Wed,Oct 16,2019 | 11:10:45am
HEADLINES:

editorial

ਸਿਰ 'ਤੇ ਮੈਲ਼ਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਲਈ ਸਿਰਫ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ

ਸਿਰ 'ਤੇ ਮੈਲ਼ਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਲਈ ਸਿਰਫ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਪ੍ਰਮੁੱਖ ਜਸਟਿਸ ਐੱਚਐੱਲ ਦੱਤੂ ਨੇ ਲੰਘੇ ਦਿਨੀਂ ਕਿਹਾ ਕਿ ਸੀਵਰਜ ਦੀ ਸਫਾਈ ਦੌਰਾਨ ਲੋਕਾਂ ਦੀ ਮੌਤ ਸਮਾਜ ਦੇ ਮੱਥੇ 'ਤੇ ਕਲੰਕ ਹੈ। ਜਸਟਿਸ ਦੱਤੂ ਨੇ ਕਿਹਾ ਕਿ ਸਰਕਾਰ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਸਨੇ ਸਿਰ 'ਤੇ ਮੈਲ਼ਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਲਈ ਕੀਤਾ ਕੀ ਹੈ?ਕਿਉਂਕਿ ਸਿਰਫ ਕਾਨੂੰਨ ਬਣਾਉਣ ਹੀ ਕਾਫੀ ਨਹੀਂ ਹੈ।

ਜਸਟਿਸ ਦੱਤੁ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਇੱਕ ਪ੍ਰੋਗਰਾਮ 'ਚ ਮੈਲ਼ਾ ਢੋਣ ਦੀ ਪ੍ਰਥਾ (ਮੈਨੂਅਲ ਸਕਾਵੇਂਜਿੰਗ), ਇਸਦੀ ਚੁਣੌਤੀਆਂ ਤੇ ਇਸ ਨਾਲ ਜੁੜੇ ਵਿਸ਼ੇ 'ਤੇ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸੀਵਰੇਜ ਦੀ ਸਫਾਈ ਦੌਰਾਨ ਹਾਦਸਿਆਂ 'ਚ ਮਜ਼ਦੂਰਾਂ ਦੀਆਂ ਦਰਦਨਾਕ ਮੌਤਾਂ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਦਿੱਲੀ 'ਚ ਅਕਸਰ ਸੀਵਰੇਜ ਜਾਂ ਟੈਂਕ ਦੀ ਸਫਾਈ ਦੌਰਾਨ ਲੋਕਾਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਬੀਤੇ ਦਿਨੀਂ ਨੂੰ ਉੱਤਰ ਪੱਛਮੀ ਦਿੱਲੀ ਦੇ ਕੇਸ਼ਵਪੁਰਮ ਇਲਾਕੇ 'ਚ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਆਟਾ ਮਿਲ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਮੋਬਿਨ ਖਾਨ ਤੇ ਬਿਲਾਲ ਖਾਨ ਵਜੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ 7 ਮਈ ਨੂੰ ਉੱਤਰ ਪੱਛਮੀ ਦਿੱਲੀ 'ਚ ਇੱਕ ਮਕਾਨ ਦੇ ਸੈਪਟਿਕ ਟੈਂਕ 'ਚ ਉਤਰਨ ਦੇ ਬਾਅਦ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।

ਇਸ ਤੋਂ ਪਹਿਲਾਂ ਦੋ ਮਈ ਨੂੰ ਨੋਇਡਾ ਸੈਕਟਰ 107 'ਚ ਸਥਿਤ ਸਲਾਰਪੁਰ 'ਚ ਦੇਰ ਰਾਤ ਸੀਵਰੇਜ ਦੀ ਖੁਦਾਈ ਕਰਦੇ ਸਮੇਂ ਕੋਲ ਵਗ ਰਹੇ ਨਾਲੇ ਦਾ ਪਾਣੀ ਭਰਨ ਨਾਲ ਦੋ ਮਜ਼ਦੁਰਾਂ ਦੀ ਡੁੱਬਣ ਨਾਲ ਮੌਤ ਹੋ ਗਈ ਸੀ।

ਲੰਘੀ 15 ਅਪ੍ਰੈਲ ਨੂੰ ਦਿੱਲੀ ਨਾਲ ਲੱਗਦੇ ਗੁੜਗਾਓਂ ਦੇ ਨਰਸਿੰਘਪੁਰ 'ਚ ਇੱਕ ਆਟੋਮੋਬਾਈਲ ਕੰਪਨੀ 'ਚ ਸੈਪਟਿਕ ਟੈਂਕ ਸਾਫ ਕਰਨ ਦੌਰਾਨ ਦੋ ਸਫਾਈ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਉੱਤਰੀ ਦਿੱਲੀ ਦੇ ਤਿਮਾਰਪੁਰ 'ਚ ਸੀਵਰੇਜ ਲਾਈਨ ਸਾਫ ਕਰਨ ਗਏ ਇੱਕ ਸਫਾਈ ਮੁਲਾਜ਼ਮ ਦੀ ਸਾਹ ਰੁਕਣ ਨਾਲ ਮੌਤ ਹੋ ਗਈ ਸੀ।

ਦੇਸ਼ ਦੀ ਰਾਜਧਾਨੀ ਵਿੱਚ ਵੀ ਹਾਲਾਤ ਮਾੜੇ
ਐੱਨਐੱਚਆਰਸੀ ਨੇ ਹਾਲ ਹੀ 'ਚ ਮੈਲ਼ਾ ਢੋਣ ਨਾਲ ਸਬੰਧਤ 34 ਘਟਨਾਵਾਂ ਬਾਰੇ ਆਪ ਨੋਟਿਸ ਲਿਆ ਹੈ ਤੇ ਕਿਹਾ ਹੈ ਕਿ ਵਿਕਸਤ ਦੇਸ਼ਾਂ ਵਾਂਗ ਕੋਈ ਤਰੀਕਾ ਅਪਣਾ ਕੇ ਇਸ ਮੁਸ਼ਕਲ ਨੂੰ ਪਹਿਲਾਂ ਹੀ ਖਤਮ ਕਰ ਦੇਣਾ ਚਾਹੀਦਾ ਸੀ। ਜਸਟਿਸ ਦੱਤੁ ਨੇ ਅੱਗੇ ਕਿਹਾ,''ਇਹ ਸਮਾਜ ਲਈ ਇੱਕ ਸਰਾਪ ਹੈ ਕਿ ਅਸੀਂ ਅੱਜ ਵੀ ਸੀਵਰੇਜ ਦੀ ਸਫਾਈ ਕਰਦੇ ਸਮੇਂ ਲੋਕਾਂ ਦੀ ਮੌਤ ਦੇ ਬਾਰੇ 'ਚ ਸੁਣਦੇ ਰਹਿੰਦੇ ਹਾਂ।

ਇਨ੍ਹਾਂ ਲੋਕਾਂ ਦਾ ਬਿਨਾਂ ਸੁਰੱਖਿਆ ਯੰਤਰਾਂ ਦੇ ਸੀਵਰੇਜ 'ਚ ਉਤਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਰਾਸ਼ਟਰੀ ਰਾਜਧਾਨੀ ਤੱਕ ਵਿੱਚ ਵੀ ਅਜਿਹੀਆਂ ਘਟਨਾਵਾਂ ਬਾਰੇ ਸੁਣਦੇ ਹਾਂ ਤਾਂ ਦੇਸ਼ ਦੇ ਬਾਕੀ ਹਿੱਸਿਆਂ ਦੀ ਸਥਿਤੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।''

Comments

Leave a Reply