Tue,Jul 16,2019 | 12:37:28pm
HEADLINES:

editorial

ਸਾਵਿੱਤਰੀ ਬਾਈ ਫੂਲੇ : ਦੇਸ਼ ਦੇ ਪਹਿਲੇ ਮਹਿਲਾ ਟੀਚਰ, ਜਿਨ੍ਹਾਂ ਨੇ ਮਹਿਲਾਵਾਂ ਲਈ ਸਿੱਖਿਆ ਦੀ ਰਾਹ ਖੋਲੀ

ਸਾਵਿੱਤਰੀ ਬਾਈ ਫੂਲੇ : ਦੇਸ਼ ਦੇ ਪਹਿਲੇ ਮਹਿਲਾ ਟੀਚਰ, ਜਿਨ੍ਹਾਂ ਨੇ ਮਹਿਲਾਵਾਂ ਲਈ ਸਿੱਖਿਆ ਦੀ ਰਾਹ ਖੋਲੀ

ਸਾਵਿੱਤਰੀ ਬਾਈ ਫੂਲੇ ਦੇਸ਼ ਦੇ ਪਹਿਲੇ ਮਹਿਲਾ ਟੀਚਰ ਸਨ, ਜਿਨ੍ਹਾਂ ਨੇ ਮਹਿਲਾਵਾਂ ਲਈ ਸਿੱਖਿਆ ਦੀ ਰਾਹ ਖੋਲੀ। ਉਨ੍ਹਾਂ ਦਾ ਜਨਮ 3 ਜਨਵਰੀ 1831 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਹੋਇਆ ਸੀ। 

ਮਹਾਮਾਨਵ ਜੋਤੀਬਾ ਫੂਲੇ ਦੇ ਪਤਨੀ ਸਾਵਿੱਤਰੀ ਬਾਈ ਫੂਲੇ ਨੇ 17 ਸਾਲ ਦੀ ਉਮਰ ਵਿੱਚ ਹੀ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਨਾਰੀ ਸਿੱਖਿਆ ਦੇ ਵਿਰੋਧੀ ਲੋਕ ਸਾਵਿੱਤਰੀ ਬਾਈ ਫੂਲੇ ਦਾ ਵਿਰੋਧ ਕਰਦੇ ਸਨ।

ਸਾਵਿੱਤਰੀ ਬਾਈ ਫੂਲੇ ਜਦੋਂ ਸਕੂਲ ਪੜ੍ਹਾਉਣ ਲਈ ਜਾਂਦੇ ਸਨ ਤਾਂ ਅਜਿਹੇ ਲੋਕ ਉਨ੍ਹਾਂ ਦੇ ਪੱਥਰ ਮਾਰਦੇ ਸਨ, ਉਨ੍ਹਾਂ 'ਤੇ ਗੰਦਗੀ ਸੁੱਟਦੇ ਸਨ। ਹਾਲਾਂਕਿ ਇਸਦੇ ਬਾਵਜੂਦ ਉਨ੍ਹਾਂ ਨੇ ਲੜਕੀਆਂ ਨੂੰ ਸਿੱਖਿਆ ਦੇਣਾ ਜਾਰੀ ਰੱਖਿਆ। ਉਨ੍ਹਾਂ ਦੀਆਂ ਲਿਖਤਾਂ ਤੋਂ ਸਾਫ ਹੈ ਕਿ ਉਹ ਸਿੱਖਿਆ ਨੂੰ ਮਹਿਲਾਵਾਂ ਅਤੇ ਸ਼ੂਦਰਾਂ ਦੀ ਮੁਕਤੀ ਲਈ ਜ਼ਰੂਰੀ ਮੰਨਦੇ ਸਨ। 

ਉਨ੍ਹਾਂ ਨੇ ਜੋਤੀਬਾ ਫੂਲੇ ਨਾਲ ਮਿਲ ਕੇ ਛੂਆਛਾਤ, ਸਤੀ ਪ੍ਰਥਾ, ਬਾਲ ਵਿਆਹ ਵਰਗੀਆਂ ਮਾੜੀਆਂ ਪ੍ਰਥਾਵਾਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਸਦੀਆਂ ਤੋਂ ਬ੍ਰਾਹਮਣਵਾਦ ਤੇ ਜਾਤੀਵਾਦ ਕਾਰਨ ਗੁਲਾਮਾਂ ਵਾਲੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਸ਼ੂਦਰਾਂ ਤੇ ਮਹਿਲਾਵਾਂ ਦੀ ਮੁਕਤੀ ਲਈ ਸਿੱਖਿਆ ਨੂੰ ਇੱਕ ਮੌਕੇ ਦੇ ਰੂਪ ਵਿੱਚ ਦੇਖਿਆ। ਉਨ੍ਹਾਂ ਨੇ ਭੀਮਾ ਕੋਰੇਗਾਓਂ ਯੁੱਧ 'ਚ ਮਹਾਰਾਂ ਵੱਲੋਂ ਪੇਸ਼ਵਾ ਫੌਜ 'ਤੇ ਜਿੱਤ ਦੀ ਵੀ ਸ਼ਲਾਘਾ ਕੀਤੀ।

ਸਿੱਖਿਅਤ ਹੋਵੇ, ਸੰਗਠਿਤ ਹੋਵੋ ਤੇ ਸੰਘਰਸ਼ ਕਰੋ ਦਾ ਜੋ ਨਾਅਰਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ, ਉਹੀ ਸੰਦੇਸ਼ ਸਾਵਿੱਤਰੀ ਬਾਈ ਫੂਲੇ ਆਪਣੀਆਂ ਕਵਿਤਾਵਾਂ ਰਾਹੀਂ ਵੀ ਦਿਆ ਕਰਦੇ ਸਨ।

Comments

Leave a Reply