Tue,Oct 16,2018 | 07:54:16am
HEADLINES:

editorial

ਬਲਾਤਕਾਰੀਆਂ ਤੋਂ ਬੇਟੀਆਂ ਨੂੰ ਬਚਾਓ

ਬਲਾਤਕਾਰੀਆਂ ਤੋਂ ਬੇਟੀਆਂ ਨੂੰ ਬਚਾਓ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਸਾਲ 2016 'ਚ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ 'ਚ ਚੱਲ ਰਹੇ ਬਲਾਤਕਾਰ ਦੇ 1,52,165 ਨਵੇਂ-ਪੁਰਾਣੇ ਮਾਮਲਿਆਂ 'ਚ ਸਿਰਫ 25 ਦਾ ਨਿਪਟਾਰਾ ਕੀਤਾ ਜਾ ਸਕਿਆ, ਜਦਕਿ ਇਸ ਇੱਕ ਸਾਲ 'ਚ 38,947 ਨਵੇਂ ਮਾਮਲੇ ਦਰਜ ਕੀਤੇ ਗਏ। ਇਹ ਤਾਂ ਸਿਰਫ ਬਲਾਤਕਾਰ ਦੇ ਅੰਕੜੇ ਹਨ, ਬਲਾਤਕਾਰ ਦੀ ਕੋਸ਼ਿਸ਼, ਛੇੜਛਾੜ ਵਰਗੀਆਂ ਘਟਨਾਵਾਂ ਇਸ 'ਚ ਸ਼ਾਮਲ ਵੀ ਨਹੀਂ।

ਦੁਨੀਆ ਭਰ 'ਚ ਬਲਾਤਕਾਰ ਸਭ ਤੋਂ ਘੱਟ ਰਿਪੋਰਟ ਹੋਣ ਵਾਲਾ ਅਪਰਾਧ ਹੈ। ਸ਼ਾਇਦ ਇਸ ਲਈ ਵੀ ਕਿ ਦੁਨੀਆ ਭਰ ਦੇ ਕਾਨੂੰਨਾਂ ਵਿੱਚ ਬਲਾਤਕਾਰ ਸਭ ਤੋਂ ਮੁਸ਼ਕਿਲ ਸਾਬਿਤ ਕੀਤਾ ਜਾਣ ਵਾਲਾ ਅਪਰਾਧ ਵੀ ਹੈ। ਇਹ ਉਦੋਂ ਹੈ, ਜਦੋਂ ਖੁਦ ਨੂੰ ਪ੍ਰਗਤੀਸ਼ੀਲ ਤੇ ਲੋਕਤੰਤਰਿਕ ਕਹਿਣ ਵਾਲੇ ਦੇਸ਼ ਔਰਤਾਂ ਨੂੰ ਬਰਾਬਰੀ ਤੇ ਸੁਰੱਖਿਆ ਦੇਣਾ ਸਦੀ ਦੀ ਸਭ ਤੋਂ ਵੱਡੀ ਉਪਲਬਧੀ ਮੰਨਦੇ ਹਨ।

ਜ਼ਿਆਦਾਤਰ ਮਾਮਲਿਆਂ 'ਚ ਪੀੜਤਾ ਪੁਲਸ ਤੱਕ ਪਹੁੰਚਣ ਦੀ ਹਿੰਮਤ ਕਰਨ 'ਚ ਇੰਨਾ ਸਮਾਂ ਲੈ ਲੈਂਦੀ ਹੈ ਕਿ ਫਾਰੈਂਸਿਕ ਸਬੂਤ ਨਾਂਹ ਦੇ ਬਰਾਬਰ ਬਚਦੇ ਹਨ। ਉਸ ਤੋਂ ਬਾਅਦ ਵੀ ਕਾਨੂੰਨ ਦੀਆਂ ਗੁੰਝਲਾਂ ਅਜਿਹੀਆਂ ਕਿ ਇਹ ਜ਼ਿੰਮੇਵਾਰੀ ਬਲਾਤਕਾਰ ਪੀੜਤਾ ਉੱਪਰ ਹੁੰਦੀ ਹੈ ਕਿ ਉਹ ਆਪਣੇ 'ਤੇ ਹੋਏ ਅੱਤਿਆਚਾਰ ਨੂੰ ਸਾਬਿਤ ਕਰੇ, ਬਜਾਏ ਇਸਦੇ ਕਿ ਬਲਾਤਕਾਰੀ ਅਦਾਲਤ 'ਚ ਖੁਦ ਨੂੰ ਨਿਰਦੋਸ਼ ਸਾਬਿਤ ਕਰੇ।

ਸਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਅਸੀਂ ਇਨ੍ਹਾਂ ਮਾਮਲਿਆਂ ਨੂੰ ਅਦਾਲਤੀ ਤਾਰੀਖਾਂ ਦੇ ਜਾਲ ਵਿੱਚੋਂ ਕੱਢ ਕੇ ਛੇਤੀ ਤੋਂ ਛੇਤੀ ਅੰਤਮ ਫੈਸਲੇ ਤੱਕ ਕਿਵੇਂ ਪਹੁੰਚਾਈਏ। ਜੇਲ੍ਹ 'ਚ ਪਹੁੰਚਣ ਵਾਲਾ ਹਰ ਅਪਰਾਧੀ ਭਵਿੱਖ 'ਚ ਹੋਣ ਵਾਲੇ ਅਪਰਾਧਾਂ ਦੇ ਖਦਸ਼ੇ ਨੂੰ ਘੱਟ ਕਰਦਾ ਹੈ। ਇਸ ਲਈ ਇਹ ਲੜਾਈ ਸਾਡੀ ਹੈ, ਸਾਡੀਆਂ ਬੇਟੀਆਂ ਦੀ, ਸਾਡੇ ਭਵਿੱਖ ਨੂੰ, ਸਾਡੇ ਸਮਾਜ ਨੂੰ ਬਚਾਉਣ ਦੀ ਹੈ। ਇਸ ਮਾਮਲੇ ਨੂੰ ਲੈ ਕੇ ਸਾਨੂੰ ਮਿਲ ਕੇ ਆਵਾਜ਼ ਚੁੱਕਣੀ ਹੋਵੇਗੀ।

Comments

Leave a Reply