Fri,Feb 22,2019 | 10:48:31am
HEADLINES:

editorial

ਸਮਾਨਤਾ ਆਧਾਰਤ ਭਾਰਤੀ ਸਮਾਜ ਦੀ ਸਿਰਜਣਾ ਲੋਚਦੇ ਸਨ ਸਤਿਗੁਰੂ ਕਬੀਰ ਜੀ

ਸਮਾਨਤਾ ਆਧਾਰਤ ਭਾਰਤੀ ਸਮਾਜ ਦੀ ਸਿਰਜਣਾ ਲੋਚਦੇ ਸਨ ਸਤਿਗੁਰੂ ਕਬੀਰ ਜੀ

ਸਤਿਗੁਰੂ ਕਬੀਰ ਜੀ ਮਹਾਰਾਜ ਆਪਣੇ ਸਮੇਂ ਦੇ ਇਕ ਮਹਾਨ ਦਾਰਸ਼ਨਿਕ ਤੇ ਇਨਕਲਾਬੀ ਮਹਾਪੁਰਖ ਹੋਏ ਹਨ। ਭਾਰਤੀ ਸਾਹਿਤ ਦੇ ਇਤਿਹਾਸ ਵਿਚ ਮੱਧਕਾਲ ਨੂੰ ਸੁਨਹਿਰੀ ਯੁੱਗ ਸਵੀਕਾਰ ਕੀਤਾ ਗਿਆ ਹੈ। ਇਸ ਸਮੇਂ ਭਾਰਤੀ ਸਮਾਜ, ਧਰਮ, ਰਾਜਨੀਤੀ ਤੇ ਸੱਭਿਆਚਾਰ ਬੜੀ ਤੇਜੀ ਨਾਲ ਪਤਨ ਵੱਲ ਵਧ ਰਹੇ ਸਨ। ਇਕ ਪਾਸੇ ਵਿਦੇਸ਼ੀ ਹਮਲਾਵਰ ਆਪਣੀ ਪ੍ਰਭੂਸੱਤ੍ਹਾ ਸਥਾਪਿਤ ਕਰ ਰਹੇ ਸਨ ਤੇ ਦੂਜੇ ਪਾਸੇ ਵਰਣ ਵਿਵਸਥਾ ਨੇ ਭਾਰਤੀ ਸਮਾਜ ਨੂੰ ਵਿਨਾਸ਼ ਦੀ ਦਲਦਲ ਵਿਚ ਧਕੇਲ ਦਿੱਤਾ ਸੀ।
 
ਭਾਰਤੀ ਸਮਾਜ ਦੀ ਸੰਰਚਨਾ ਵਰਣ ਵਿਵਸਥਾ ਤੇ ਜਾਤ-ਪਾਤ ਆਧਾਰਤ ਹੋਣ ਕਾਰਨ ਪੂਰੇ ਦੇਸ਼ ਵਿਚ ਅਰਾਜਕਤਾ ਦਾ ਪਸਾਰ ਹੋ ਚੁੱਕਾ ਸੀ। ਸ਼ੂਦਰਾਂ, ਵਿਸ਼ੇਸ਼ ਕਰਕੇ ਅਛੂਤਾਂ ਉੱਪਰ ਅਜਿਹੇ ਮਾਨਵਤਾ ਵਿਰੋਧੀ ਕਾਨੂੰਨ ਲਾਗੂ ਕਰ ਦਿੱਤੇ ਗਏ ਕਿ ਇਨ੍ਹਾਂ ਦਾ ਜੀਵਨ ਪਸ਼ੂਆਂ ਤੋਂ ਵੀ ਭੈੜਾ, ਨਰਕਮਈ ਬਣਾ ਦਿੱਤਾ ਗਿਆ। ਧਰਮ ਸ਼ਾਸਤਰਾਂ ਵਿਚ ਸ਼ੂਦਰ ਤੇ ਇਸਤਰੀ ਨੂੰ ਪਾਪਯੋਨੀ ਸਵੀਕ੍ਰਿਤ ਕੀਤਾ ਗਿਆ ਸੀ।
 
ਸਤਿਗੁਰੂ ਕਬੀਰ ਜੀ ਮਹਾਰਾਜ ਨੇ ਅਖੌਤੀ ਧਰਮ ਅਚਾਰੀਆਂ ਅਤੇ ਮੁੱਲਾਂ ਮੌਲਾਣਿਆਂ ਵਲੋਂ ਫੈਲਾਈ ਜਾ ਰਹੀ ਆਪਸੀ ਨਫਰਤ, ਵੈਰ ਵਿਰੋਧ, ਈਰਖਾ, ਧਾਰਮਿਕ ਆਡੰਬਰ ਤੇ ਮਾਨਵ ਵਿਰੋਧੀ ਭ੍ਰਾਂਤੀਆਂ ਵਿਰੁੱਧ ਵਿਦਰੋਹ ਕੀਤਾ। ਇਨਕਲਾਬੀ, ਬਾਗੀ ਜਾਂ ਵਿਦਰੋਹੀ ਉਹ ਹੁੰਦਾ ਹੈ, ਜੋ ਸਥਾਪਿਤ ਵਿਵਸਥਾ ਅਰਥਾਤ ਮਾਨਵ ਵਿਰੋਧੀ ਸਿਸਟਮ ਵਿਰੁੱਧ ਬਗਾਵਤ ਕਰਕੇ ਇਕ ਨਵੀਂ ਸਮਾਜਿਕ, ਸੱਭਿਆਚਾਰਕ ਤੇ ਨੈਤਿਕ ਵਿਵਸਥਾ ਕਾਇਮ ਕਰਨ ਦਾ ਧਾਰਨੀ ਹੋਵੇ, ਅਜਿਹਾ ਵਿਅਕਤੀਤਵ ਹੀ ਕ੍ਰਾਂਤੀਕਾਰੀ, ਇਨਕਲਾਬੀ ਵਿਅਕਤੀਤਵ ਕਹਿਲਾਉਂਦਾ ਹੈ। 

ਸਤਿਗੁਰੂ ਕਬੀਰ ਜੀ ਮਹਾਰਾਜ ਸਮਾਨਤਾ ਆਧਾਰਤ ਭਾਰਤੀ ਸਮਾਜ ਦੀ ਸਿਰਜਣਾ ਲੋਚਦੇ ਸਨ। ਆਪਨੇ ਹਿੰਦੂ ਤੇ ਮੁਸਲਮਾਨ ਦੋਵੇਂ ਸਮਾਜਾਂ ਨੂੰ ਇਨ੍ਹਾਂ ਦੇ ਕਰਮ ਕਾਂਡ, ਪਾਖੰਡਵਾਦ, ਅੰਧਵਿਸ਼ਵਾਸ ਤੇ ਵਹਿਮ ਭਰਮ ਸਦਕਾ ਤਕੜੇ ਹੱਥੀਂ ਲਿਆ। ਆਪ ਇਕ ਨਿਧੜਕ ਯੋਧੇ ਸਨ, ਜਿਨ੍ਹਾਂ ਨੇ ਮਾਨਵੀ ਦਮਨ ਤੇ ਅਪਮਾਨ ਵਿਰੁੱਧ ਰੋਹ ਭਰੀ ਆਵਾਜ ਬੁਲੰਦ ਕੀਤੀ।
 
ਆਪ ਨੇ ਭਾਰਤੀ ਸਮਾਜ ਵਿਚ ਰੀਤਾਂ-ਰਸਮਾਂ, ਰੂੜ੍ਹੀਆਂ, ਧਾਰਮਿਕ ਵਿਸ਼ਵਾਸਾਂ ਅਤੇ ਪੂਜਾ ਵਿਧੀਆਂ ਸਬੰਧੀ ਬੜੀ ਹੀ ਬੇਬਾਕੀ, ਸਪਸ਼ਟਤਾ ਅਤੇ ਤਰਕਸ਼ੀਲਤਾ ਅਧੀਨ ਅਜਿਹੇ ਬਾਗੀ ਸੁਰ ਵਿਚ ਆਪਣੇ ਵਿਚਾਰ ਰੱਖੇ ਕਿ ਸਮਕਾਲੀ ਪ੍ਰੋਹਿਤਵਾਦ ਵਲੋਂ ਬੁਣਿਆ ਗਿਆ ਤਾਣਾ ਬਾਣਾ ਲੀਰੋ ਲੀਰ ਹੋ ਗਿਆ। ਕਬੀਰ ਜੀ ਮਹਾਰਾਜ ਆਪਣੇ ਬਾਹੂਬਲ 'ਤੇ ਜਿਊਣ ਦਾ ਉਪਦੇਸ਼ ਦਿੰਦੇ ਹਨ। ਦੂਸਰੇ ਤੋਂ ਰੱਖੀਆਂ ਉਮੀਦਾਂ ਨੂੰ ਤਿਆਗਣ ਦਾ ਸੰਦੇਸ਼ ਦਿੰਦੇ ਹੋਏ ਸਤਿਗੁਰੂ ਕਬੀਰ ਜੀ ਮਹਾਰਾਜ ਕਹਿੰਦੇ ਹਨ ਕਿ   
ਵਾਹੁ-ਵਾਹੁ ਕਹੇ ਸਭ ਕੋਈ, 
ਵਾਹੁ-ਵਾਹੁ ਕਹੇ ਕਾਜ ਨਾ ਹੋਈ।

 

Comments

Leave a Reply