Sun,Oct 21,2018 | 03:42:37am
HEADLINES:

editorial

ਵਾਂਝੇ ਸਮਾਜ ਦੇ ਮੇਰੀਟੋਰੀਅਸ ਬੱਚਿਆਂ ਲਈ ਮੌਤ ਦੇ ਖੂਹ ਬਣ ਰਹੇ ਸਕੂਲ

ਵਾਂਝੇ ਸਮਾਜ ਦੇ ਮੇਰੀਟੋਰੀਅਸ ਬੱਚਿਆਂ ਲਈ ਮੌਤ ਦੇ ਖੂਹ ਬਣ ਰਹੇ ਸਕੂਲ

ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਵਿਚ ਤੈਨਾਤ ਬਾਰਡਰ ਸਕਿਊਰਿਟੀ ਫੋਰਸ ਦੇ ਬਾਡਾਪਾਡਾ ਵਿਖੇ ਹਸਪਤਾਲ 'ਚ ਕੁਝ ਦਿਨ ਪਹਿਲਾਂ ਛੋਟੀਆਂ-ਛੋਟੀਆਂ ਬੱਚੀਆਂ, ਜੋ ਕਿ ਜ਼ਿਆਦਾਤਰ ਸਕੂਲ ਦੀ ਯੂਨੀਫਾਰਮ ਵਿਚ ਹੀ ਪਈਆਂ ਹੋਈਆਂ ਸਨ ਅਤੇ ਉਨ੍ਹਾਂ ਦੀ ਦੇਖਰੇਖ ਵਿਚ ਫੋਰਸ ਦੇ ਜਵਾਨ ਤੈਨਾਤ ਦਿਖਾਈ ਦੇ ਰਹੇ ਸਨ।

ਇਹ ਬੱਚੀਆਂ ਜ਼ਿਲ੍ਹੇ ਦੇ ਚਿੱਤਰਾਕੋਂਡਾਖੇਤਰ ਦੇ ਬਾਡਾਪਾਡਾ ਨਾਂ ਦੇ ਖੇਤਰ ਵਿਚ ਬਣੇ ਰਿਹਾਇਸ਼ੀ ਸਕੂਲ ਦੀਆਂ ਵਿਦਿਆਰਥਣਾਂ ਸਨ, ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਸੀ। 

ਅਸਲ ਵਿਚ ਜਦੋਂ ਇਨ੍ਹਾਂ ਬੱਚੀਆਂ ਨੇ ਮੋਟੇ ਚੌਲ ਦਾ ਬਣਿਆ ਨਾਸ਼ਤਾ ਕਰਨਾ ਸ਼ੁਰੂ ਕੀਤਾ ਤਾਂ ਕਈਆਂ ਨੂੰ ਉਲਟੀਆਂ ਹੋਣ ਲੱਗੀਆਂ ਤੇ ਪੇਟ ਦਰਦ ਸ਼ੁਰੂ ਹੋ ਗਿਆ। ਸਕੂਲ ਵਿਚ ਭਾਜੜਾਂ ਪੈ ਗਈਆਂ ਤੇ ਫੋਰਸ ਦੇ ਜਵਾਨਾਂ ਨੂੰ ਸੱਦ ਕੇ ਬੱਚੀਆਂ ਨੂੰ ਹਸਪਤਾਲ ਤੱਕ ਪਹੁੰਚਾਇਆ ਗਿਆ।

ਜਾਣਕਾਰਾਂ ਦਾ ਕਹਿਣਾ ਸੀ ਕਿ ਸ਼ਾਇਦ ਸਕੂਲ ਲਈ ਜਿਹੜੇ ਚੌਲ ਟੈਂਪੂ ਵਿਚ ਲਿਆਂਦੇ ਜਾਂਦੇ ਹਨ, ਉਹ ਉਸ ਵਿਚ ਰੱਖੀ ਫਿਨਾਈਲ ਨਾਲ ਪ੍ਰਦੂਸ਼ਿਤ ਹੋਏ ਤਾਂ ਕਈ ਬੱਚੀਆਂ ਦੇ ਮਾਤਾ-ਪਿਤਾ ਦਾ ਕਹਿਣਾ ਸੀ ਕਿ ਆਮ ਤੌਰ 'ਤੇ ਬੱਚੀਆਂ ਨੂੰ ਇਕ ਦਿਨ ਪਹਿਲਾਂ ਤਿਆਰ ਚੌਲ ਦਿੱਤੇ ਜਾਂਦੇ ਹਨ, ਜੋ ਕਿ ਕਦੇ-ਕਦੇ ਠੀਕ ਦੇਖਰੇਖ ਨਾ ਹੋਣ ਕਾਰਨ ਖਰਾਬ ਹੋ ਜਾਂਦੇ ਹਨ। ਇਸ ਘਟਨਾ ਦੇ ਇਕ ਦਿਨ ਪਹਿਲਾਂ ਸੂਬੇ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਪੰਜ ਅਲੱਗ-ਅਲੱਗ ਸਕੂਲਾਂ ਤੋਂ ਇਸੇ ਤਰ੍ਹਾਂ ਦੀਆਂ ਖਬਰਾਂ ਆਈਆਂ ਸਨ। 

ਆਦੀਵਾਸੀਆਂ ਤੇ ਵਾਂਝੇ ਸਮਾਜ ਦੀਆਂ ਔਲਾਦਾਂ ਲਈ ਦੇਸ਼ ਭਰ ਵਿਚ ਬਣੇ ਰਿਹਾਇਸ਼ੀ ਸਕੂਲਾਂ ਵਿਚੋਂ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅਸੀਂ ਮਹਾਰਾਸ਼ਟਰ ਤੋਂ ਆਈ ਇਕ ਖਬਰ ਨੂੰ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਮਾਤਾ-ਪਿਤਾ ਨੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਬੇਟੀ ਦੇ ਪੇਟ ਵਿਚ ਦਰਦ ਦੇ ਬਹਾਨੇ ਉਸਦੇ ਸਕੂਲ ਵਿਚ ਚੱਲ ਰਹੇ ਯੌਨ ਸ਼ੋਸ਼ਣ ਦੇ ਕਾਂਡ ਦਾ ਖੁਲਾਸਾ ਹੋਵੇਗਾ।

ਡਾਕਟਰ ਨੇ ਜਾਂਚ ਵਿਚ ਦੱਸਿਆ ਕਿ ਉਹ ਗਰਭਵਤੀ ਹੈ। ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਦੇ ਖਾਮਗਾਂਵ ਵਿਚ ਆਦੀਵਾਸੀ ਬੱਚੀਆਂ ਲਈ ਬਣੀ ਇਕ ਆਸ਼ਰਮਸ਼ਾਲਾ ਵਿਚ ਪੜ੍ਹ ਰਹੀ ਬਬਲੀ (ਬਦਲਿਆ ਨਾਂ) ਸਕੂਲ ਦੀ ਕਈ ਹੋਰ ਵਿਦਿਆਰਥਣਾਂ ਵਾਂਗ ਟੀਚਰਾਂ ਤੇ ਹੋਰ ਕਰਮਚਾਰੀਆਂ ਦੇ ਹੱਥੋਂ ਬਲਾਤਕਾਰ ਦੀ ਸ਼ਿਕਾਰ ਹੋਈ ਸੀ।

ਪਿਛਲੇ ਸਾਲ ਦੇਸ਼ ਦੇ ਇਕ ਵੱਡੇ ਅਖਬਾਰ ਨੇ ਇਸ ਸਬੰਧ ਵਿਚ ਸੂਚਨਾ ਅਧਿਕਾਰ ਕਾਨੂੰਨ ਤਹਿਤ ਜਿਹੜੀ ਜਾਣਕਾਰੀ ਹਾਸਲ ਕੀਤੀ, ਉਹ ਹੈਰਾਨ ਕਰਨ ਵਾਲੀ ਸੀ। ਅਖਬਾਰ ਵਿਚ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਤਹਿਤ ਆਦੀਵਾਸੀਆਂ ਦੀ ਜ਼ਿਆਦਾ ਆਬਾਦੀ ਵਾਲੇ 10 ਸੂਬਿਆਂ ਵਿਚ ਸਰਕਾਰੀ ਰਿਹਾਇਸ਼ੀ ਸਕੂਲਾਂ ਵਿਚ ਹੋਣ ਵਾਲੀਆਂ ਮੌਤਾਂ, ਮੌਤਾਂ ਦੇ ਕਾਰਨ, ਯੌਨ ਅੱਤਿਆਚਾਰ ਦੀਆਂ ਘਟਨਾਵਾਂ ਅਤੇ ਅਜਿਹੇ ਮਾਤਾ-ਪਿਤਾ ਜਿਨ੍ਹਾਂ ਨੂੰ ਅਜੇ ਮੁਆਵਜ਼ਾ ਨਹੀਂ ਮਿਲ ਸਕਿਆ ਹੈ, ਆਦਿ ਬਾਰੇ ਆਰਟੀਆਈ ਪਾਈ ਗਈ ਸੀ (ਇਕੋਨਾਮਿਕ ਟਾਈਮਸ 18 ਅਪ੍ਰੈਲ 2016)। ਰਿਪੋਰਟ ਮੁਤਾਬਕ, ਸਾਲ 2010 ਤੋਂ 2015 ਵਿਚਕਾਰ ਅਜਿਹੇ ਮਰਨ ਵਾਲਿਆਂ ਦੀ ਗਿਣਤੀ 88 ਹੈ, ਜਿਨ੍ਹਾਂ ਵਿਚੋਂ ਸੂਬਾ ਮਹਾਰਾਸ਼ਟਰ ਪਹਿਲੇ ਸਥਾਨ 'ਤੇ ਹੈ, ਜਿੱਥੇ 684 ਬੱਚੇ ਮਰੇ।

ਉਸ ਤੋਂ ਬਾਅਦ ਓਡੀਸ਼ਾ ਦਾ ਨੰਬਰ ਆਉਂਦਾ ਹੈ, ਜਿੱਥੇ 155 ਬੱਚੇ ਮਰੇ ਅਤੇ ਗੁਜਰਾਤ (30 ਮੌਤਾਂ), ਆਂਧਰ ਪ੍ਰਦੇਸ਼ (15 ਮੌਤਾਂ), ਰਾਜਸਥਾਨ (13 ਮੌਤਾਂ) ਵੀ ਇਸ ਸੂਚੀ ਵਿਚ ਸ਼ਾਮਲ ਹਨ। ਐਨਸੀਈਆਰਟੀ ਦੇ ਬੈਨਰ ਹੇਠ ਛਪੀ ਇਕ ਰਿਪੋਰਟ ਮੁਤਾਬਕ, ਟੀਚਰਾਂ ਬਾਰੇ ਇਹ ਗੱਲ ਦੇਖਣ ਵਿਚ ਆਉਂਦੀ ਹੈ ਕਿ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਵਿਦਿਆਰਥੀਆਂ ਬਾਰੇ ਉਨ੍ਹਾਂ ਦਾ ਨਕਾਰਾਤਮਕ ਨਜ਼ਰੀਆ ਹੁੰਦਾ ਹੈ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਪ੍ਰਤੀ ਤਾਂ ਬਹੁਤ ਅਪਮਾਨਜਨਕ ਵਿਵਹਾਰ ਰਹਿੰਦਾ ਹੈ।

ਰਿਹਾਇਸ਼ੀ ਸਕੂਲਾਂ ਵਿਚ ਐਸਸ ਵਰਗ ਦੇ ਵਿਦਿਆਰਥੀਆਂ ਨੂੰ ਅਣਮਨੁੱਖੀ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦਾ ਅਸਰ ਉਨ੍ਹਾਂ ਦੀ ਡ੍ਰਾਪਆਉਟ ਦਰ 'ਤੇ ਵੀ ਪੈਂਦਾ ਹੈ।
-ਸੁਭਾਸ਼ ਗਾਤਾਡੇ
 (ਲੇਖਕ ਸਮਾਜਿਕ ਕਾਰਜਕਰਤਾ ਹਨ)

Comments

Leave a Reply