Tue,Jun 18,2019 | 07:06:22pm
HEADLINES:

editorial

ਪਹਿਲੀ ਵਾਰ ਵੋਟ ਦੇਣ ਵਾਲਿਆਂ ਲਈ ਮਹਿਲਾਵਾਂ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ

ਪਹਿਲੀ ਵਾਰ ਵੋਟ ਦੇਣ ਵਾਲਿਆਂ ਲਈ ਮਹਿਲਾਵਾਂ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ

2019 'ਚ ਪਹਿਲੀ ਵਾਰ ਵੋਟ ਦੇਣ ਵਾਲੇ ਨੌਜਵਾਨਾਂ ਲਈ ਮਹਿਲਾ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ। ਨੌਜਵਾਨਾਂ 'ਤੇ ਇੱਕ ਮੀਡੀਆ ਸੰਸਥਾਨ ਵੱਲੋਂ ਕੀਤੇ ਗਏ 'ਯੁਵਾ ਸਰਵੇ' 'ਚ ਇਹ ਗੱਲ ਸਾਹਮਣੇ ਆਈ ਹੈ। ਸਰਵੇ 'ਚ ਪਾਇਆ ਗਿਆ ਕਿ ਮਹਿਲਾ ਸੁਰੱਖਿਆ ਦੇ ਬਾਅਦ ਸੰਪ੍ਰਦਾਇਕ ਸਿਆਸਤ, ਹਿੰਸਾ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਯੁਵਾ ਵਰਗ ਆਪਣੀ ਵੋਟ ਦੀ ਵਰਤੋਂ ਕਰਨ ਵਾਲਾ ਹੈ।
 
ਜਨਵਰੀ ਤੇ ਮਾਰਚ ਵਿਚਾਲੇ  inuth ਦੀ ਸਾਂਝੇਦਾਰੀ 'ਚ 'ਯੂਥ ਅੱਡਾ' ਨਾਂ ਦੀ ਇੱਕ ਵੀਡੀਓ ਸੀਰੀਜ਼ ਜ਼ਰੀਏ ਦੇਸ਼ ਦੇ ਲਗਭਗ 25 ਸ਼ਹਿਰਾਂ ਦੇ 65 ਤੋਂ ਜ਼ਿਆਦਾ ਕਾਲਜਾਂ, ਜਿਨ੍ਹਾਂ 'ਚ ਆਈਈਟੀ, ਐੱਨਆਈਟੀ, ਏਆਈਆਈਐੱਮਐੱਸ, ਆਈਆਈਐੱਮ, ਐੱਨਆਈਐੱਫਟੀ ਸ਼ਾਮਲ ਹਨ, ਦੇ 100 ਤੋਂ ਜ਼ਿਆਦਾ ਨੌਜਵਾਨਾਂ ਨਾਲ ਗੱਲਬਾਤ ਕੀਤੀ।
 
ਇੰਟਰਵਿਊ ਦੌਰਾਨ ਮਿਲੇ ਗੁਣਾਤਮਕ ਡਾਟਾ ਨਾਲ ਸਾਰੇ ਵਰਗਾਂ ਦੇ ਸ਼ਹਿਰਾਂ 'ਚ ਰਹਿਣ ਵਾਲੇ ਨੌਜਵਾਨਾਂ ਦੀ ਮਨੋਸਥਿਤੀ ਦੀ ਜਾਣਕਾਰੀ ਹਾਸਲ ਹੋਈ। ਸਾਰੇ ਸ਼ਹਿਰਾਂ ਦੇ ਨੌਜਵਾਨ ਨੇ ਇਹ ਮੰਨਿਆ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਮਤਦਾਨ ਕਰਨਾ ਬਹੁਤ ਜ਼ਰੂਰੀ ਹੈ। ਪਹਿਲੀ ਵਾਰ ਵੋਟ ਦੇਣ ਵਾਲੇ ਨੌਜਵਾਨਾਂ 'ਚੋਂ ਜ਼ਿਆਦਾਤਰ ਦਾ ਨਜ਼ਰੀਆ ਸਿਆਸਤ ਨੂੰ ਲੈ ਕੇ ਸਹੀ ਨਹੀਂ ਹੈ।
 
55.6 ਫੀਸਦੀ ਨੌਜਵਾਨ ਸਿਆਸਤ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਦੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ 'ਚ ਰਹਿਣ ਵਾਲੇ ਨੌਜਵਾਨ  ਦੂਜੇ ਦਰਜੇ ਦੇ ਸ਼ਹਿਰਾਂ ਦੇ ਨੌਜਵਾਨਾਂ ਦੇ ਮੁਕਾਬਲੇ ਸਿਆਸਤ ਨੂੰ ਜ਼ਿਆਦਾ ਨਕਾਰਾਤਮਕ ਨਜ਼ਰੀਏ ਨਾਲ ਦੇਖਦੇ ਹਨ। ਸਿਆਸਤ 'ਚ ਉਦਾਸੀਨਤਾ ਕਾਰਨ ਚੋਣਾਂ 'ਚ ਨੌਜਵਾਨ ਪ੍ਰਤੀਨਿਧਤਵ ਦੇ ਵੱਡੇ ਕਾਰਨਾਂ 'ਚੋਂ ਇੱਕ ਹੈ। ਇਸਦੇ ਬਾਅਦ ਸੰਪ੍ਰਦਾਇਕ ਨਫਰਤ ਤੇ ਭ੍ਰਿਸ਼ਟਾਚਾਰ ਨਾਲ ਨੌਜਵਾਨ ਜ਼ਿਆਦਾ ਦੁਖੀ ਦਿਖਾਈ ਦਿੰਦੇ ਹਨ।
 
ਦਿਲਚਸਪ ਗੱਲ ਇਹ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਨੇ ਕਿਹਾ ਕਿ ਉਹ ਉਮੀਦਵਾਰ ਦੇ ਅਧਾਰ 'ਤੇ ਮੱਤਦਾਨ ਕਰਨਗੇ ਨਾ ਕਿ ਪਾਰਟੀ ਦੇ ਅਧਾਰ 'ਤੇ। 20 ਫੀਸਦੀ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਮਹਿਸੂਸ ਕੀਤਾ ਹੈ ਕਿ ਮਹਿਲਾ ਸੁਰੱਖਿਆ ਤੇ ਸਸ਼ਕਤੀਕਰਨ ਅੱਜ ਦੇਸ਼ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਲੜਕੀਆਂ ਲਈ ਇਸਦੇ ਇਲਾਵਾ ਭ੍ਰਿਸ਼ਟਾਚਾਰ ਤੇ ਗਰੀਬੀ ਦੂਜਾ ਸਭ ਤੋਂ ਵੱਡਾ ਮੁੱਦਾ ਹੈ, ਜਦੋਂਕਿ ਲੜਕੀਆਂ ਲਈ ਸੰਪ੍ਰਦਾਇਕ ਹਿੰਸਾ ਤੇ ਸਿੱਖਿਆ।
 
ਦਿੱਲੀ, ਕੋਲਕਾਤਾ, ਹੈਦਰਾਬਾਦ, ਬੈਂਗਲੁਰੂ ਵਰਗੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਦੇ ਵਿਦਿਆਰਥੀਆਂ ਨੂੰ ਲੱਗਾ ਕਿ ਭ੍ਰਿਸ਼ਟਾਚਾਰ ਤੇ ਸੰਪ੍ਰਦਾਇਕ ਹਿੰਸਾ ਆਦਿ ਦੂਜੇ ਸਭ ਤੋਂ ਵੱਡੇ ਮਹੱਤਵਪੂਰਨ ਮੁੱਦੇ ਹਨ, ਜੋ ਉਨ੍ਹਾਂ ਨੂੰ ਵੋਟ ਦੇਣ ਲਈ ਮਜਬੁਰ ਕਰਨਗੇ, ਜਦੋਂਕਿ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਲਈ ਸਿੱਖਿਆ ਤੇ ਬੁਨਿਆਦੀ ਢਾਂਚਾ ਵੱਡੇ ਮੁੱਦੇ ਹਨ। 29 ਫੀਸਦੀ ਨੌਜਵਾਨਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਕੋਲ ਵੋਟਰ ਆਈਡੀ ਕਾਰਡ ਨਹੀਂ ਹਨ, ਇਸ ਲਈ ਉਹ ਵੋਟ ਨਹੀਂ ਪਾ ਸਕਣਗੇ।
 
ਸਰਵੇ 'ਚ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਹੈ। ਦੇਸ਼ ਦੇ 74 ਫੀਸਦੀ ਨੌਜਵਾਨ  ਸੋਸ਼ਲ ਮੀਡੀਆ ਨੂੰ ਆਵਾਜ਼ ਬੁਲੰਦ ਕਰਨ ਦਾ ਇੱਕ ਹਥਿਆਰ ਸਮਝਦੇ ਹਨ। ਜਦੋਂਕਿ 11 ਫੀਸਦੀ ਦੇ ਵਿਚਾਰ ਰਲੇ ਮਿਲੇ ਸਨ।  ਇਸ ਸੰਦਰਭ 'ਚ ਦੂਜੀ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਗਿਣਤੀ 80 ਫੀਸਦੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਿਆਸੀ ਦਲਾਂ ਦੀ ਮੁਹਿੰਮ ਹੈ, ਫੇਕ ਨਿਊਜ਼ ਹੈ।
 
ਮੀਮਸ ਕਲਚਰ ਨੂੰ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਦੌਰਾਨ ਸਭ ਤੋਂ ਜ਼ਿਆਦਾ ਜ਼ਹਿਰੀਲਾ ਸਮਝਿਆ। ਇਸ ਤੋਂ ਇਲਾਵਾ 68 ਫੀਸਦੀ ਵਿਦਿਆਰਥੀ ਨੋਟਾ ਨੂੰ ਸਕਾਰਾਤਮਕ ਰੂਪ ਨਾਲ ਦੇਖਦੇ ਹਨ। ਵਿਦਿਆਰਥੀ ਇਸ ਬਟਨ ਨੂੰ 'ਵਿਰੋਧ' ਦਾ ਮਾਧਿਅਮ ਮੰਨਦੇ ਹਨ।
 
ਇਸਦੇ ਇਲਾਵਾ 62 ਫੀਸਦੀ ਵਿਦਿਆਰਥੀ ਸਿਆਸਤ ਨੂੰ ਜ਼ਰੂਰ ਮੰਨਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਸਿਆਸਤ ਦੇ ਚਲਦਿਆਂ ਜ਼ਿਆਦਾਤਰ ਨੌਜਵਾਨਾਂ ਨੂੰ ਸਰਗਰਮ ਸਿਆਸਤ 'ਚ ਉਤਰਨ ਦਾ ਮੌਕਾ ਆਸਾਨੀ ਨਾਲ ਮਿਲਦਾ ਹੈ। 20.6 ਫੀਸਦੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਨੂੰ ਕੱਟੜਪੰਥ ਤੇ ਸੰਪ੍ਰਦਾਇਕ ਨਫਰਤ ਫੈਲਾਉਣ ਦੇ ਮਾਮਲੇ 'ਚ ਨਕਾਰਾਤਮਕ ਮੰਨਿਆ ਹੈ।
-ਜੇਐੱਸ

Comments

Leave a Reply