Thu,Jul 16,2020 | 10:23:22pm
HEADLINES:

editorial

ਦਲਿਤਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਟਾਪ 'ਤੇ

ਦਲਿਤਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਟਾਪ 'ਤੇ

ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਦੇਸ਼ਭਰ ਵਿੱਚੋਂ ਦਲਿਤਾਂ ਖਿਲਾਫ ਹੋਣ ਵਾਲੇ ਅੱਤਿਆਚਾਰਾਂ ਦੇ ਮਾਮਲੇ ਵਿੱਚ ਸਭ ਤੋਂ ਟਾਪ 'ਤੇ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਧਾਰਮਿਕ ਘੱਟ ਗਿਣਤੀਆਂ ਤੇ ਦਲਿਤਾਂ ਦੇ ਸ਼ੋਸ਼ਣ ਦਾ ਕੇਂਦਰ ਬਣਿਆ ਹੋਇਆ ਹੈ।

ਪਿਛਲੇ 3 ਸਾਲਾਂ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਧਾਰਮਿਕ ਘੱਟ ਗਿਣਤੀਆਂ ਤੇ ਦਲਿਤਾਂ ਦੇ ਸ਼ੋਸ਼ਣ ਦੇ ਦੇਸ਼ਭਰ ਵਿੱਚ ਜਿੰਨੇ ਮਾਮਲੇ ਦਰਜ ਹੋਏ ਹਨ, ਉਨ੍ਹਾਂ ਵਿੱਚੋਂ 43 ਫੀਸਦੀ ਸਿਰਫ ਉੱਤਰ ਪ੍ਰਦੇਸ਼ ਤੋਂ ਹਨ। ਇਨ੍ਹਾਂ ਮਾਮਲਿਆਂ ਵਿੱਚ ਮੋਬ ਲਿੰਚਿੰਗ ਵੀ ਸ਼ਾਮਲ ਹੈ।

ਸਾਲ 2016 ਤੋਂ 15 ਜੂਨ 2019 ਤੱਕ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸ਼ੋਸ਼ਣ ਦੇ ਕੁੱਲ 2008 ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿੱਚ 869 ਮਾਮਲੇ ਸਿਰਫ ਉੱਤਰ ਪ੍ਰਦੇਸ਼ ਤੋਂ ਹੀ ਹਨ। ਹਾਲਾਂਕਿ ਇੰਨੇ ਮਾਮਲਿਆਂ ਦੇ ਬਾਵਜੂਦ 2016-17 ਦੇ ਮੁਕਾਬਲੇ 2018-19 ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿੱਚ 54 ਫੀਸਦੀ ਦੀ ਕਮੀ ਆਈ ਹੈ। 2016-17 ਵਿੱਚ ਅਜਿਹੇ ਮਾਮਲੇ 42 ਸਨ, ਜਦਕਿ 2018-19 ਵਿੱਚ ਇਹ ਘੱਟ ਹੋ ਕੇ 19 ਰਹਿ ਗਏ ਹਨ।

ਉੱਤਰ ਪ੍ਰਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਦੇ ਸ਼ੋਸ਼ਣ ਦੇ ਮਾਮਲੇ ਤਾਂ ਘੱਟ ਹੋਏ ਹਨ, ਪਰ ਦਲਿਤਾਂ ਨਾਲ ਜੁੜੇ ਮਾਮਲਿਆਂ ਵਿੱਚ 41 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2016-17 ਵਿੱਚ ਦਲਿਤਾਂ ਨਾਲ ਜੁੜੇ ਸ਼ੋਸ਼ਣ ਦੇ 221 ਮਾਮਲੇ ਸਨ, ਜੋ ਕਿ 2018-19 ਵਿੱਚ ਵਧ ਕੇ 311 ਹੋ ਗਏ। ਇਹ ਜਾਣਕਾਰੀ 16 ਜੁਲਾਈ ਨੂੰ ਲੋਕਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਗਈ। 

ਸੂਬੇ ਮੁਤਾਬਕ ਅੰਕੜਿਆਂ ਦੀ ਗੱਲ ਕਰੀਏ ਤਾਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਉੱਤਰ ਪ੍ਰਦੇਸ਼ ਤੋਂ ਧਾਰਮਿਕ ਘੱਟ ਗਿਣਤੀਆਂ 'ਤੇ ਅੱਤਿਆਚਾਰ ਦੇ 70 ਤੇ ਦਲਿਤਾਂ 'ਤੇ ਜ਼ੁਲਮ ਦੇ 799 ਕੇਸ ਦਰਜ ਕੀਤੇ ਗਏ। ਰਾਜਸਥਾਨ 'ਚ ਧਾਰਮਿਕ ਘੱਟ ਗਿਣਤੀਆਂ ਦੇ 11, ਦਲਿਤਾਂ ਦੇ 120, ਹਰਿਆਣਾ 'ਚ ਧਾਰਮਿਕ ਘੱਟ ਗਿਣਤੀਆਂ ਦੇ 12 ਤੇ ਦਲਿਤਾਂ 'ਤੇ ਅੱਤਿਆਚਾਰਾਂ ਦੇ 94 ਮਾਮਲੇ ਰਿਕਾਰਡ ਕੀਤੇ ਗਏ। ਦਲਿਤਾਂ ਖਿਲਾਫ ਅੱਤਿਆਚਾਰਾਂ ਦੇ ਮਾਮਲੇ ਵਿੱਚ ਇਨ੍ਹਾਂ ਸੂਬਿਆਂ ਤੋਂ ਬਾਅਦ ਬਿਹਾਰ, ਮੱਧ ਪ੍ਰਦੇਸ਼, ਓਡੀਸ਼ਾ, ਗੁਜਰਾਤ, ਦਿੱਲੀ, ਉੱਤਰਾਖੰਡ ਤੇ ਫਿਰ ਮਹਾਰਾਸ਼ਟਰ ਦਾ ਨੰਬਰ ਆਉਂਦਾ ਹੈ।

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਦੀ ਮੰਨੀਏ ਤਾਂ ਪੂਰੇ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਨਾਲ ਜੁੜੇ ਸ਼ੋਸ਼ਣ ਦੇ ਮਮਲੇ ਘੱਟ ਹੋ ਰਹੇ ਹਨ, ਪਰ ਦਲਿਤਾਂ 'ਤੇ ਵਧ ਰਹੇ ਹਨ। 2016-17 ਵਿੱਚ ਪੂਰੇ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਨਾਲ ਜੁੜੇ ਸ਼ੋਸ਼ਣ ਦੇ 117 ਮਾਮਲੇ ਦਰਜ ਕੀਤੇ ਗਏ ਸਨ। 2017-18 ਵਿੱਚ ਇਹ ਘੱਟ ਹੋ ਕੇ 79 ਹੋ ਗਏ। 2018-19 ਵਿੱਚ ਹੁਣ ਤੱਕ ਸਿਰਫ 5 ਮਾਮਲੇ ਦਰਜ ਕੀਤੇ ਗਏ ਹਨ।

ਦੂਜੇ ਪਾਸੇ ਦਲਿਤਾਂ ਨਾਲ ਜੁੜੇ ਸ਼ੋਸ਼ਣ ਦੇ ਮਾਮਲਿਆਂ ਵਿੱਚ ਕੁੱਲ 33 ਫੀਸਦੀ ਦਾ ਵਾਧਾ ਹੋਇਆ ਹੈ। 2016-17 ਵਿੱਚ 505 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ 2018-19 ਤੱਕ ਵਧ ਕੇ 672 ਹੋ ਗਏ। ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸ਼ੋਸ਼ਣ ਨਾਲ ਜੁੜੇ ਮਾਮਲੇ ਜ਼ਿਆਦਾਤਰ ਹਿੰਦੀ ਬੈਲਟ ਵਿੱਚ ਦੇਖਣ ਨੂੰ ਮਿਲ ਰਹੇ ਹਨ। ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਹਰਿਆਣਾ, ਮੱਧ ਪ੍ਰਦੇਸ਼ ਵਿੱਚ ਹੀ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸ਼ੋਸ਼ਣ ਨਾਲ ਜੁੜੇ 64 ਫੀਸਦੀ ਮਾਮਲੇ ਸਾਹਮਣੇ ਆਏ ਹਨ।

Comments

Leave a Reply