆਂ, 3 ਐਸਸੀ, 1 ਐਸਟੀ ਸੀਟ ਹੈ। ਨਾਂਦੇੜ ਮੈਡੀਕਲ ਕਾਲਜ 'ਚ ਵੀ ਓਬੀਸੀ ਲਈ ਕੋਈ ਸੀਟ ਨਹੀਂ ਹੈ।

ਇਹੀ ਸਥਿਤੀ ਮੱਧ ਪ੍ਰਦੇਸ਼ ਦੀ ਹੈ। ਮੱਧ ਪ੍ਰਦੇਸ਼ ਦੇ ਬੀਐਮਸੀ ਮੈਡੀਕਲ ਕਾਲਜ ਸਾਗਰ ਵਿਚ 12 ਸੀਟਾਂ ਗੈਰਰਾਖਵੀਆਂ, 2 ਐਸਸੀ, 1 ਐਸਟੀ ਲਈ ਹਨ। ਭੋਪਾਲ ਦੇ ਮੈਡੀਕਲ ਕਾਲਜ ਵਿਚ 18 ਗੈਰਰਾਖਵੀਆਂ, 3 ਐਸਸੀ, 2 ਐਸਟੀ ਦੀਆਂ ਸੀਟਾਂ ਹਨ। ਗਵਾਲੀਅਰ ਦੇ ਮੈਡੀਕਲ ਕਾਲਜ ਵਿਚ 17 ਸੀਟਾਂ ਗੈਰਰਾਖਵੀਆਂ, 4 ਐਸਸੀ, 2 ਐਸਟੀ ਦੀਆਂ ਸੀਟਾਂ ਹਨ। ਇੰਦੌਰ ਮੈਡੀਕਲ ਕਾਲਜ ਵਿਚ 17 ਗੈਰਰਾਖਵੀਆਂ ਤੇ ਓਬੀਸੀ ਲਈ ਕੋਈ ਸੀਟ ਨਹੀਂ ਹੈ।

ਛੱਤੀਸਗੜ 'ਚ ਵੀ ਇਸੇ ਤਰ੍ਹਾਂ ਦੇ ਹਾਲਾਤ ਹਨ।  ਨੈਸ਼ਨਲ ਕੋਟੇ ਵਿਚ ਕੁੱਲ 9575 ਸੀਟਾਂ ਵਿਚੋਂ ਜਿੱਥੇ 27 ਫੀਸਦੀ ਰਾਖਵੇਂਕਰਨ ਦੇ ਹਿਸਾਬ ਨਾਲ ਓਬੀਸੀ ਨੂੰ ਕੁੱਲ 2585 ਸੀਟਾਂ ਮਿਲਣੀਆਂ ਚਾਹੀਦੀਆਂ ਸਨ, ਪਰ ਮੈਡੀਕਲ ਕਾਉਂਸਲਿੰਗ ਕਮੇਟੀ ਉਸਨੂੰ ਸਿਰਫ 68 ਸੀਟਾਂ ਦੇ ਰਹੀ ਹੈ ਅਤੇ ਇਹ ਵੀ ਤੈਅ ਕਰ ਰਹੀ ਹੈ ਕਿ ਗੈਰਰਾਖਵੀਆਂ ਸੀਟਾਂ 'ਤੇ ਓਬੀਸੀ ਨੂੰ ਮੌਕਾ ਮਿਲਣਾ ਨਹੀਂ ਹੈ।  

-ਮਹਿੰਦਰ ਨਾਰਾਇਣ ਸਿੰਘ ਯਾਦਵ, ਸੀਨੀਅਰ ਪੱਤਰਕਾਰ (ਸਰੋਤ : ਮੱਧ ਮਾਰਗ)

Comments

Leave a Reply