Wed,Apr 01,2020 | 07:14:23am
HEADLINES:

editorial

ਵਾਂਝੇ ਵਰਗ ਦੇ ਵਿਦਿਆਰਥੀਆਂ ਨੂੰ ਭਵਿੱਖ ਦੀ ਚਿੰਤਾ, ਇਸੇ ਲਈ ਕਰ ਰਹੇ ਨੇ ਅੰਦੋਲਨ

ਵਾਂਝੇ ਵਰਗ ਦੇ ਵਿਦਿਆਰਥੀਆਂ ਨੂੰ ਭਵਿੱਖ ਦੀ ਚਿੰਤਾ, ਇਸੇ ਲਈ ਕਰ ਰਹੇ ਨੇ ਅੰਦੋਲਨ

ਵੱਖ-ਵੱਖ ਸੂਬਿਆਂ ਤੋਂ ਪੱਛੜੇ ਵਰਗਾਂ ਨਾਲ ਸਬੰਧਤ ਯੂਨੀਵਰਸਿਟੀ 'ਚ ਪੜ੍ਹਨ ਆ ਰਹੇ ਵਿਦਿਆਰਥੀਆਂ ਸਾਹਮਣੇ ਜਦੋਂ ਪੁਰਾਣੀ ਸਿੱਖਿਆ ਵਿਵਸਥਾ 'ਚ ਬਦਲਾਅ ਕੀਤਾ ਜਾਂਦਾ ਹੈ, ਉਦੋਂ ਇਸ ਸੰਕਟ ਦੇ ਹੱਲ ਲਈ ਰਾਜਨੀਤਕ ਤੇ ਸਮਾਜਿਕ ਤੌਰ 'ਤੇ ਕਿਸੇ ਸੰਸਥਾ ਦੇ ਨਾ ਹੋਣ ਕਾਰਨ ਵਿਦਿਆਰਥੀ ਅੰਦੋਲਨ ਕਰਦੇ ਹਨ। ਲਾਚਾਰ ਹੋ ਕੇ ਆਪਣੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਉਦੋਂ ਉਨ੍ਹਾਂ ਕੋਲ ਅੰਦੋਲਨ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ।

ਉੱਚ ਸਿੱਖਿਆ ਸੰਸਥਾਨਾਂ 'ਚ ਮੌਜ਼ੂਦਾ ਸਥਿਤੀ 'ਚ ਵੱਖ-ਵੱਖ ਵਿਚਾਰਧਾਰਾ ਦੇ ਵਿਦਿਆਰਥੀਆਂ ਵਿੱਚਕਾਰ ਸਦਭਾਵਨਾ ਲਿਆਉਣ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਸੋਧ ਕੰਮਾਂ ਤੇ ਅਕਾਦਮਿਕ ਗਤੀਵਿਧੀਆਂ ਵਿੱਚ ਵਿਅਸਤ ਰੱਖਣ ਦੀ ਜ਼ਰੂਰਤ ਹੈ, ਜਿਸ ਨਾਲ ਉਹ ਇਸ ਪਾਸੇ ਧਿਆਨ ਦੇਣ।

ਉਨ੍ਹਾਂ ਦਾ ਦਿਮਾਗ ਜਦੋਂ ਅਕਾਦਮਿਕ ਪ੍ਰਕਿਰਿਆ ਵਿੱਚ ਹੀ ਥੱਕ ਜਾਵੇਗਾ ਤਾਂ ਉਨ੍ਹਾਂ ਦੇ ਮਨ ਵਿੱਚ ਪ੍ਰਦਰਸ਼ਨ ਦਾ ਵਿਚਾਰ ਨਹੀਂ ਆਵੇਗਾ, ਪਰ ਪ੍ਰਸ਼ਾਸਨ ਨੂੰ ਵੀ ਸੰਵਾਦਹੀਣ ਵਤੀਰਾ ਅਪਣਾਉਣ ਦੀ ਜ਼ਰੂਰਤ ਨਹੀਂ ਹੈ। ਸੰਵਾਦਹੀਣ ਵਤੀਰਾ ਅਪਣਾਉਣ ਕਾਰਨ ਹੀ ਸਿੱਖਿਆ ਸੰਸਥਾਨਾਂ ਵਿੱਚ ਵਿਦਿਆਰਥੀ ਪੁਰਾਣੀ ਵਿਵਸਥਾ ਨੂੰ ਬਦਲਣ ਦੇ ਖਿਲਾਫ ਖੜੇ ਹੋ ਗਏ ਹਨ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਰਗੇ ਸਿੱਖਿਆ ਸੰਸਥਾਨ ਨੂੰ ਬਣੇ ਹੋਏ ਕਰੀਬ 50 ਸਾਲ ਦਾ ਸਮਾਂ ਬੀਤ ਚੁੱਕਾ ਹੈ। ਅਜਿਹੇ ਵਿੱਚ ਇਸਦੀ ਚੱਲੀ ਆ ਰਹੀ ਪੁਰਾਣੀ ਪ੍ਰਸ਼ਾਸਨਿਕ ਵਿਵਸਥਾ ਨੂੰ ਜੇਕਰ ਬਦਲਿਆ ਜਾਵੇਗਾ ਤਾਂ ਵਿਦਿਆਰਥੀ ਆਪਣੀ ਆਵਾਜ਼ ਤਾਂ ਚੁੱਕਣਗੇ ਹੀ। ਜੇਐੱਨਯੂ, ਦਿੱਲੀ ਯੂਨੀਵਰਸਿਟੀ (ਡੀਯੂ) ਵਰਗੀਆਂ ਯੂਨੀਵਰਸਿਟੀਆਂ ਵਿੱਚ ਵਾਂਝੇ ਤੇ ਗਰੀਬ ਵਰਗ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਕਰਨ ਆਉਂਦੇ ਹਨ। ਅਜਿਹੇ ਵਿੱਚ ਅਕਾਦਮਿਕ ਤੇ ਹਾਸਟਲ ਦੀ ਫੀਸ ਵਿੱਚ ਵਾਧੇ ਨਾਲ ਇਨ੍ਹਾਂ ਦੇ ਜੀਵਨ ਵਿੱਚ ਬਹੁਤ ਫਰਕ ਪੈਂਦਾ ਹੈ।

ਨਿੱਜੀ ਸਿੱਖਿਆ ਸੰਸਥਾਨਾਂ 'ਚ ਅੰਦੋਲਨ ਨਹੀਂ ਹੁੰਦੇ ਹਨ, ਕਿਉਂਕਿ ਉੱਥ ਆਰਥਿਕ ਪੱਖੋਂ ਮਜ਼ਬੂਤ ਪਰਿਵਾਰਾਂ ਦੇ ਵਿਦਿਆਰਥੀ ਪੜ੍ਹਾਈ ਕਰਨ ਆਉਂਦੇ ਹਨ। ਵਾਂਝੇ ਤੇ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਨੌਕਰੀ ਦੀ ਚਿੰਤਾ ਹੁੰਦੀ ਹੈ, ਉਹ ਚੰਗੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਲਈ ਉਹ ਉਨ੍ਹਾਂ ਪ੍ਰਸ਼ਾਸਨਿਕ ਫੈਸਲਿਆਂ ਦੇ ਖਿਲਾਫ ਅੰਦੋਲਨ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਨ।

ਵਿਦਿਆਰਥੀਆਂ ਵਿਚਕਾਰ ਸੰਵਾਦ ਦੀ ਕਮੀ ਰਹਿਣ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸੰਸਥਾਨਾਂ ਵਿੱਚ ਹੋਣ ਵਾਲੇ ਕਲਾ ਤੇ ਰਚਨਾਤਮਕ ਪ੍ਰੋਗਰਾਮ ਆਪਣੇ ਮਕਸਦ ਵਿੱਚ ਸਫਲ ਨਹੀਂ ਹਨ। ਇਨ੍ਹਾਂ 'ਚ ਸਿਰਫ ਡੀਜੇ ਦੀ ਵਿਵਸਥਾ ਕਰਵਾ ਦਿੱਤੀ ਜਾਂਦੀ ਹੈ। ਇਸ ਵਿੱਚ ਕੋਈ ਰੋਚਕ ਤੱਤ ਨਹੀਂ ਹੁੰਦਾ।

ਦੂਰ ਖੇਤਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਆਪਣੇ ਸੱਭਿਆਚਾਰ-ਕਲਚਰ ਦੇ ਇੱਕ-ਦੂਜੇ ਨਾਲ ਸਾਂਝੇ ਕੀਤੇ ਜਾਣ ਵਾਲੇ ਪ੍ਰੋਗਰਾਮ ਬਣਾਏ ਜਾਣੇ ਚਾਹੀਦੇ ਹਨ। ਕਲਾ ਤੇ ਰਚਨਾਤਮਕ ਮੇਲ-ਜੋਲ ਨੂੰ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀ ਆਪਸ ਵਿੱਚ ਵੰਡਣਗੇ ਤਾਂ ਇਸ ਨਾਲ ਉਨ੍ਹਾਂ ਵਿਚਕਾਰ ਸਦਭਾਵਨਾ ਸਥਾਪਿਤ ਹੋਵੇਗੀ।
-ਪ੍ਰੋ. ਵਿਵੇਕ ਕੁਮਾਰ
(ਸਕੂਲ ਆਫ ਸੋਸ਼ਲ ਸਾਇੰਸ, ਜੇਐੱਨਯੂ)

Comments

Leave a Reply