Fri,Feb 22,2019 | 10:42:34am
HEADLINES:

editorial

ਸੜਕਾਂ ਨੂੰ ਸੁਰੱਖਿਅਤ ਬਣਾਉਂਦੀਆਂ ਮਹਿਲਾ ਡ੍ਰਾਈਵਰ

ਸੜਕਾਂ ਨੂੰ ਸੁਰੱਖਿਅਤ ਬਣਾਉਂਦੀਆਂ ਮਹਿਲਾ ਡ੍ਰਾਈਵਰ

ਮਹਿਲਾਵਾਂ ਦੇ ਹੱਥਾਂ ਵਿੱਚ ਕਾਰ ਜਾਂ ਐੱਸਯੂਵੀ ਦਾ ਸਟੀਅਰਿੰਗ ਵ੍ਹਹੀਲ ਭਾਰਤੀ ਪੁਰਸ਼ ਪ੍ਰਧਾਨ ਸਮਾਜ ਲਈ ਸੌਖਿਆਂ ਹੀ ਹਜਮ ਹੋਣ ਵਾਲੀ ਗੱਲ ਨਹੀਂ ਹੈ। ਮਹਿਲਾ ਡ੍ਰਾਈਵਰਾਂ ਨੂੰ ਘੱਟ ਸਮਝਣ ਲਈ ਇਸ ਤਰ੍ਹਾਂ ਦੇ ਸਟੀਰੀਓ ਟਾਈਪ ਨੂੰ ਜ਼ਿੰਦਾ ਰੱਖਿਆ ਗਿਆ ਹੈ।
 
ਹਾਲਾਂਕਿ ਜਿਸ ਦੌਰ 'ਚ ਰੋਡ ਰੇਜ਼ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਪਾਰਕਿੰਗ ਵਿੱਚ ਜਗ੍ਹਾ ਨਾ ਮਿਲਣ 'ਤੇ, ਸੜਕ 'ਤੇ ਓਵਰਟੇਕ ਕਰਨ 'ਤੇ, ਜਾਮ ਵਿੱਚ ਦੋ ਗੱਡੀਆਂ ਦੀ ਟੱਕਰ  ਹੋ ਜਾਣ, ਟੋਲ ਟੈਕਸ ਮੰਗਣ 'ਤੇ ਜਾਂ ਬਿਨਾਂ ਕਿਸੇ ਕਾਰਨ ਹੀ ਲੋਕ ਹਿੰਸਕ ਹੋ ਜਾਂਦੇ ਹਨ, ਹੱਤਿਆਵਾਂ ਤੱਕ ਹੋ ਜਾਂਦੀਆਂ ਹਨ, ਉੱਥੇ ਮਹਿਲਾ ਡ੍ਰਾਈਵਰਾਂ ਦਾ ਇਨ੍ਹਾਂ ਘਟਨਾਵਾਂ 'ਚ ਨਾਂਹ ਦੇ ਬਰਾਬਰ ਨਾਂ ਆਉਣਾ ਰਾਹਤ ਦੀ ਗੱਲ ਹੈ।
 
ਕੁਝ ਗੱਲਾਂ ਇੰਨੇ ਆਤਮ ਵਿਸ਼ਵਾਸ ਨਾਲ ਕਹੀਆਂ ਜਾਂਦੀਆਂ ਹਨ ਕਿ ਉਨ੍ਹਾਂ 'ਤੇ ਭਰੋਸਾ ਕਰਨ ਦਾ ਮਨ ਕਰਨ ਲੱਗਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕਦੇ ਨਾ ਕਦੇ ਕਿਸੇ ਤੋਂ ਇਹ ਸੁਣਿਆ ਹੋਵੇਗਾ ਕਿ ਮਹਿਲਾਵਾਂ ਖਰਾਬ ਡ੍ਰਾਈਵਰ ਹੁੰਦੀਆਂ ਹਨ, ਸੜਕ 'ਤੇ ਕਨਫਿਊਜ਼ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਆਪਣੀ ਗੱਡੀ ਨਹੀਂ ਲੈ ਕੇ ਜਾਣੀ ਚਾਹੀਦੀ। ਇਸਨੂੰ ਕਈ ਲੋਕ ਸਹੀ ਮੰਨਦੇ ਹਨ। ਅਜਿਹਾ ਮੰਨਣ ਵਾਲਿਆਂ ਵਿੱਚ ਔਰਤਾਂ ਵੀ ਹਨ।
 
ਅਜਿਹੀ ਸੋਚ ਨੂੰ ਸਟੀਰੀਓਟਾਈਪਿੰਗ ਕਿਹਾ ਜਾਂਦਾ ਹੈ। ਇਹ ਉਹ ਗੱਲਾਂ ਹਨ, ਜੋ ਕਿ ਮੰਨ ਲਈਆਂ ਜਾਂਦੀਆਂ ਹਨ। ਇਸ ਨਾਲ ਫਰਕ ਨਹੀਂ ਪੈਂਦਾ ਕਿ ਉਸ ਗੱਲ ਦੇ ਪੱਖ ਵਿੱਚ ਤੱਥ ਅਤੇ ਤਰਕ ਹਨ ਜਾਂ ਨਹੀਂ। ਅਜਿਹੀ ਸੋਚ ਦੇ ਜ਼ਿਆਦਾਤਰ ਸ਼ਿਕਾਰ ਕਮਜ਼ੋਰ ਵਰਗਾਂ ਦੇ ਲੋਕ ਜਿਵੇਂ ਅਮਰੀਕਾ ਵਿੱਚ ਬਲੈਕ, ਯੂਰੋਪ ਵਿੱਚ ਜਿਪਸੀ ਅਤੇ ਆਪਣੇ ਦੇਸ਼ ਭਾਰਤ ਵਿੱਚ ਪੇਂਡੂ ਲੋਕ ਹੁੰਦੇ ਹਨ। ਸਮਾਜ ਦੀ ਸੱਤਾ ਬਣਤਰ ਵਿੱਚ ਮਹਿਲਾਵਾਂ ਕਮਜ਼ੋਰ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਸਟੀਰੀਓਟਾਈਪਿੰਗ ਹਨ। ਮਹਿਲਾਵਾਂ ਖਰਾਬ ਡ੍ਰਾਈਵਰ ਹੁੰਦੀਆਂ ਹਨ, ਵੀ ਅਜਿਹੀ ਹੀ ਸੋਚ ਹੈ। 
 
ਦਿੱਲੀ ਪੁਲਸ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਮਹਿਲਾਵਾਂ ਸਭ ਤੋਂ ਸੁਰੱਖਿਅਤ ਡ੍ਰਾਈਵਿੰਗ ਕਰਦੀਆਂ ਹਨ। ਇਨ੍ਹਾਂ ਅੰਕੜਿਆਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਚਾਹੋਗੇ ਕਿ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਡ੍ਰਾਈਵਿੰਗ ਕਰਨ, ਕਿਉਂਕਿ ਇਹ ਸੜਕ 'ਤੇ ਮੌਜ਼ੂਦ ਹਰ ਵਿਅਕਤੀ ਲਈ ਰਾਹਤ ਦੀ ਗੱਲ ਹੋਵੇਗੀ। ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮਹਿਲਾਵਾਂ ਸਭ ਤੋਂ ਸੁਰੱਖਿਅਤ ਡ੍ਰਾਈਵਿੰਗ ਕਰਦੀਆਂ ਹਨ ਅਤੇ ਸੜਕ 'ਤੇ ਹੰਗਾਮਾ ਵੀ ਨਹੀਂ ਕਰਦੀਆਂ। 
 
ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈ। ਦਿੱਲੀ ਪੁਲਸ ਦੇ ਅੰਕੜਿਆਂ ਮੁਤਾਬਕ, ਸਿਰਫ 2 ਫੀਸਦੀ ਮਹਿਲਾਵਾਂ ਹੀ ਸ਼ਰਾਬ ਪੀ ਕੇ ਦੁਰਘਟਨਾ ਕਰਨ 'ਚ ਸ਼ਾਮਲ ਪਾਈਆਂ ਗਈਆਂ ਹਨ। 2018 ਵਿੱਚ ਹੁਣ ਤੱਕ ਕਿਸੇ ਵੀ ਮਹਿਲਾ ਦਾ ਇਸ ਧਾਰਾ ਤਹਿਤ ਚਲਾਨ ਨਹੀਂ ਕੱਟਿਆ ਹੈ। ਦਿੱਲੀ ਟ੍ਰੈਫਿਕ ਪੁਲਸ ਦੀ ਰਿਪੋਰਟ ਮੁਤਾਬਕ, 2017 'ਚ ਟ੍ਰੈਫਿਕ ਨਿਯਮ ਤੋੜਨ ਲਈ ਕੁੱਲ 26 ਲੱਖ ਚਾਲਾਨ ਕੱਟੇ ਗਏ, ਜਿਨ੍ਹਾਂ ਵਿੱਚੋਂ ਸਿਰਫ 600 ਚਲਾਨ ਮਹਿਲਾਵਾਂ ਦੇ ਕੱਟੇ ਗਏ। ਓਵਰ ਸਪੀਡਿੰਗ ਦੇ ਕੁੱਲ 1,39,471 ਮਾਮਲਿਆਂ ਵਿੱਚੋਂ 514 ਮਹਿਲਾਵਾਂ ਹੀ ਸ਼ਾਮਲ ਸਨ।
 
ਓਵਰ ਸਪੀਡਿੰਗ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਟ੍ਰੈਫਿਕ ਸਿਗਨਲ ਜੰਪ ਦੇ ਕੁੱਲ 1,67,867 ਚਾਲਾਨ ਵਿੱਚੋਂ ਸਿਰਫ 44 ਚਾਲਾਨ ਮਹਿਲਾਵਾਂ ਦੇ ਕੱਟੇ ਗਏ। ਕਿਉਂਕਿ ਮਹਿਲਾਵਾਂ ਟ੍ਰੈਫਿਕ ਸਿਗਨਲ 'ਤੇ ਗੱਡੀਆਂ ਰੋਕਦੀਆਂ ਹਨ, ਇਸ ਲਈ ਉਨ੍ਹਾਂ ਨੂੰ ਡਰਪੋਕ ਡ੍ਰਾਈਵਰ ਐਲਾਨ ਦਿੱਤਾ ਜਾਂਦਾ ਹੈ। ਟ੍ਰੈਫਿਕ 
 
ਪੁਲਸ ਦੇ ਅੰਕੜਿਆਂ ਦੇ ਹਿਸਾਬ ਨਾਲ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਬੇਹਤਰ ਤੇ ਸੁਰੱਖਿਅਤ ਡ੍ਰਾਈਵਰ ਸਾਬਿਤ ਹੁੰਦੀਆਂ ਹਨ। 2015 ਵਿੱਚ ਲੰਦਨ ਵਿੱਚ ਹੋਈ ਇੱਕ ਰਿਸਰਚ ਵਿੱਚ ਇਸ ਗੱਲ ਦੀ ਤਸਦੀਕ ਹੋਈ ਹੈ ਕਿ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਬੇਹਤਰ ਡ੍ਰਾਈਵਰ ਹੁੰਦੀਆਂ ਹਨ। ਸੁਰੱਖਿਅਤ ਡ੍ਰਾਈਵਿੰਗ ਦੇ ਹਰ ਪੈਮਾਨੇ 'ਤੇ ਔਰਤਾਂ ਨੇ ਪੁਰਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਲੰਦਨ ਦੇ ਸਭ ਤੋਂ ਬਿਜ਼ੀ ਹਾਈਡ ਪਾਰਕ ਕਾਰਨਰ 'ਤੇ ਸੋਧ ਕਰਤਾਵਾਂ ਨੇ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਡ੍ਰਾਈਵਿੰਗ ਕਰਦੇ ਹੋਏ ਦੇਖਿਆ।
 
ਉਨ੍ਹਾਂ ਨੇ ਪਾਇਆ ਕਿ ਪੁਰਸ਼ ਡ੍ਰਾਈਵਿੰਗ ਕਰਦੇ ਸਮੇਂ ਜ਼ਿਆਦਾ ਖਤਰਾ ਮੁੱਲ ਲੈਂਦੇ ਹਨ। ਆਪਣੀ ਕਾਰ ਸਾਹਮਣੇ ਵਾਲੀ ਕਾਰ ਦੇ ਕੋਲ ਲੈ ਜਾਂਦੇ ਹਨ, ਬਹੁਤ ਕੋਲ ਤੋਂ ਗੱਡੀ ਕੱਢਦੇ ਹਨ, ਡ੍ਰਾਈਵਿੰਗ ਕਰਦੇ ਸਮੇਂ ਫੋਨ 'ਤੇ ਵੀ ਗੱਲਾਂ ਜ਼ਿਆਦਾ ਕਰਦੇ ਹਨ।

ਲੜਕੀਆਂ ਨੂੰ ਡ੍ਰਾਈਵਿੰਗ ਸਿਖਾਉਣ ਤੋਂ ਬਚਿਆ ਜਾਂਦਾ ਹੈ
ਇਹ ਸੱਚ ਹੈ ਕਿ ਦਿੱਲੀ ਵਿੱਚ ਜ਼ਿਆਦਾਤਰ ਗੱਡੀਆਂ ਪੁਰਸ਼ ਚਲਾਉਂਦੇ ਹਨ। ਦਿੱਲੀ ਵਿੱਚ ਜਾਰੀ ਹੋਏ ਕੁੱਲ ਡ੍ਰਾਈਵਿੰਗ ਲਾਈਸੈਂਸ ਦਾ ਹਿਸਾਬ ਦੇਖੀਏ ਤਾਂ 71 ਪੁਰਸ਼ ਲਾਈਸੈਂਸ ਹੋਲਡਰ ਦੇ ਮੁਕਾਬਲੇ ਸਿਰਫ ਇੱਕ ਮਹਿਲਾ ਲਾਈਸੈਂਸ ਹੋਲਡਰ ਹੈ। ਇਸ ਹਿਸਾਬ ਨਾਲ ਵੀ ਮਹਿਲਾਵਾਂ ਬੇਹਤਰ ਤੇ ਜ਼ਿਆਦਾ ਸੁਰੱਖਿਅਤ ਡ੍ਰਾਈਵਰ ਸਾਬਿਤ ਹੁੰਦੀਆਂ ਹਨ। ਪਰਿਵਾਰਾਂ ਵਿੱਚ ਇਹ ਸੋਚ ਹੁੰਦੀ ਹੈ ਕਿ ਲੜਕੀਆਂ ਜਾਂ ਔਰਤਾਂ ਠੀਕ ਢੰਗ ਨਾਲ ਗੱਡੀ ਨਹੀਂ ਚਲਾ ਪਾਉਂਦੀਆਂ।
 
ਔਰਤਾਂ ਖੁਦ ਵੀ ਇਸ ਸੋਚ ਵਿੱਚ ਫਸੀਆਂ ਹੁੰਦੀਆਂ ਹਨ। ਇਸ ਕਾਰਨ ਲੜਕੀਆਂ ਨੂੰ ਡ੍ਰਾਈਵਿੰਗ ਸਿਖਾਉਣ ਤੋਂ ਬਚਿਆ ਜਾਂਦਾ ਹੈ। ਮਹਿਲਾਵਾਂ ਦੇ ਕੋਲ ਇੰਨੀ ਘੱਟ ਗਿਣਤੀ ਵਿੱਚ ਡ੍ਰਾਈਵਿੰਗ ਲਾਈਸੈਂਸ ਹੋਣਾ ਇਸੇ ਕਾਰਨ ਕਰਕੇ ਹੈ। ਕਈ ਲੋਕਾਂ ਨੂੰ ਇਹ ਲਗਦਾ ਹੈ ਕਿ ਡ੍ਰਾਈਵਿੰਗ ਵਿੱਚ ਤਾਕਤ ਲਗਦੀ ਹੈ ਅਤੇ ਇਹ ਮਹਿਲਾਵਾਂ ਦੇ ਹਿਸਾਬ ਦਾ ਕੰਮ ਨਹੀਂ ਹੈ। ਇਹ ਸੋਚ ਪੂਰੀ ਤਰ੍ਹਾਂ ਗਲਤ ਹੈ ਅਤੇ ਹੁਣ ਖਾਸ ਤੌਰ 'ਤੇ ਪਾਵਰ ਸਟੀਅਰਿੰਗ ਆਉਣ ਤੋਂ ਬਾਅਦ ਤਾਂ ਇਸ ਤਰਕ ਦਾ ਆਧਾਰ ਹੀ ਨਹੀਂ ਬਚਿਆ।  
-ਗੀਤਾ ਯਾਦਵ

Comments

Leave a Reply